ਸਾਵਧਾਨ! ਡਿਜੀਟਲ ਅਰੈਸਟ, ਕਿਤੇ ਅਗਲਾ ਨੰਬਰ ਤੁਹਾਡਾ ਤਾਂ ਨਹੀਂ? ਇੰਝ ਕਰੋ ਬਚਾਅ

Thursday, Sep 12, 2024 - 06:58 PM (IST)

ਸਾਵਧਾਨ! ਡਿਜੀਟਲ ਅਰੈਸਟ, ਕਿਤੇ ਅਗਲਾ ਨੰਬਰ ਤੁਹਾਡਾ ਤਾਂ ਨਹੀਂ? ਇੰਝ ਕਰੋ ਬਚਾਅ

ਨਵੀਂ ਦਿੱਲੀ - ਡਿਜੀਟਲ ਅਰੈਸਟ ਭਾਵ ਆਨਲਾਇਨ ਗ੍ਰਿਫ਼ਤਾਰੀ, ਅੱਜ ਕੱਲ ਇਸ ਤਰ੍ਹਾਂ ਦੀ ਠੱਗੀ ਵੱਧਦੀ ਜਾ ਰਹੀ ਹੈ। ਟੈਕਨਾਲਜੀ ਪੱਖੋ ਮਾਡਰਨ ਹੁੰਦੇ ਜਾ ਰਹੇ ਜਮਾਨੇ ਦੇ ਠੱਗ ਵੀ ਹੁਣ ਆਮ ਲੋਕਾਂ ਨਾਲੋਂ ਵੱਧ ਅਪਡੇਟਡ ਹਨ। ਜੋ ਲੋਕਾਂ ਨੂੰ ਡਿਜੀਟਲ ਤਰੀਕੇ ਨਾਲ ਆਪਣਾ ਸ਼ਿਕਾਰ ਬਣਾ ਰਹੇ ਹਨ। ਸਿਰਫ ਮੋਬਾਈਲ 'ਤੇ ਆਈ ਇਕ ਮਿਸ ਕਾਲ, ਫੋਨ ਜਾਂ ਫਿਰ ਵੀਡੀਓ ਕਾਲ ਤੁਹਾਡਾ ਖਾਤਾ ਖਾਲੀ ਕਰ ਦਿੰਦੀ ਹੈ। ਇਨ੍ਹਾਂ ਠੱਗਾ ਦੇ ਕੰਮ ਕਰਨ ਦਾ ਤਰੀਕਾ ਵੀ ਬੇਹੱਦ ਅਨੋਖਾ ਹੈ। ਇਹ ਲੋਕਾਂ ਨੂੰ ਇਸ ਤਰ੍ਹਾਂ ਨਾਲ ਡਰਾਵੇ ਦਿੰਦੇ ਹਨ, ਕਿ ਹੁਣ ਤਕ ਇਨ੍ਹਾਂ ਦਾ ਸ਼ਿਕਾਰ ਹੋਏ ਕਈ ਵੱਡੇ ਅਫਸਰਾਂ ਤਕ ਦੇ ਬੈਂਕ ਖਾਤੇ ਖਾਲੀ ਹੋ ਚੁੱਕੇ ਹਨ। ਅੱਜ ਇਸ ਖਬਰ ਰਾਹੀਂ ਅਸੀਂ ਤਹਾਨੂੰ ਦੱਸਾਂਗੇ ਕਿ ਡਿਜੀਟਲ ਅਰੈਸਟ ਕੀ ਹੁੰਦੀ ਹੈ ਤੇ ਕਿਵੇਂ ਇਹ ਠੱਗ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਕੇ ਉਨ੍ਹਾਂ ਦੇ ਖਾਤੇ ਖਾਲੀ ਕਰ ਜਾਂਦੇ ਹਨ, ਜਾਂ ਫਿਰ ਉਨ੍ਹਾਂ ਨੂੰ ਉਮਰ ਭਰ ਲਈ ਬਲੈਕ ਮੇਲ ਕਰਦੇ ਰਹਿੰਦੇ ਹਨ। ਅਸੀਂ ਤਹਾਨੂੰ ਅਜਿਹੀ ਠੱਗੀ ਤੋਂ ਬੱਚਣ ਦਾ ਤਰੀਕਾ ਵੀ ਦਸਾਂਗੇ ਪਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਡਿਜੀਟਲ ਅਰਸੈਟ ਹੁੰਦੀ ਕਿਵੇਂ ਹੈ। 

ਇਹ ਵੀ ਪੜ੍ਹੋ ਵੱਡੀ ਖ਼ਬਰ : ਪ੍ਰਾਚੀਨ ਰਾਜਗੜ੍ਹ ਕਿਲ੍ਹੇ ਦੀ ਬਾਹਰੀ ਕੰਧ ਡਿੱਗੀ, 9 ਲੋਕ ਦੱਬੇ, 6 ਦੀ ਮੌਤ

ਕੀ ਹੈ ਡਿਜੀਟਲ ਅਰੈਸਟ?
ਡਿਜੀਟਲ ਅਰੈਸਟ ਵਿੱਚ ਇੱਕ ਵਿਅਕਤੀ ਨੂੰ ਆਨਲਾਈਨ ਮਾਧਿਅਮ ਰਾਹੀਂ ਡਰਾਇਆ ਜਾਂਦਾ ਹੈ ਕਿ ਉਹ ਸਰਕਾਰੀ ਏਜੰਸੀ ਵਲੋਂ ਗ੍ਰਿਫ਼ਤਾਰ ਹੋ ਗਿਆ ਹੈ। ਉਸਨੂੰ ਜੁਰਮਾਨਾ ਜਾਂ ਹਰਜ਼ਾਨਾ ਦੇਣਾ ਪਵੇਗਾ। ਡਿਜੀਟਲ ਅਰੈਸਟ ਇੱਕ ਅਜਿਹਾ ਸ਼ਬਦ ਹੈ, ਜੋ ਕਾਨੂੰਨ ਵਿੱਚ ਨਹੀਂ ਹੈ। ਪਰ ਅਪਰਾਧੀਆਂ ਵਲੋਂ ਕੀਤੇ ਜਾ ਰਹੇ ਅਜਿਹੇ ਅਪਰਾਧਾਂ ਕਾਰਨ ਇਹ ਪੈਦਾ ਹੋ ਗਿਆ। ਪਿਛਲੇ ਤਿੰਨ ਮਹੀਨਿਆਂ ਵਿੱਚ ਦਿੱਲੀ-ਐੱਨਸੀਆਰ ਵਿੱਚ ਅਜਿਹੇ 600 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 400 ਕਰੋੜ ਰੁਪਏ ਦੀ ਧੋਖਾਧੜੀ ਹੋਈ ਹੈ। ਇਸ ਤੋਂ ਇਲਾਵਾ ਕਈ ਅਣ-ਰਿਪੋਰਟ ਕੇਸ ਹਨ। ਅਜਿਹੇ ਕਈ ਮਾਮਲੇ ਹਨ ਜਿਨ੍ਹਾਂ ਵਿੱਚ ਧੋਖਾਧੜੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸਫ਼ਲ ਨਹੀਂ ਹੁੰਦੇ। ਡਿਜੀਟਲ ਗ੍ਰਿਫਤਾਰੀ ਦੇ ਸੰਗਠਿਤ ਗਿਰੋਹ ਦਾ ਅਜੇ ਤੱਕ ਪਰਦਾਫਾਸ਼ ਨਹੀਂ ਹੋਇਆ ਹੈ, ਜਿਸ ਕਾਰਨ ਡਿਜੀਟਲ ਗ੍ਰਿਫਤਾਰੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ।

ਇਹ ਵੀ ਪੜ੍ਹੋ ਵੱਡੀ ਖ਼ਬਰ : ਅਗਲੇ 5 ਦਿਨ ਬੰਦ ਰਹੇਗਾ ਇੰਟਰਨੈੱਟ

ਕਿਹੋ ਜਿਹੀਂ ਹੁੰਦੀ ਹੈ ਡਿਜੀਟਲ ਅਰੈਸਟ

. ਗ੍ਰਿਫ਼ਤਾਰੀ ਦਾ ਡਰ ਦਿਖਾ ਕੇ ਉਹ ਤੁਹਾਨੂੰ ਘਰ ਵਿੱਚ ਕੈਦ ਕਰ ਲੈਂਦੇ ਹਨ।
. ਵੀਡੀਓ ਕਾਲ ਕਰਕੇ ਉਹ ਆਪਣਾ ਪਿਛੋਕੜ ਪੁਲਸ ਸਟੇਸ਼ਨ ਜਾਂ ਕਿਸੇ ਜਾਂਚ ਏਜੰਸੀ ਦੇ ਦਫਤਰ ਵਰਗਾ ਦਿਖਾਉਂਦੇ ਹਨ। 

. ਤੁਹਾਡੇ ਫੋਨ 'ਚ ਕੁਝ ਐਪਸ ਡਾਊਨਲੋਡ ਕਰਵਾਈਆਂ ਜਾਂਦੀਆਂ ਹਨ। 
. ਡਾਉਨਲੋਡ ਕਰਵਾਈਆਂ ਗਈਆਂ ਐਪਸ ਰਾਹੀਂ ਤੁਹਾਡੇ 'ਤੇ ਨਲਾਈਨ ਨਿਗਰਾਨੀ ਰੱਖਦੇ ਹਨ ।
. ਬੈਂਕ ਖਾਤੇ ਜ਼ਬਤ ਕਰਨ ਦੀ ਗੱਲ ਆਖ ਕੇ ਗ੍ਰਿਫ਼ਤਾਰੀ ਦੀ ਧਮਕੀ ਦਿੰਦੇ ਹਨ। 
. ਐਪ ਨੂੰ ਡਾਊਨਲੋਡ ਕਰਕੇ ਫਰਜ਼ੀ ਡਿਜੀਟਲ ਫਾਰਮ ਭਰਵਾਏ ਜਾਂਦੇ ਹਨ। 
. ਨਕਲੀ ਖਾਤੇ ਦਾ ਬਹਾਨਾ ਬਣਾ ਕੇ ਪੈਸੇ ਟ੍ਰਾਂਜੈਕਸ਼ਨ ਕਰਵਾਏ ਜਾਂਦੇ ਹਨ। 

ਡਿਜੀਟਲ ਅਰੈਸਟ ਦੇ ਮਾਮਲੇ 'ਚ ਕਿਵੇਂ ਫੱਸ ਜਾਂਦੇ ਹਨ ਲੋਕ
ਸੁਪਰੀਮ ਕੋਰਟ ਦੇ ਇਕ ਸੀਨੀਅਰ ਵਕੀਲ ਅਨੁਸਾਰ ਇਸ ਵਿੱਚ ਠੱਗੀ ਮਾਰਨ ਦੇ 4-5 ਤਰੀਕੇ ਹੁੰਦੇ ਹਨ। ਉਦਾਹਰਨ, ਜਿਵੇਂ ਇੱਕ ਕੋਰੀਅਰ ਦਾ ਨਾਮ ਲੈ ਕੇ ਕਿ ਗ਼ਲਤ ਸਾਮਾਨ ਆਇਆ ਹੈ। ਕੋਰੀਅਰ ਵਿੱਚ ਨਸ਼ਾ ਹੈ, ਜਿਸ ਕਰਕੇ ਤੁਸੀਂ ਫਸ ਸਕਦੇ ਹੋ। ਤੁਹਾਡੇ ਬੈਂਕ ਖਾਤੇ 'ਚ ਅਜਿਹੇ ਟ੍ਰਾਂਜੈਕਸ਼ਨ ਹੋਏ ਹਨ, ਜੋ ਵਿੱਤੀ ਧੋਖਾਧੜੀ ਨਾਲ ਸਬੰਧਤ ਹਨ। ਮਨੀ ਲਾਂਡਰਿੰਗ ਅਤੇ ਐੱਨ.ਡੀ.ਪੀ.ਐੱਸ. ਦੇ ਡਰਾਵਾ ਦੇ ਕੇ ਪੜ੍ਹੇ ਲਿਖੇ ਅਤੇ ਕਾਨੂੰਨ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੂੰ ਫਸਾਇਆ ਜਾਂਦਾ ਹੈ। ਅਜਿਹੇ ਲੋਕਾਂ ਨੂੰ ਡਰਾ ਕੇ ਉਨ੍ਹਾਂ ਤੋਂ ਡਿਜੀਟਲ ਮਾਧਿਅਮ ਰਾਹੀਂ ਫਿਰੌਤੀ ਮੰਗੀ ਜਾਂਦੀ ਹੈ। ਜੇਕਰ ਉਨ੍ਹਾਂ ਦੇ ਖਾਤਿਆਂ ਵਿੱਚ ਪੈਸੇ ਨਹੀਂ ਹਨ ਤਾਂ ਉਨ੍ਹਾਂ ਨੂੰ ਕਰਜ਼ਾ ਦਿੱਤਾ ਜਾਂਦਾ ਹੈ। ਕਈ ਵਾਰ ਉਨ੍ਹਾਂ ਕੋਲ ਲੋਨ ਲੈਣ ਵਾਲੀਆਂ ਐਪਸ ਨਹੀਂ ਹੁੰਦੀਆਂ ਹਨ, ਇਸ ਲਈ ਉਹ ਐਪਸ ਵੀ ਡਾਊਨਲੋਡ ਹੋ ਜਾਂਦੀਆਂ ਹਨ। ਜ਼ਿਆਦਾਤਰ ਮਾਮਲਿਆਂ 'ਚ ਇਹ ਆਖ ਕੇ ਡਰਾਇਆ ਜਾਂਦਾ ਹੈ ਕਿ ਤੁਹਾਡੇ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਰਾਹੀ ਫਰਾਡ ਹੋਇਆ ਹੈ। ਕੋਈ ਪੇਮੈਂਟ ਹੋਈ ਹੈ ਜੋ ਹਵਾਲਾ ਲਈ ਵਰਤੀ ਗਈ। ਅਜਿਹੀਆਂ ਗੱਲਾਂ ਆਖ ਕੇ ਠੱਗ ਤਹਾਨੂੰ ਆਪਣੀਆਂ ਗੱਲਾਂ îਚ ਫਸਾਂ ਲੈਂਦੇ ਹਨ ਤੇ ਖੁਦ ਨੂੰ ਜਾਂਚ ਏਜੰਸੀਆਂ ਨਾਲ ਸੰਬੰਧ ਜਾਂ ਪੁਲਸ ਅਧਿਕਾਰੀ ਹੋਣ ਦਾ ਦਾਅਵਾ ਕਰਦੇ ਹਨ। 

ਇਹ ਵੀ ਪੜ੍ਹੋ ਵੱਡਾ ਹਾਦਸਾ: ਟੱਕਰ ਤੋਂ ਬਾਅਦ ਕਾਰ ਦੇ ਉੱਡੇ ਪਰਖੱਚੇ, ਇਕੋ ਪਰਿਵਾਰ ਦੇ 5 ਲੋਕਾਂ ਦੀ ਮੌਤ

ਡਿਜੀਟਲ ਅਰੈਸਟ ਤੋਂ ਬਚਾਅ ਕਰਨ ਦੇ ਤਰੀਕੇ
ਠੱਗ ਲੋਕਾਂ ਨਾਲ ਅੰਗਰੇਜ਼ੀ ਵਿਚ ਗੱਲਬਾਤ ਕਰਦੇ ਹਨ। ਵੀਡੀਓ ਕਾਲਿੰਗ ਦੌਰਾਨ ਆਈਡੀ ਕਾਰਡ ਦਿਖਾਉਂਦੇ ਹਨ। ਜਿਹੜੀ ਏਜੰਸੀ ਦੇ ਅਧਿਕਾਰੀ ਨੂੰ ਕਾਲ ਟ੍ਰਾਂਸਫਰ ਕਰਦੇ ਹਨ, ਉਸ ਦਾ ਲੋਗੋ ਦਿਖਾਉਂਦੇ ਹਨ। ਕਥਿਤ ਸੁਣਵਾਈ ਵਿਚ ਦਿਖਾਇਆ ਗਿਆ ਸੈੱਟਅੱਪ ਵੀ ਕੋਰਟ ਰੂਮ ਦਾ ਹੈ, ਜਿਸ 'ਤੇ ਲੋਕ ਵਿਸ਼ਵਾਸ ਕਰ ਲੈਂਦੇ ਹਨ। ਸਾਈਬਰ ਜਾਂਚ ਨਾਲ ਜੁੜੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਉੱਚ ਪੜ੍ਹੇ-ਲਿਖੇ, ਉੱਚ ਅਹੁਦੇ ਵਾਲੇ ਅਤੇ ਸੇਵਾਮੁਕਤ ਲੋਕ ਕਾਨੂੰਨ ਦਾ ਜ਼ਿਆਦਾ ਸਨਮਾਨ ਕਰਦੇ ਹਨ। ਉਹ ਇਨ੍ਹਾਂ ਸਾਈਬਰ ਅਪਰਾਧੀਆਂ ਨੂੰ ਅਸਲੀ ਅਫ਼ਸਰ ਮੰਨਦੇ ਹਨ। ਜਦੋਂ ਕਿ ਦੇਸ਼ ਵਿੱਚ ਇਸ ਤਰ੍ਹਾਂ ਦੀ ਜਾਂਚ ਅਤੇ ਫੋਨ ਉੱਤੇ ਪੈਸੇ ਟ੍ਰਾਂਸਫਰ ਕਰਨ ਦਾ ਕੋਈ ਪ੍ਰਬੰਧ ਨਹੀਂ ਹੈ। ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਕੋਈ ਵੀ ਸਰਕਾਰੀ ਏਜੰਸੀ ਆਨਲਾਈਨ ਪੁੱਛਗਿੱਛ ਨਹੀਂ ਕਰਦੀ। ਸਰਕਾਰੀ ਏਜੰਸੀ ਸਿਰਫ਼ ਸਰੀਰਕ ਤੌਰ 'ਤੇ ਪੁੱਛਗਿੱਛ ਕਰਦੀ ਹੈ। ਜੇਕਰ ਕਿਸੇ ਨਾਲ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ, ਤਾਂ ਉਹ ਇਸ ਦੀ ਰਿਪੋਰਟ ਦੋ ਤਰੀਕਿਆਂ ਨਾਲ ਕਰ ਸਕਦਾ ਹੈ। ਸਾਈਬਰ ਫਰਾਡ ਹੈਲਪਲਾਈਨ ਨੰਬਰ ਜਾਂ ਈਮੇਲ ਰਾਹੀਂ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਤੁਸੀਂ ਸਥਾਨਕ ਪੁਲਸ ਨੂੰ ਵੀ ਸ਼ਿਕਾਇਤ ਦੇ ਸਕਦੇ ਹੋ। ਜੇਕਰ ਤੁਸੀਂ ਇੱਕ ਘੰਟੇ ਦੇ ਅੰਦਰ ਪੁਲਸ ਨੂੰ ਸੂਚਿਤ ਕਰਦੇ ਹੋ, ਤਾਂ ਟ੍ਰਾਂਸਫਰ ਕੀਤੇ ਪੈਸੇ ਵਾਪਸ ਮਿਲਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ ਤੰਦੂਰੀ ਰੋਟੀ ਖਾਣ ਵਾਲੇ ਲੋਕ ਹੋਣ ਸਾਵਧਾਨ, ਵੀਡੀਓ ਵੇਖ ਤੁਸੀਂ ਵੀ ਲਓਗੇ 'ਕਚੀਚੀਆਂ'

ਬਚਾਅ ਦੇ ਸਭ ਤੋਂ ਜ਼ਿਆਦਾ ਖ਼ਾਸ ਤਰੀਕੇ      

. ਜੇਕਰ ਤੁਹਾਨੂੰ ਕਿਸੇ ਅਣਪਛਾਤੇ ਨੰਬਰਾਂ ਤੋਂ ਆਉਣ ਵਾਲੀਆਂ ਵੀਡੀਓ ਕਾਲਾਂ 'ਤੇ ਧੋਖਾਧੜੀ ਦਾ ਸ਼ੱਕ ਹੁੰਦਾ ਹੈ, ਤਾਂ ਨੰਬਰ ਨੂੰ ਬਲੌਕ ਕਰੋ। ਉਸੇ ਸਮੇਂ ਸਾਈਬਰ ਕ੍ਰਾਈਮ ਪ੍ਰੀਵੈਨਸ਼ਨ ਸੈੱਲ ਨੂੰ ਸੂਚਿਤ ਕਰੋ।
. ਆਪਣੇ ਫ਼ੋਨ, ਲੈਪਟਾਪ ਅਤੇ ਡੈਸਕਟਾਪ ਦੇ ਪਾਸਵਰਡ ਅਤੇ ਸਾਫਟਵੇਅਰ ਅੱਪਡੇਟ ਰੱਖੋ।
. ਸਹਾਇਤਾ ਲਈ ਤੁਰੰਤ ਸਾਈਬਰ ਅਪਰਾਧ ਹੈਲਪਲਾਈਨ ਨੰਬਰ 1930 ਜਾਂ www.cybercrime.gov.in 'ਤੇ ਜਾਣਕਾਰੀ ਦਿਓ।

ਡਿਜੀਟਲ ਅਰੈਸਟ ਦੀਆਂ ਤਾਜ਼ਾ ਘਟਨਾਵਾਂ
ਮਾਰਚ ਤੋਂ ਦਿੱਲੀ, ਮੁੰਬਈ ਅਤੇ ਉੱਤਰ ਪ੍ਰਦੇਸ਼ ਤੋਂ ਡਿਜੀਟਲ ਹਾਊਸ ਗ੍ਰਿਫਤਾਰੀ ਦੇ ਚਾਰ ਵੱਖ-ਵੱਖ ਮਾਮਲੇ ਸਾਹਮਣੇ ਆਏ ਹਨ, ਜਿੱਥੇ ਸਾਈਬਰ ਅਪਰਾਧੀਆਂ ਨੇ ਸੇਵਾਮੁਕਤ ਕਰਮਚਾਰੀਆਂ ਸਮੇਤ ਵੱਖ-ਵੱਖ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ। ਇਸ ਦੇ ਨਾਲ ਹੀ ਵਾਰਾਣਸੀ ਦੀ ਸਾਈਬਰ ਕ੍ਰਾਈਮ ਪੁਲਸ ਨੇ ਅਪ੍ਰੈਲ ਦੇ ਪਹਿਲੇ ਹਿੱਸੇ ਦੌਰਾਨ ਅਜਿਹੀ ਡਿਜ਼ੀਟਲ ਹਾਊਸ ਗ੍ਰਿਫ਼ਤਾਰੀ ਦੀ ਧੋਖਾਧੜੀ ਵਿੱਚ ਸ਼ਾਮਲ ਅੱਠ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਕਰੋੜਾਂ ਰੁਪਏ ਦੀ ਨਕਦੀ, ਮੋਬਾਈਲ ਫੋਨ, ਚੈੱਕ ਬੁੱਕ ਅਤੇ ਏਟੀਐਮ ਕਾਰਡ ਬਰਾਮਦ ਕੀਤੇ ਹਨ। 

ਇਹ ਵੀ ਪੜ੍ਹੋ ਸਰਕਾਰੀ ਮੁਲਾਜ਼ਮਾਂ ਲਈ ਜਾਰੀ ਹੋਇਆ ਸਖ਼ਤ ਫਰਮਾਨ, ਦੋ ਤੋਂ ਵੱਧ ਬੱਚੇ ਹੋਣ 'ਤੇ ਨਹੀਂ ਮਿਲੇਗੀ ਤਰੱਕੀ

ਹੁਣ ਤਕ ਠੱਗੇ ਜਾ ਚੁੱਕੇ 400 ਕਰੋੜ ਰੁਪਏ
ਇਕ ਅੰਦਾਜ਼ੇ ਮੁਤਾਬਕ ਪਿਛਲੇ 4 ਮਹੀਨਿਆਂ 'ਚ ਕਰੀਬ 400 ਕਰੋੜ ਰੁਪਏ ਠੱਗੇ ਜਾ ਚੁੱਕੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਪੀੜਤਾਂ ਵਿੱਚ ਡਾਕਟਰ, ਸਾਫਟਵੇਅਰ ਇੰਜਨੀਅਰ, ਫੌਜੀ ਅਫਸਰ ਅਤੇ ਆਈਆਈਟੀ ਪ੍ਰੋਫੈਸਰ ਵਰਗੇ ਉੱਚ ਪੜ੍ਹੇ ਲਿਖੇ ਲੋਕ ਸ਼ਾਮਲ ਹਨ। ਅਜਿਹੇ ਮਾਮਲੇ ਯੂਪੀ, ਐੱਮਪੀ, ਰਾਜਸਥਾਨ, ਮਹਾਰਾਸ਼ਟਰ, ਹਰਿਆਣਾ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਲਗਭਗ ਹਰ ਰੋਜ਼ ਆ ਰਹੇ ਹਨ। ਇਸ ਪਿੱਛੇ ਦੁਬਈ 'ਚ ਬੈਠਾ ਮਾਸਟਰਮਾਈਂਡ ਹੈ। ਇਨ੍ਹਾਂ ਸਾਰੇ ਮਾਮਲਿਆਂ 'ਚ ਸਰਕਾਰੀ ਖਾਤੇ ਦੱਸ ਕੇ ਜਿਨ੍ਹਾਂ ਖਾਤਿਆਂ 'ਚ ਪੈਸੇ ਟਰਾਂਸਫਰ ਹੋਏ ਸਨ, ਉਹ ਆਮ ਲੋਕਾਂ ਦੇ ਬੈਂਕ ਖਾਤੇ ਹਨ ਅਤੇ ਵਿਦੇਸ਼ਾਂ 'ਚ ਬੈਠੇ ਸਾਈਬਰ ਅਪਰਾਧੀਆਂ ਦੇ ਕਬਜ਼ੇ 'ਚ ਹਨ। ਜਦੋਂ ਯੂਪੀ ਐੱਸਟੀਐਫ ਨੇ ਅਜਿਹੇ 6 ਲੋਕਾਂ ਨੂੰ ਕਾਬੂ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਆਨਲਾਈਨ ਗੇਮਿੰਗ ਜਾਂ ਟ੍ਰੈਡਿੰਗ ਦਾ ਕਮਿਸ਼ਨ ਉਨ੍ਹਾਂ ਦੇ ਖਾਤਿਆਂ ਵਿੱਚ ਆਵੇਗਾ। ਇਸ ਲਈ ਉਨ੍ਹਾਂ ਨੂੰ ਲੈਣ-ਦੇਣ ਦੀ ਰਕਮ ਦਾ 10% ਮਿਲੇਗਾ। ਬਾਅਦ ਵਿੱਚ ਉਨ੍ਹਾਂ ਦੇ ਖਾਤਿਆਂ ਤੋਂ ਪੈਸੇ ਡਿਜ਼ੀਟਲ ਤਰੀਕੇ ਨਾਲ ਦੁਬਈ ਵਿੱਚ ਟਰਾਂਸਫਰ ਹੋਏ। ਦੁਬਈ ਵਿੱਚ ਬੈਠੇ ਸਾਈਬਰ ਅਪਰਾਧੀਆਂ ਨੇ ਇਸ ਪੈਸੇ ਨੂੰ ਕ੍ਰਿਪਟੋ ਕਰੰਸੀ ਵਿੱਚ ਨਿਵੇਸ਼ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News