ਅਡਾਨੀ ਹੋਵੇ ਜਾਂ ਅੰਬਾਨੀ ਅਸੀਂ ਸਾਰਿਆਂ ਦਾ ਸਵਾਗਤ ਕਰਾਂਗੇ: ਗਹਿਲੋਤ
Saturday, Oct 08, 2022 - 04:48 PM (IST)

ਜੈਪੁਰ- ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਾਰੇ ਉਦਯੋਗਪਤੀਆਂ ਦਾ ਸਵਾਗਤ ਕਰੇਗੀ, ਫਿਰ ਚਾਹੇ ਉਹ ਗੌਤਮ ਅਡਾਨੀ ਹੋਵੇ, ਅੰਬਾਨੀ ਹੋਵੇ ਜਾਂ ਫਿਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬੇਟਾ ਜਯ ਸ਼ਾਹ। ਕਿਉਂਕਿ ਸੂਬੇ ’ਚ ਰੁਜ਼ਗਾਰ ਅਤੇ ਨਿਵੇਸ਼ ਦੀ ਲੋੜ ਹੈ। ਗਹਿਲੋਤ ਨੇ ਸ਼ਨੀਵਾਰ ਨੂੰ ‘ਨਿਵੇਸ਼ ਰਾਜਸਥਾਨ ਸੰਮੇਲਨ’ ਦੇ ਦੂਜੇ ਦਿਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚਾਹੇ ਅਡਾਨੀ ਹੋਵੇ, ਅੰਬਾਨੀ ਹੋਵੇ ਜਾਂ ਫਿਰ ਅਮਿਤ ਸ਼ਾਹ ਦੇ ਬੇਟੇ ਜਯ ਸ਼ਾਹ, ਅਸੀਂ ਸਾਰਿਆਂ ਦਾ ਸਵਾਗਤ ਕਰਾਂਗੇ। ਅਸੀਂ ਰੁਜ਼ਗਾਰ ਅਤੇ ਨਿਵੇਸ਼ ਚਾਹੁੰਦੇ ਹਾਂ।
ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਸ਼ੁੱਕਰਵਾਰ ਨੂੰ ਗੌਤਮ ਅਡਾਨੀ ਨੂੰ ਲੈ ਕੇ ਇਕ ਮੁੱਦਾ ਬਣਾਇਆ, ਜੋ ਬਦਕਿਸਮਤੀਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਦੀ ਨਿੰਦਾ ਕਰਦਾ ਹਾਂ। ਇਸ ਨੂੰ ਮੁੱਦਾ ਬਣਾਉਣਾ ਭਾਜਪਾ ਨੂੰ ਮਹਿੰਗਾ ਪਵੇਗਾ। ਦੱਸ ਦੇਈਏ ਕਿ ਨਿਵੇਸ਼ ਰਾਜਸਥਾਨ ਸੰਮੇਲਨ ਦੇ ਉਦਘਾਟਨ ਸਮਾਰੋਹ ਦੌਰਾਨ ਗਹਿਲੋਤ ਵਲੋਂ ਉਦਯੋਗਪਤੀ ਗੌਤਮ ਅਡਾਨੀ ਦੀ ਤਾਰੀਫ ਕਰਨ ਮਗਰੋਂ ਸ਼ੁੱਕਰਵਾਰ ਨੂੰ ਭਾਜਪਾ ’ਤੇ ਤੰਜ਼ ਕੱਸਿਆ ਸੀ। ਅਡਾਨੀ ਉਨ੍ਹਾਂ ਉਦਯੋਗਪਤੀਆਂ ’ਚ ਸ਼ਾਮਲ ਹਨ, ਜਿਨ੍ਹਾਂ ਦੇ ਨਾਂ ਦਾ ਜ਼ਿਕਰ ਰਾਹੁਲ ਗਾਂਧੀ ਅਕਸਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਸਿਰਫ ਵੱਡੇ ਉਦਯੋਗਪਤੀਆਂ ਦੀ ਮਦਦ ਕਰਨ ਦਾ ਦੋਸ਼ ਲਾਉਂਦੇ ਸਮੇਂ ਕਰਦੇ ਹਨ।