PM ਮੋਦੀ ਖ਼ਿਲਾਫ਼ BBC ਦੀ ਸੀਰੀਜ਼ ''ਤੇ ਭੜਕੇ ਯੂਜ਼ਰਜ, ਸੋਸ਼ਲ ਮੀਡੀਆ ''ਤੇ ਜੰਮ ਕੇ ਵਰ੍ਹੇ

Wednesday, Jan 18, 2023 - 04:58 PM (IST)

PM ਮੋਦੀ ਖ਼ਿਲਾਫ਼ BBC ਦੀ ਸੀਰੀਜ਼ ''ਤੇ ਭੜਕੇ ਯੂਜ਼ਰਜ, ਸੋਸ਼ਲ ਮੀਡੀਆ ''ਤੇ ਜੰਮ ਕੇ ਵਰ੍ਹੇ

ਲੰਡਨ/ਨਵੀਂ ਦਿੱਲੀ- ਬ੍ਰਿਟੇਨ ਦੀ ਬ੍ਰਾਡਕਾਸਟਿੰਗ ਕੰਪਨੀ ਬੀ. ਬੀ. ਸੀ ਵਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਬਣਾਈ ਗਈ ਦੋ ਐਪੀਸੋਡ ਵਾਲੀਆਂ ਸੀਰੀਜ਼ ਨੂੰ ਲੈ ਕੇ ਵਿਵਾਦ ਉਠ ਖੜ੍ਹਾ ਹੋਇਆ ਹੈ। 'ਇੰਡੀਆ: ਦਿ ਮੋਦੀ ਕਵੈਸ਼ਚਨ' ਇਸ ਟਾਈਟਲ ਨਾਲ ਆਈ ਸੀਰੀਜ਼ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਹੈ।

ਸੀਰੀਜ਼ 'ਚ PM ਮੋਦੀ ਖ਼ਿਲਾਫ਼ ਮਾੜਾ ਪ੍ਰਚਾਰ

ਇਸ ਸੀਰੀਜ਼ ਵਿਚ ਕਿਹਾ ਗਿਆ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਦੇ ਮੁਸਲਮਾਨ ਘੱਟ ਗਿਣਤੀ ਵਿਚਾਲੇ ਤਣਾਅ 'ਤੇ ਨਜ਼ਰ ਮਾਰੀ ਜਾਵੇ ਤਾਂ 2002 ਦੇ ਦੰਗਿਆਂ 'ਚ ਉਨ੍ਹਾਂ ਦੇ ਰੋਲ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਪਤਾ ਲੱਗਦੀਆਂ ਹਨ, ਜਿਨ੍ਹਾਂ ਵਿਚ ਕਈ ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ। ਇਸ ਸੀਰੀਜ਼ 'ਤੇ ਉੱਥੇ ਰਹਿਣ ਵਾਲੇ ਭਾਰਤੀ ਵੀ ਨਾਰਾਜ਼ਗੀ ਜਤਾ ਰਹੇ ਹਨ।

ਸੋਸ਼ਲ ਮੀਡੀਆ ਯੂਜ਼ਰਜ ਨੇ ਕੱਢੀ ਭੜਾਸ

ਇਹ ਸੀਰੀਜ਼ ਹੁਣ ਲੋਕਾਂ ਦੇ ਨਿਸ਼ਾਨੇ 'ਤੇ ਆ ਗਈ ਹੈ। ਸੋਸ਼ਲ ਮੀਡੀਆ ਯੂਜ਼ਰਜ ਬੀ. ਬੀ. ਸੀ. ਨੂੰ ਕਈ ਸਵਾਲ ਕਰ ਰਹੇ ਹਨ। ਟਵਿੱਟਰ 'ਤੇ ਭਾਰਤੀ ਮੂਲ ਦੇ ਯੂਜ਼ਰਜ ਨੇ ਸੀਰੀਜ਼ ਖਿਲਾਫ਼ ਆਪਣਾ ਗੁੱਸਾ ਜ਼ਾਹਰ ਕੀਤਾ। ਜਿਸ ਵਿਚ ਯੂਜ਼ਰ ਨੇ ਲਿਖਿਆ ਕਿ ਬੀ. ਬੀ. ਸੀ. ਨੂੰ ਬੰਗਾਲ ਵਿਚ ਭੁੱਖਮਰੀ 'ਤੇ ਇਕ ਸੀਰੀਜ਼ ਚਲਾਉਣੀ ਚਾਹੀਦੀ ਹੈ। ਇਸ ਨੂੰ 'ਯੂ.ਕੇ: ਦਿ ਚਰਚਿਲ ਕਵੈਸ਼ਚਨ' ਨਾ ਦੇਣਾ ਚਾਹੀਦਾ ਹੈ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਬ੍ਰਿਟੇਨ ਨੂੰ ਯੂ. ਕੇ ਦੀਆਂ ਪਰੇਸ਼ਾਨੀਆਂ 'ਤੇ ਧਿਆਨ ਦੇਣਾ ਚਾਹੀਦਾ ਹੈ। ਬ੍ਰਿਟੇਨ ਇਸ ਸਮੇਂ ਭਾਰਤ ਤੋਂ ਹਰ ਲਿਹਾਜ਼ ਨਾਲ ਪਿੱਛੇ ਚੱਲ ਰਿਹਾ ਹੈ। 

ਸੀਰੀਜ਼ 'ਚ PM ਮੋਦੀ ਦੀਆਂ ਨੀਤੀਆਂ ਨੂੰ ਦੱਸਿਆ ਗਿਆ ਵਿਵਾਦਿਤ

ਸੀਰੀਜ਼ ਮੁਤਾਬਕ ਕਿਵੇਂ ਮੁਸਲਮਾਨ ਆਬਾਦੀ ਵੱਲੋਂ ਲਗਾਤਾਰ ਕਈ ਦੋਸ਼ਾਂ ਨੂੰ ਸਰਕਾਰ ਵੱਲੋਂ ਖਾਰਜ ਕਰ ਦਿੱਤਾ ਜਾਂਦਾ ਹੈ। ਨਾਲ ਹੀ ਸੀਰੀਜ਼ ਨੇ ਕਈ ਨੀਤੀਆ ਨੂੰ ਵੀ ਵਿਵਾਦਿਤ ਕਰਾਰ ਦਿੱਤਾ ਹੈ। ਇਹ ਉਹ ਨੀਤੀਆਂ ਹਨ, ਜਿਨ੍ਹਾਂ ਨੂੰ ਮੋਦੀ ਸਰਕਾਰ ਨੇ ਸਾਲ 2019 ਵਿਚ ਮੁੜ ਸੱਤਾ 'ਚ ਆਉਣ ਮਗਰੋਂ ਲਾਗੂ ਕੀਤਾ ਸਨ। ਸੀਰੀਜ਼ ਵਿਚ ਜਿਨ੍ਹਾਂ ਨੀਤੀਆਂ ਨੂੰ ਵਿਵਾਦਿਤ ਦੱਸਿਆ ਗਿਆ ਹੈ, ਉਸ ਵਿਚ ਧਾਰਾ-370 ਨੂੰ ਹਟਾ ਕੇ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਅਤੇ ਨਾਗਰਿਕ ਸ਼ੋਧ ਕਾਨੂੰਨ (ਸੀ. ਏ. ਏ.) ਦਾ ਜ਼ਿਕਰ ਹੈ। ਬੀ. ਬੀ. ਸੀ. ਦਾ ਕਹਿਣਾ ਹੈ ਕਿ ਸੀ. ਏ. ਏ. ਉਹ ਕਾਨੂੰਨ ਹੈ, ਜੋ ਭਾਰਤ ਵਿਚ ਮੁਸਲਮਾਨਾਂ ਨਾਲ ਭੇਦਭਾਵ ਕਰਦਾ ਹੈ। ਇਸ ਦੀ ਵਜ੍ਹਾਂ ਨਾਲ ਹੀ ਭਾਰਤ ਵਿਚ ਮੁਸਲਮਾਨਾਂ 'ਤੇ ਹਮਲੇ ਵਧੇ ਹਨ ਅਤੇ ਹਿੰਦੂ ਉਨ੍ਹਾਂ ਖਿਲਾਫ਼ ਹਿੰਸਕ ਹੋ ਗਏ ਹਨ।

ਬੀ. ਬੀ. ਸੀ. ਨੇ ਕਿਹਾ?

ਇਸ ਸੀਰੀਜ਼ ਦਾ ਉਦੇਸ਼ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼ਹਿਰੀ ਆਬਾਦੀ ਨੂੰ ਪ੍ਰਭਾਵਿਤ ਕਰਨਾ ਹੈ। ਉਹ ਕਹਿੰਦਾ ਹੈ ਕਿ ਭਾਰਤ ਵਿਚ ਸਿਰਫ਼ ਸੀਮਤ ਗਿਣਤੀ ਵਿਚ ਲੋਕ ਹੀ ਬੀਬੀਸੀ ਦੇਖਦੇ ਹਨ ਪਰ ਮੀਡੀਆ ਨੂੰ ਮਸਾਲਾ ਮਿਲ ਸਕਦਾ ਹੈ।


author

Tanu

Content Editor

Related News