ਅਮਰੀਕਾ ''ਚ ਸਿੱਖ ਲੜਕੇ ਦੀ ਕੁੱਟਮਾਰ, ਸੁਸ਼ਮਾ ਨੇ ਭਾਰਤੀ ਦੂਤਘਰ ਤੋਂ ਮੰਗੀ ਰਿਪੋਰਟ

11/04/2017 1:00:20 PM

ਨਵੀਂ ਦਿੱਲੀ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅਮਰੀਕਾ ਸਥਿਤ ਭਾਰਤੀ ਦੂਤਘਰ ਤੋਂ ਵਾਸ਼ਿੰਗਟਨ ਰਾਜ 'ਚ ਇਕ ਸਿੱਖ ਲੜਕੇ ਦੀ ਕੁੱਟਮਾਰ ਦੇ ਮਾਮਲੇ 'ਚ ਰਿਪੋਰਟ ਮੰਗੀ ਹੈ। ਖਬਰਾਂ ਅਨੁਸਾਰ ਵਾਸ਼ਿੰਗਟਨ ਰਾਜ 'ਚ 14 ਸਾਲਾ ਇਕ ਸਿੱਖ ਲੜਕੇ ਨੂੰ ਉਸ ਦੇ ਸਹਿਪਾਠੀ ਨੇ ਮੁੱਕੇ ਮਾਰੇ ਅਤੇ ਉਸ ਨੂੰ ਜ਼ਮੀਨ 'ਤੇ ਪਟਕ ਦਿੱਤਾ। ਸਿੱਖ ਲੜਕੇ ਦੇ ਪਿਤਾ ਦਾ ਦਾਅਵਾ  ਹੈ ਕਿ ਉਸ ਦੇ ਬੇਟੇ ਨੂੰ ਇਸ ਲਈ ਨਿਸ਼ਾਨਾ ਬਣਾਇਆ ਗਿਆ, ਕਿਉਂਕਿ ਉਹ ਭਾਰਤਵੰਸ਼ੀ ਹੈ। ਸੁਸ਼ਮਾ ਨੇ ਟਵੀਟ ਕੀਤਾ ਕਿ ਮੈਂ ਅਮਰੀਕਾ 'ਚ ਸਿੱਖ ਲੜਕੇ ਦੀ ਕੁੱਟਮਾਰ ਬਾਰੇ ਖਬਰਾਂ ਦੇਖੀਆਂ ਹਨ। ਮੈਂ ਅਮਰੀਕਾ 'ਚ ਭਾਰਤੀ ਦੂਤਘਰ ਤੋਂ ਘਟਨਾ ਦੇ ਸੰਬੰਧ 'ਚ ਰਿਪੋਰਟ ਭੇਜਣ ਲਈ ਕਿਹਾ ਹੈ।

ਖਬਰਾਂ ਅਨੁਸਾਰ ਇਹ ਘਟਨਾ ਪਿਛਲੇ ਹਫਤੇ ਵਾਸ਼ਿੰਗਟਨ ਦੇ ਕੇਂਟ੍ਰਿਜ ਹਾਈ ਸਕੂਲ 'ਚ ਹੋਈ। ਘਟਨਾ ਦੇ ਸਮੇਂ ਪੀੜਤ ਲੜਕਾ ਪੱਗੜੀ ਪਾਏ ਹੋਏ ਸੀ। ਜਦੋਂ ਉਸ ਦੀ ਕੁੱਟਮਾਰ ਹੋ ਰਹੀ ਸੀ ਤਾਂ ਉਸ ਦੇ ਕੁਝ ਕਲਾਸਮੇਟ ਨੇ ਉਸ ਨੂੰ ਰਿਕਾਰਡ ਕਰ ਲਿਆ ਅਤੇ ਬਾਅਦ 'ਚ ਵੀਡੀਓ ਸਨੈਪਚੈੱਟ 'ਤੇ ਪੋਸਟ ਕਰ ਦਿੱਤੀ। ਵੀਡੀਓ ਅਨੁਸਾਰ ਸਿੱਖ ਲੜਕੇ ਦੇ ਪਿੱਛਿਓਂ ਇਕ ਦੂਜਾ ਲੜਕਾ ਆਉਂਦਾ ਹੈ ਅਤੇ ਅਚਾਨਕ ਉਸ ਨੂੰ ਮਾਰਨਾ ਸ਼ੁਰੂ ਕਰ ਦਿੰਦਾ ਹੈ। ਉੱਥੇ ਹੀ ਸਕੂਲ ਮੈਨੇਜਮੈਂਟ ਦਾ ਕਹਿਣਾ ਹੈ ਕਿ ਇਹ ਕੋਈ ਧਾਰਮਿਕ ਜਾਂ ਨਸਲੀ ਹਮਲਾ ਨਹੀਂ ਸੀ, ਹਾਲ ਹੀ 'ਚ ਕਲਾਸ 'ਚ ਝਗੜਾ ਹੋਇਆ ਸੀ, ਜਿਸ ਕਾਰਨ ਇਹ ਘਟਨਾ ਹੋਈ।


Related News