ਖੇਲ ਰਤਨ ਲਈ ਰੋਹਿਤ ਦਾ ਨਾਂ ਨਾਮਜ਼ਦ, ਅਰਜੁਨ ਐਵਾਰਡ ਲਈ ਈਸ਼ਾਂਤ ਸਣੇ ਇਨ੍ਹਾਂ ਖਿਡਾਰੀਆਂ ਦਾ ਨਾਂ ਸ਼ਾਮਲ

05/31/2020 10:35:52 AM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਕੰਟਰੋਲ ਬੋਡਰ (ਬੀ. ਸੀ. ਸੀ. ਆਈ.) ਨੇ ਸੀਮਿਤ ਓਵਰਾਂ ਦੇ ਉਪ-ਕਪਤਾਨ ਅਤੇ ਧਾਕੜ ਬੱਲੇਬਾਜ਼ ਰੋਹਿਤ ਸ਼ਰਮਾ ਦਾ ਨਾਂ ਦੇਸ਼ ਦੇ ਸਰਵਸ਼੍ਰੇਸ਼ਠ ਖੇਡ ਸਨਮਾਨ ਰਾਜੀਵ ਗਾਂਧੀ ਖੇਲ ਰਤਨ ਅਤੇ ਤੇਜ਼ ਗੇਂਦਬਾਜ਼ ਈਸ਼ਾਂਤ ਸ਼ਰਮਾ, ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਅਤੇ ਮਹਿਲਾ ਆਲਰਾਊਂਡਰ ਦੀਪਤੀ ਸ਼ਰਮਾ ਦਾ ਨਾਂ ਅਰਜੁਨ ਐਵਾਰਡ ਲਈ ਕੇਂਦਰੀ ਖੇਡ ਮੰਤਰਾਲੇ ਨੂੰ ਭੇਜਿਆ ਹੈ।

PunjabKesari

ਕੇਂਦਰੀ ਖੇਡ ਮੰਤਰਾਲੇ ਨੇ ਇਸ ਸਾਲ ਦੇ ਰਾਸ਼ਟਰੀ ਖੇਡ ਐਵਾਰਡ ਲਈ ਈ-ਮੇਲ ਦੇ ਰਾਹੀਂ ਨਾਮਜ਼ਦ ਲਈ ਸੱਦੇ ਦਿੱਤੇ ਸਨ। ਰਾਸ਼ਟਰੀ ਖੇਡ ਐਵਾਡਰ ਦੇ ਨਾਮਜ਼ਦ ਦੀ ਸ਼ੁਰੂਆਤ ਅਪ੍ਰੈਲ ’ਚ ਹੋਣੀ ਸੀ ਪਰ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਇਸ ਨੂੰ ਮਈ ਤਕ ਵਧਾ ਦਿੱਤਾ ਗਿਆ ਸੀ। ਐਵਾਰਡ ਲਈ ਨਾਂ ਭੇਜਣ ਦੀ ਆਖਰੀ ਤਰੀਕ 3 ਜੂਨ ਹੈ। ਇਸ ਸਾਲ ਖੇਲ ਰਤਨ ਅਤੇ ਅਰਜੁਨ ਐਵਾਡਰ ਲਈ ਜਨਵਰੀ 2016 ਤੋਂ ਦਸੰਬਰ 2019 ਤਕ ਦੇ ਪ੍ਰਦਰਸ਼ਣ ਨੂੰ ਧਿਆਨ ’ਚ ਰੱਖਿਆ ਜਾਵੇਗਾ। ਬੀ. ਸੀ. ਸੀ. ਆਈ. ਦੇ ਪ੍ਰਧਾਨ ਸੌਰਭ ਗਾਂਗੁਲੀ, ਸਕੱਤਰ ਜੈ ਸ਼ਾਹ ਅਤੇ ਖਜ਼ਾਨਚੀ ਅਰੁਣ ਸਿੰਘ ਧੂਮਲ ਨੇ ਚਾਰਾਂ ਖਿਡਾਰੀਆਂ ਨੂੰ ਇਸ ਐਵਾਰਡ ਲਈ ਸ਼ੁਭਕਾਮਨਾਵਾਂ ਦਿੱਤਿਆਂ ਹਨ ਅਤੇ ਉਮੀਦ ਜਤਾਈ ਹੈ ਕਿ ਇਸ ਖਿਡਾਰੀਆਂ ਨੂੰ ਐਵਾਰਡ ਮਿਲੇਗਾ।

ਸੌਰਵ ਗਾਂਗੁਲੀ ਨੇ ਇਨ੍ਹਾਂ ਖਿਡਾਰੀਆਂ ਨੂੰ ਲੈ ਕੇ ਦਿੱਤਾ ਬਿਆਨ
ਬੀ. ਸੀ. ਸੀ ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਬਿਆਨ ’ਚ ਕਿਹਾ ਕਿ ਅਸੀਂ ਇਸ ਖਿਡਾਰੀਆਂ ਦੇ ਨਾਮਾਂ ਦੀ ਚੋਣ ਤੋਂ ਪਹਿਲਾਂ ਪਹਿਲਾਂ ਕਾਫ਼ੀ ਸਾਰਾ ਡਾਟਾ ਦੇਖਿਆ ਅਤੇ ਕਈ ਪੈਮਾਨਿਆਂ ਨੂੰ ਲੈ ਕੇ ਚਰਚਾ ਕੀਤੀ। ਰੋਹਿਤ ਨੇ ਇਕ ਬੱਲੇਬਾਜ਼ ਦੇ ਤੌਰ ’ਤੇ ਕਈ ਸਾਰੇ ਬੈਂਚਮਾਰਕ ਤੈਅ ਕੀਤੇ ਹਨ ਅਤੇ ਉਹ ਸਭ ਹਾਸਲ ਕੀਤਾ ਹੈ ਜੋ ਕਈ ਸਾਰੇ ਖਿਡਾਰੀ ਨਹੀਂ ਕਰ ਸਕੇ। ਸਾਨੂੰ ਲੱਗਦਾ ਹੈ ਕਿ ਉਹ ਖੇਡ ਰਤਨ ਪਾਉਣ ਦੇ ਹੱਕਦਾਰ ਹਨ। ਉਨ੍ਹਾਂ ਨੇ ਕਿਹਾ ਕਿ ਈਸ਼ਾਂਤ ਟੈਸਟ ਟੀਮ ਦੇ ਸਭ ਤੋਂ ਸੀਨੀਅਰ ਖਿਡਾਰੀ ਹਨ ਅਤੇ ਭਾਰਤ ਨੂੰ ਨੰਬਰ-1 ਟੀਮ ਬਣਾਉਣ ’ਚ ਉਨ੍ਹਾਂ ਦਾ ਕਾਫੀ ਯੋਗਦਾਨ ਰਿਹਾ ਹੈ। ਸ਼ਿਖਰ ਵੀ ਲਗਾਤਾਰ ਚੰਗਾ ਕਰ ਰਹੇ ਹਨ ਅਤੇ ਆਈ. ਸੀ. ਸੀ. ਟੂਰਨਾਮੈਂਟਸ ’ਚ ਉਨ੍ਹਾਂ ਦਾ ਪ੍ਰਦਰਸ਼ਨ ਕਾਫ਼ੀ ਅਹਿਮ ਰਿਹਾ ਹੈ। ਉਥੇ ਹੀ ਮਹਿਲਾ ਟੀਮ ਦੀ ਦੀਪਤੀ ਸ਼ਰਮਾ ਬਿਹਤਰੀਨ ਆਲਰਾਊਂਡਰ ਖਿਡਾਰੀ ਹੈ ਅਤੇ ਟੀਮ ਦੀ ਸਫਲਤਾ ’ਚ ਉਨ੍ਹਾਂ ਦਾ ਯੋਗਦਾਨ ਵੀ ਕਾਫ਼ੀ ਲਾਭਦਾਇਕ ਰਿਹਾ ਹੈ।

PunjabKesari

ਦੁਨੀਆ ਦੇ ਸਭ ਤੋਂ ਸਰਵਸ਼੍ਰੇਸ਼ਠ ਬੱਲੇਬਾਜ਼ਾਂ ਚੋਂ ਇਕ ਹਨ ਰੋਹਿਤ
ਦੱਸ ਦੇਈਏ ਕਿ ਰੋਹਿਤ ਛੋਟੇ ਫਾਰਮੈਟ ’ਚ ਭਾਰਤੀ ਟੀਮ ਦੇ ਉਪ-ਕਪਤਾਨ ਹਨ ਅਤੇ ਮੌਜੂਦਾ ਸਮੇਂ ’ਚ ਉਨ੍ਹਾਂ ਦਾ ਮੌਜ਼ੂਦਗੀ ਦੁਨੀਆ ਦੇ ਸਭ ਤੋਂ ਸਰਵਸ਼੍ਰੇਸ਼ਠ ਬੱਲੇਬਾਜ਼ਾਂ ’ਚ ਹੁੰਦਾ ਹੈ।  ਉਹ 2019 ’ਚ ਆਈ. ਸੀ. ਸੀ. ਵਨ-ਡੇ ਕ੍ਰਿਕਟਰ ਆਫ ਦਿ ਈਅਰ ਰਹੇ ਸਨ। ਉਨ੍ਹਾਂ ਨੇ ਪਿਛਲੇ ਸਾਲ ਵਨ-ਡੇ ਵਿਸ਼ਵ ਕੱਪ ’ਚ 5 ਸੈਂਕੜੇ ਬਣਾਉਣ ਦਾ ਵਿਸ਼ਵ ਰਿਕਾਰਡ ਬਣਾਇਆ ਸੀ। ਉਹ ਟੀ-20 ਕ੍ਰਿਕਟ ’ਚ ਚਾਰ ਸੈਂਕੜੇ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਹਨ। ਟੈਸਟ ਸਲਾਮੀ ਬੱਲੇਬਾਜ਼ ਦੇ ਰੂਪ ’ਚ ਪਹਿਲੀ ਵਾਰ ਉਤਰਦੇ ਹੋਏ ਉਨ੍ਹਾਂ ਨੇ ਦੋਵਾਂ ਪਾਰੀਆਂ ’ਚ ਸੈਂਕੜਾ ਲਾਉਣ ਦਾ ਵਿਸ਼ਵ ਰਿਕਾਰਡ ਬਣਾਇਆ ਸੀ।

PunjabKesari


Davinder Singh

Content Editor

Related News