ਪਾਣੀ ਲਈ ਵੱਜੇਗੀ ਘੰਟੀ, ਮੁੰਬਈ ਦੇ ਸਕੂਲਾਂ ’ਚ ਅਨੋਖੀ ਯੋਜਨਾ
Sunday, Dec 15, 2019 - 12:36 AM (IST)

ਮੁੰਬਈ — ਸਕੂਲ ਵਿਚ ਬੱਚੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਲੱਗੇ ਰਹਿੰਦੇ ਹਨ। ਇਸ ਕਾਰਨ ਉਹ ਕਦੇ-ਕਦਾਈਂ ਆਪਣਾ ਰੋਟੀ ਦਾ ਡੱਬਾ ਅਤੇ ਪਾਣੀ ਦੀ ਭਰੀ ਹੋਈ ਬੋਤਲ ਵੀ ਵਾਪਸ ਲੈ ਜਾਂਦੇ ਹਨ। ਖਾਣ ਦੇ ਨਾਲ-ਨਾਲ ਸਰੀਰ ਲਈ ਪਾਣੀ ਵੀ ਜ਼ਰੂਰੀ ਹੈ। ਇਸ ਲਈ ਪੀਣ ਵਾਲੇ ਪਾਣੀ ਦਾ ਚੇਤਾ ਕਰਾਉਣ ਲਈ ਇਕ ਦਿਨ ਵਿਚ 3 ਵਾਰ ਘੰਟੀ ਵਜਾਈ ਜਾਵੇ। ਇਹ ਮੰਗ ਸ਼ਿਵ ਸੈਨਾ ਨੇ ਮੁੰਬਈ ਨਗਰ ਪਾਠਸ਼ਾਲਾ (ਮਨਪਾ) ਪ੍ਰਸ਼ਾਸਨ ਤੋਂ ਕੀਤੀ ਹੈ। ਮੁੰਬਈ ਦੇ ਕਈ ਮਨਪਾ ਸਕੂਲਾਂ ਵਿਚ ਵੱਖ-ਵੱਖ ਸਹੂਲਤਾਂ ਮੁਹੱਈਆ ਕਰਾਈਆਂ ਗਈਆਂ ਹਨ। ਇਨ੍ਹਾਂ ਵਿਚ ਪੀਣ ਦੇ ਪਾਣੀ ਤੋਂ ਲੈ ਕੇ ਬੱਚਿਆਂ ਦੇ ਖੇਡਣ ਦੀਆਂ ਸਹੂਲਤਾਂ ਵੀ ਸ਼ਾਮਲ ਹਨ। ਕਈ ਵਾਰ ਖੇਡ, ਪੜ੍ਹਾਈ ਅਤੇ ਅਨੁਸ਼ਾਸਤ ਅਧਿਆਪਕਾਂ ਕਾਰਨ ਬੱਚਿਆਂ ਨੂੰ ਪੀਣ ਦੇ ਪਾਣੀ ਦੀ ਯਾਦ ਹੀ ਨਹੀਂ ਆਉਂਦੀ। ਇਸ ਦਾ ਮਾੜਾ ਪ੍ਰਭਾਵ ਉਨ੍ਹਾਂ ਦੀ ਸਿਹਤ ਤੇ ਵਿਕਾਸ ’ਤੇ ਪੈਂਦਾ ਹੈ। ਖਾਣ ਦੇ ਨਾਲ-ਨਾਲ ਥੋੜ੍ਹੀ ਮਾਤਰਾ ਵਿਚ ਪਾਣੀ ਪੀਣਾ ਵੀ ਜ਼ਰੂਰੀ ਹੈ। ਇਸ ਨੂੰ ਦੇਖਦੇ ਹੋਏ ਸ਼ਿਵ ਸੈਨਾ ਦੇ ਨਗਰ ਸੇਵਕ ਸਚਿਨ ਪਡਵਲ ਨੇ ਕੇਰਲ ਦੀ ਤਰਜ਼ ’ਤੇ ਮਨਪਾ ਸਕੂਲਾਂ ਨੂੰ ਪਾਣੀ ਦਾ ਚੇਤਾ ਕਰਾਉਣ ਲਈ ਇਕ ਦਿਨ ਵਿਚ 3 ਵਾਰ ਤੋਂ ਵੱਧ ਘੰਟੀ ਵਜਾਉਣ ਦੀ ਮੰਗ ਕੀਤੀ ਹੈ। ਇਸ ਬਾਰੇ ਪ੍ਰਸ਼ਾਸਨ ਹਾਂ-ਪੱਖੀ ਪਹੁੰਚ ਅਖਤਿਆਰ ਕਰ ਰਿਹਾ ਹੈ।