ਚੋਣਾਂ ਤੋਂ ਪਹਿਲਾਂ ਅਨਿਲ ਵਿੱਜ ਨੇ ਸੀ.ਐੱਮ. ਅਹੁਦੇ ਲਈ ਕੀਤਾ ਦਾਅਵਾ ਪੇਸ਼

Sunday, Sep 15, 2024 - 01:48 PM (IST)

ਚੋਣਾਂ ਤੋਂ ਪਹਿਲਾਂ ਅਨਿਲ ਵਿੱਜ ਨੇ ਸੀ.ਐੱਮ. ਅਹੁਦੇ ਲਈ ਕੀਤਾ ਦਾਅਵਾ ਪੇਸ਼

ਹਰਿਆਣਾ - ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਅਨਿਲ ਵਿੱਜ ਨੇ ਐਤਵਾਰ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵਾ ਪੇਸ਼ ਕੀਤਾ। ਇਕ ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ ਅਨਿਲ ਵਿੱਜ ਨੇ ਆਪਣੀ ਸੀਨੀਆਰਤਾ ਦਾ ਜ਼ਿਕਰ ਕੀਤਾ ਅਤੇ ਪਾਰਟੀ ਤੋਂ ਮੁੱਖ ਮੰਤਰੀ ਦੇ ਅਹੁਦੇ ਦੀ ਮੰਗ ਕੀਤੀ। ਸੀਨੀਆਰਤਾ ਦੇ ਆਧਾਰ 'ਤੇ ਸੀ.ਐਮ.ਅਨਿਲ ਵਿੱਜ ਨੇ ਕਿਹਾ, "ਮੈਂ ਹਰਿਆਣਾ 'ਚ ਭਾਜਪਾ ਦਾ ਸਭ ਤੋਂ ਸੀਨੀਅਰ ਵਿਧਾਇਕ ਹਾਂ। ਮੈਂ 6 ਵਾਰ ਚੋਣ ਲੜ ਚੁੱਕਾ ਹਾਂ। ਮੈਂ ਕਦੇ ਵੀ ਪਾਰਟੀ ਕੋਲੋਂ ਕੁਝ ਨਹੀਂ ਮੰਗਿਆ ਪਰ ਲੋਕਾਂ ਦੀ ਮੰਗ 'ਤੇ ਇਸ ਵਾਰ ਮੈਂ ਇਸ ਅਹੁਦੇ ਲਈ ਦਾਅਵਾ ਕਰ ਰਿਹਾ ਹਾਂ।' ਹਾਲਾਂਕਿ ਵਿਜ ਨੇ ਕਿਹਾ ਕਿ ਇਹ ਫੈਸਲਾ ‘ਹਾਈ ਕਮਾਂਡ’ ਦੇ ਹੱਥ ’ਚ ਹੈ। ਉਨ੍ਹਾਂ ਕਿਹਾ, "ਇਹ ਹਾਈਕਮਾਂਡ ਦੇ ਹੱਥ ’ਚ ਹੈ ਕਿ ਉਹ ਮੈਨੂੰ ਮੁੱਖ ਮੰਤਰੀ ਬਣਾਉਂਦੇ ਹਨ ਜਾਂ ਨਹੀਂ। ਜੇਕਰ ਉਹ ਮੈਨੂੰ ਮੁੱਖ ਮੰਤਰੀ ਬਣਾਉਂਦੇ ਹਨ ਤਾਂ ਮੈਂ ਹਰਿਆਣਾ ਦੀ ਨੁਹਾਰ ਬਦਲ ਦੇਵਾਂਗਾ।"

ਇਹ ਵੀ ਪੜ੍ਹੋ -20 ਸਾਲਾ ਗਰਭਵਤੀ ਵਿਦਿਆਰਥਣ ਨੂੰ HC ਨੇ ਦਿੱਤੀ ਗਰਭਪਾਤ ਕਰਨ ਦੀ ਇਜਾਜ਼ਤ

ਅਨਿਲ ਵਿੱਜ ਅੰਬਾਲਾ ਕੈਂਟ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਹਨ। ਉਹ ਮਨੋਹਰ ਲਾਲ ਖੱਟਰ ਸਰਕਾਰ ਦੌਰਾਨ ਹਰਿਆਣਾ ਦੇ ਗ੍ਰਹਿ ਮੰਤਰੀ ਸਨ ਅਤੇ ਹਾਲ ਹੀ ’ਚ ਹੋਏ ਫੇਰਬਦਲ ’ਚ ਜਿਸ ’ਚ ਨਾਇਬ ਸਿੰਘ ਸੈਣੀ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ ਗਈ ਸੀ, ’ਚ ਮੰਤਰੀ ਮੰਡਲ ’ਚੋਂ ਹਟਾ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਵਿਜ ਨੇ ਮੰਤਰੀ ਮੰਡਲ 'ਚੋਂ ਬਾਹਰ ਕੀਤੇ ਜਾਣ 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਸੀ ਕਿ ਕੁਝ ਲੋਕਾਂ ਨੇ ਉਨ੍ਹਾਂ ਨੂੰ ਪਾਰਟੀ 'ਚ 'ਅਜਨਬੀ' ਬਣਾ ਦਿੱਤਾ ਹੈ। 2 ਮਈ ਨੂੰ ਵਿਜ ਨੇ ਕਿਹਾ, "ਮੈਂ ਮੰਨਦਾ ਹਾਂ ਕਿ ਕੁਝ ਲੋਕਾਂ ਨੇ ਮੈਨੂੰ ਆਪਣੀ ਹੀ ਪਾਰਟੀ ’ਚ ਅਜਨਬੀ ਬਣਾ ਦਿੱਤਾ ਹੈ ਪਰ ਕਈ ਵਾਰ ਅਜਨਬੀ ਆਪਣੇ ਹੀ ਲੋਕਾਂ ਤੋਂ ਵੱਧ ਕੰਮ ਕਰਦੇ ਹਨ।" ਵਿਜ ਨਵੇਂ ਮੰਤਰੀ ਮੰਡਲ ਦੇ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਨਹੀਂ ਹੋਏ ਅਤੇ ਵਿਧਾਇਕ ਦਲ ਦੀ ਮੀਟਿੰਗ ਅੱਧ ਵਿਚਾਲੇ ਛੱਡ ਕੇ ਚਲੇ ਗਏ, ਜਿਸ ਤੋਂ ਉਨ੍ਹਾਂ ਦੀ ਨਾਰਾਜ਼ਗੀ ਸਾਫ਼ ਜ਼ਾਹਿਰ ਹੁੰਦੀ ਹੈ। 

ਇਹ ਵੀ ਪੜ੍ਹੋ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤੀ ਵੱਡੀ ਰਾਹਤ, ਆਇਆ ਨਵਾਂ ਆਰਡਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sunaina

Content Editor

Related News