ਪੱਛਮੀ ਬੰਗਾਲ ’ਚ ਭਾਜਪਾ ਦਾ ਦਫਤਰ ’ਚ ਲੱਗੀ ਅੱਗ

Friday, Mar 11, 2022 - 05:19 PM (IST)

ਪੱਛਮੀ ਬੰਗਾਲ ’ਚ ਭਾਜਪਾ ਦਾ ਦਫਤਰ ’ਚ ਲੱਗੀ ਅੱਗ

ਖੜਗਪੁਰ– ਪੱਛਮੀ ਬੰਗਾਲ ਦੇ ਉਦਯੋਗਿਕ ਸ਼ਹਿਰ ਮੇਦੀਨੀਪੁਰ ’ਚ ਸ਼ੁੱਕਰਵਾਰ ਨੂੰ ਭਾਜਪਾ ਦਫਤਰ ’ਚ ਭਿਆਨ ਅੱਗ ਲੱਗ ਗਈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਫਾਈਰ ਬ੍ਰਿਗੇਡ ਨੇ ਦੱਸਿਆ ਕਿ ਭਾਜਪਾ ਦਫਤਰ ’ਚ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਈਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਕਾਮਿਆਂ ਨੂੰ ਘਟਨਾ ਵਾਲੀ ਥਾਂ ’ਤੇ ਭੇਜਿਆ ਗਿਆ। ਇਕ ਘੰਟੇ ਦੀ ਜੱਦੋ-ਜਹਿਦ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ, ਹਾਲਾਂਕਿ ਦਫਤਰ ’ਚ ਅੱਗ ਲੱਗਣ ਨਾਲ ਸਾਰੇ ਅਧਿਕਾਰਤ ਦਸਤਾਵੇਜ਼, ਟੀ.ਵੀ. ਅਤੇ ਪੱਖਾ ਸੜ ਕੇ ਸੁਆਹ ਹੋ ਗਏ ਹਨ। 

ਸਥਾਨਕ ਸਾਂਸਦ ਅਤੇ ਪੰਜਾਬ ਇਕਾਈ ਦੇ ਸਾਬਕਾ ਪ੍ਰਧਾਨ ਦਲੀਪ ਘੋਸ਼ ਇੱਥੇ ਭਾਜਪਾ ਦਫਤਰ ਪਹੁੰਚੇ ਅਤੇ ਉਨ੍ਹਾਂ ਨੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ ’ਤੇ ਅੱਗ ਲਗਾਉਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਦਫਤਰ ਦੇ ਨੇੜੇ ਸਾਰੇ ਮਿਊਂਸੀਪਲ ਅਤੇ ਕੀਮਤੀ ਦਸਤਾਵੇਜ਼ ਸਥਾਨਕ ਵਾਰਡ ਕੌਂਸਲਰ ਅਨੁਸ਼੍ਰੀ ਬੇਹਰਾ ਦੇ ਹਨ, ਜੋ ਦੂਜੀ ਵਾਰ ਮੁੜ ਚੁਣੀ ਗਈ ਹੈ।

ਘੋਸ਼ ਨੇ ਦਾਅਵਾ ਕੀਤਾ ਕਿ ਭਾਜਪਾ ਦੇ ਚਾਰ ਸੂਬਿਆਂ- ਉੱਤਰ ਪ੍ਰਦੇਸ਼, ਮਣੀਪੁਰ, ਉੱਤਰਾਖੰਡ ਅਤੇ ਗੋਆ ’ਚ ਚੋਣਾਂ ਜਿੱਤਣ ਨਾਲ ਸੂਬੇ ਦੀ ਸੱਤਾਧਾਰੀ ਪਾਰਟੀ ਗੁੱਸੇ ’ਚ ਹੈ, ਜਿਸ ਕਾਰਨ ਉਨ੍ਹਾਂ ਨੇ ਭਾਜਪਾ ਦਫਤਰ ’ਚ ਅੱਗ ਲਗਾ ਦਿੱਤੀ। ਘੋਸ਼ ਦੇ ਦੌਰੇ ਤੋਂ ਬਾਅਦ ਭਾਜਪਾ ਕੌਂਸਲਰ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਦੱਸਿਆ ਕਿ ਇਸ ਅੱਗ ’ਚ ਸਾਰੇ ਪ੍ਰਮੁੱਖ ਦਸਦਾਵੇਜ਼ ਸੜ ਗਏ ਹਨ। 


author

Rakesh

Content Editor

Related News