BCDA ਦੀ ਤਿੰਨ ਦਿਨਾਂ ਹੜਤਾਲ ਖਤਮ, ਦੁਕਾਨਾਂ ਖੁੱਲ੍ਹਣ ਨਾਲ ਮਰੀਜ਼ਾ ਨੂੰ ਮਿਲੀ ਰਾਹਤ

01/23/2020 10:57:32 AM

ਬਿਹਾਰ - ਬਿਹਾਰ ਸਰਕਾਰ ਵਲੋਂ ਮੰਗਾਂ ’ਤੇ ਵਿਚਾਰ ਕਰਨ ਦਾ ਵਿਸ਼ਵਾਸ ਮਿਲਣ ਤੋਂ ਬਾਅਦ ਬਿਹਾਰ ਕੈਮਿਸਟ ਐੱਡ ਡਰੱਗਿਸਟ ਐਸੋਸੀਏਸ਼ਨ ਦੀ ਤਿੰਨ ਦਿਨਾਂ ਹੜਤਾਲ ਬੀਤੀ ਦੇਰ ਖਤਮ ਹੋ ਗਈ। ਹੜਤਾਲ ਖਤਮ ਹੋਣ ਮਗਰੋਂ ਰਾਜ ਦੇ ਸਾਰੇ ਡਰੱਗ ਸਟੋਰ ਖੋਲ੍ਹ ਦਿੱਤੇ ਗਏ ਹਨ, ਜਿਸ ਨਾਲ ਮਰੀਜ਼ਾਂ ਨੂੰ ਰਾਹਤ ਮਿਲੀ। ਬਿਹਾਰ ਕੈਮਿਸਟ ਐੱਡ ਡਰੱਗਿਸਟ ਐਸੋਸੀਏਸ਼ਨ ਦੇ ਸੱਦੇ ’ਤੇ ਰਾਜ ਦੇ ਸਾਰੇ ਥੋਕ ਅਤੇ ਪ੍ਰਚੁਨ ਕਾਰੋਬਾਰੀ ਫਾਰਮਾਸਿਸਟ ਦੀ ਸਮੱਸਿਆ ਦੇ ਹੱਲ ਹੋਣ ਤੱਕ ਲਾਗੂ ਰਹਿਣ, ਦੁਕਾਨਦਾਰਾਂ ਦੇ ਲਾਈਸੈਂਸ ਰੱਦ ਕਰਨ ’ਤੇ ਰੋਕ, ਦਵਾਈ ਵਾਲੀਆਂ ਦੁਕਾਨਾਂ ਦੇ ਸਟੋਰਾਂ ਦੀ ਜਾਂਚ ’ਚ ਇਕਸਾਰਤਾ ਅਤੇ ਪਾਰਦਰਸ਼ਿਤਾ, ਵਿਭਾਗੀ ਨਿਰੀਖਣ ਦੌਰਾਨ ਪਰੇਸ਼ਾਨ ਕਰਨ ’ਤੇ ਰੋਕ ਸਣੇ ਕਈ ਹੋਰ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਸੀ। ਇੰਨਾ ਹੀ ਨਹੀਂ, ਐਸੋਸੀਏਸ਼ਨ ਨੇ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਉਹ ਅਣਮਿੱਥੇ ਸਮੇਂ ਲਈ ਹੜਤਾਲ ਕਰਨਗੇ।  

ਦਵਾਈ ਦੇ ਸੌਦਾਗਰਾਂ ਵਲੋਂ ਕੀਤੀ ਹੜਤਾਲ ਕਾਰਨ ਰਾਜ ਦੀਆਂ ਸਿਹਤ ਸੇਵਾਵਾਂ ‘ਤੇ ਮਹੱਤਵਪੂਰਣ ਅਸਰ ਪਾਇਆ ਗਿਆ। ਸਿਹਤ ਮੰਤਰੀ ਮੰਗਲ ਪਾਂਡੇ ਨੇ ਐਸੋਸੀਏਸ਼ਨ ਨੂੰ ਆਪਣੇ ਕੋਲ ਗੱਲਬਾਤ ਕਰਨ ਲਈ ਬੁਲਾਇਆ। ਇਸ ਦੌਰਾਨ ਐਸੋਸੀਏਸ਼ਨ ਨੇ ਦੱਸਿਆ ਨੇ ਸਿਹਤ ਮੰਤਰੀ ਅਤੇ ਵਿਭਾਗ ਦੇ ਪ੍ਰਧਾਨ ਸਚਿਵ ਸੰਜੇ ਕੁਮਾਰ ਨਾਲ ਗੱਲਬਾਤ ਕਰਨ ਮਗਰੋਂ ਮਿਲੇ ਭਰੋਸੇ ਤੋਂ ਬਾਅਦ ਬਿਹਾਰ ਕੈਮਿਸਟ ਐੱਡ ਡਰੱਗਿਸਟ ਐਸੋਸੀਏਸ਼ਨ ਵਲੋਂ ਹੜਤਾਲ ਖਤਮ ਕੀਤੀ ਗਈ। ਇਸ ਦੇ ਤਹਿਤ ਅੱਜ ਤੋਂ ਰਾਜ ਦੀਆਂ ਸਾਰੀਆਂ ਦੁਕਾਨਾਂ ਖੋਲ੍ਹ ਦਿੱਤੀਆਂ ਗਈਆਂ।


rajwinder kaur

Content Editor

Related News