ਭਾਰਤੀ ਫੌਜ ਜੁਆਇਨ ਕਰਨਾ ਚਾਹੁੰਦੇ ਸਨ ਬੇਅਰ ਗ੍ਰਿਲਸ, ਇਸ ਕਾਰਨ ਟੁੱਟਿਆ ਸੁਪਨਾ
Saturday, Aug 10, 2019 - 08:47 PM (IST)

ਨਵੀਂ ਦਿੱਸੀ/ਲੰਡਨ— ਡਿਸਕਵਰੀ ਚੈਨਲ 'ਤੇ ਆਉਣ ਵਾਲਾ ਸ਼ੋਅ ਮੈਨ ਵਰਸੇਸ ਵਾਈਲਡ ਭਾਰਤ ਦੇ ਨੌਜਵਾਨਾਂ 'ਚ ਵੀ ਬਹੁਤ ਮਸ਼ਹੂਰ ਹੈ। 12 ਅਗਸਤ ਨੂੰ ਚੈਨਲ ਮੈਨ ਵਰਸੇਸ ਵਾਈਲਡ ਦੇ ਸਪੈਸ਼ਲ ਐਪੀਸੋਡ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੀਚਰ ਕਰਨ ਜਾ ਰਹੇ ਹਨ। ਸ਼ੋਅ ਦੇ ਹੋਸਟ ਤੇ ਐਡਵੈਂਚਰ ਲਈ ਦੁਨੀਆ ਭਰ 'ਚ ਮਸ਼ਹੂਰ ਹੋ ਚੁੱਕੇ ਬੇਅਰ ਗ੍ਰਿਲਸ ਪਹਿਲੀ ਵਾਰ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਨਜ਼ਰ ਆਉਣਗੇ। ਕੀ ਤੁਸੀਂ ਜਾਣਦੇ ਹੋ ਕਿ ਕਿਸੇ ਸਮੇਂ ਬੇਅਰ ਗ੍ਰਿਲਸ, ਇੰਡੀਅਨ ਆਰਮੀ ਜੁਆਇਨ ਕਰਨਾ ਚਾਹੁੰਦੇ ਸਨ। ਜੇਕਰ ਨਹੀਂ ਤਾਂ ਇਹ ਰਿਪੋਰਟ ਪੜੋ ਤੇ ਜਾਣੋ ਕਿ ਬੇਅਰ ਗ੍ਰਿਲਸ ਨੂੰ ਇੰਡੀਅਨ ਆਰਮੀ ਨਾਲ ਇੰਨਾ ਲਗਾਅ ਕਿਵੇਂ ਹੋਇਆ।
ਸਾਲ 2006 ਤੋਂ ਮਸ਼ਹੂਰ ਗ੍ਰਿਲਸ
ਮੈਨ ਵਰਸੇਸ ਵਾਈਲਡ ਦਾ ਪਹਿਲਾ ਐਪੀਸੋਡ 2006 'ਚ ਟੈਲੀਕਾਸਟ ਹੋਇਆ ਸੀ। ਸ਼ੋਅ 'ਚ ਲੋਕਾਂ ਨੇ ਬੈਰੀ ਗ੍ਰਿਲਸ ਨੂੰ ਦੇਖਿਆ ਤੇ ਫਿਰ ਉਹ ਗ੍ਰਿਲਸ ਦੇ ਐਡਵੈਂਚਰ ਲਈ ਇਸ ਦਾ ਇੰਤਜ਼ਾਰ ਕਰਨ ਲੱਗੇ। ਬੇਅਰ ਗ੍ਰਿਲਸ ਯੂਕੇ ਦੀ ਸਪੈਸ਼ਲ ਫੋਰਸਸ ਦੇ ਨਾਲ ਤਾਇਨਾਤ ਰਹਿ ਚੁੱਕੇ ਹਨ। ਗ੍ਰਿਲਸ ਦੇ ਇਕ ਦੋਸਤ ਸਨ ਵਾਟੀ ਤੇ ਉਨ੍ਹਾਂ ਦੀ ਫੈਮਿਲੀ ਇੰਡੀਅਨ ਆਰਮੀ ਅਫਸਰ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਸੀ। ਇਕ ਜੁਆਇੰਟ ਐਕਸਰਸਾਈਜ਼ ਦੇ ਲਈ ਬੇਅਰ, ਬ੍ਰਿਟਿਸ਼ ਫੌਜੀਆਂ ਨਾਲ ਭਾਰਤ ਆਏ। ਇਥੇ ਉਨ੍ਹਾਂ ਨੇ ਦੇਖਿਆ ਕਿ ਹਿਮਾਲਿਆ ਦੀ ਮੁਸ਼ਕਿਲ ਰੇਂਜ 'ਚ ਵੀ ਭਾਰਤ ਦੀਆਂ ਫੌਜਾਂ ਕੀ-ਕੀ ਕਰ ਸਕਦੀਆਂ ਹਨ।
ਇੰਡੀਅਨ ਆਰਮਡ ਫੋਰਸਸ ਦੇ ਐਡਵੈਂਚਰ ਨੇ ਗ੍ਰਿਲਸ ਨੂੰ ਬਹੁਤ ਪ੍ਰਭਾਵਿਤ ਕੀਤਾ ਸੀ। ਗ੍ਰਿਲਸ ਨੇ ਸਾਲ 2015 'ਚ ਦਿੱਤੇ ਇੰਟਰਵਿਊ 'ਚ ਕਿਹਾ ਸੀ ਕਿ ਮੈਂ ਭਾਰਤ 'ਚ ਇਕ ਫਿਲਮ ਕਰਨਾ ਚਾਹਾਂਗਾ। ਭਾਰਤ 'ਚ ਬਹੁਤ ਹੀ ਖੂਬਸੂਰਤ ਜੰਗਲ ਹਨ ਤੇ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਹੋਰਾਂ ਨੂੰ ਆਪਣੇ ਵੱਲ ਖਿੱਚਦੀਆਂ ਹਨ। ਭਾਰਤ ਤੋਂ ਆਉਣ ਤੋਂ ਪਹਿਲਾਂ ਮੈਂ ਫੌਜ 'ਚ ਬਹੁਤ ਸਮਾਂ ਬਿਤਾਇਆ ਹੈ ਤੇ ਵੈਸਟ ਬੰਗਾਲ ਤੇ ਦਾਰਜਲਿੰਗ ਦੇ ਨੇੜੇ ਘੁੰਮਿਆ ਹਾਂ। ਮੈਂ ਭਾਰਤ ਨਾਲ ਪਿਆਰ ਕਰਦਾ ਹਾਂ। ਅਸੀਂ ਕੁਝ ਦਿਨਾਂ ਲਈ ਕੋਲਕਾਤਾ 'ਚ ਵੀ ਇੰਡੀਅਨ ਆਰਮੀ ਦੇ ਨਾਲ ਸੀ। ਕਾਸ਼, ਮੈਂ ਇੰਡੀਅਨ ਆਰਮੀ 'ਚ ਸ਼ਾਮਲ ਹੋ ਸਕਦਾ।
ਇਸ ਕਾਰਨ ਭਾਰਤੀ ਫੌਜ 'ਚ ਨਹੀਂ ਹੋ ਸਕੇ ਸ਼ਾਮਲ
ਗ੍ਰਿਲਸ ਦੀ ਇਕ ਵੱਡੀ ਭੈਣ ਹੈ ਲਾਰਾ ਫਾਰਸੇਟ। ਲਾਰਾ ਨੇ ਹੀ ਉਨ੍ਹਾਂ ਨੂੰ ਨਿੱਕਨੇਮ ਬੇਅਰ ਦਿੱਤਾ ਸੀ। ਉਸ ਸਮੇਂ ਉਨ੍ਹਾਂ ਦੀ ਉਮਰ ਇਕ ਸਾਲ ਸੀ। ਭਾਰਤ 'ਚ ਬੇਅਰ ਗ੍ਰਿਲਸ ਦੀ ਪਾਪੂਲੈਰਿਟੀ ਸ਼ਾਇਦ ਉਨੀਂ ਹੀ ਹੈ ਜਿੰਨੀ ਕਿ ਅਮਰੀਕਾ ਜਾਂ ਬ੍ਰਿਟੇਨ 'ਚ। ਭਾਰਤੀ ਦਰਸ਼ਕਾਂ 'ਚ ਬੇਅਰ ਗ੍ਰਿਲਸ ਦਾ ਹਰ ਐਡਵੈਂਚਰ ਖਾਸ ਹੁੰਦਾ ਹੈ। ਬ੍ਰਿਟੇਨ ਦਾ ਕੋਈ ਵੀ ਨਾਗਰਿਕ ਇੰਡੀਅਨ ਆਰਮੀ ਜੁਆਇਨ ਨਹੀਂ ਕਰ ਸਕਦਾ ਹੈ ਤੇ ਇਸ ਇਕ ਨਿਯਮ ਕਰਕੇ ਗ੍ਰਿਲਸ ਆਪਣਾ ਸੁਪਨਾ ਪੂਰਾ ਨਹੀਂ ਕਰ ਸਕੇ।