PM ਮੋਦੀ ਦੇ ਮੁਰੀਦ ਹੋਏ ਚਿਦਾਂਬਰਮ, ਬੋਲੇ: ਮੋਦੀ ''ਕਮਾਂਡਰ'', ਦੇਸ਼ ਦੀ ਜਨਤਾ ''ਪੈਦਲ ਸੈਨਾ''

03/26/2020 4:51:28 PM

ਨਵੀਂ ਦਿੱਲੀ-ਕੋਰੋਨਾਵਾਇਰਸ ਦੀ ਨਬਜ਼ ਨੂੰ ਪਹਿਚਾਣਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿੱਥੇ ਇਸ ਨਾਲ ਜੰਗ ਦੀਆਂ ਤਿਆਰੀਆਂ ਪਹਿਲਾਂ ਤੋਂ ਹੀ ਸ਼ੁਰੂ ਕਰ ਦਿੱਤੀਆਂ ਸੀ, ਉੱਥੇ ਹੀ ਇਸ ਤੋਂ ਅਲਰਟ ਕਰਨਾ ਵੀ ਸ਼ੁਰੂ ਕਰ ਦਿੱਤਾ ਸੀ। ਪ੍ਰਧਾਨ ਮੰਤਰੀ ਮੋਦੀ ਦੀਆਂ ਤਿਆਰੀਆਂ ਦੀ ਵਿਰੋਧੀ ਧਿਰ ਵੱਲ਼ੋ ਤਾਰੀਫ ਕੀਤੀ ਜਾ ਰਹੀ ਹੈ। ਸਾਬਕਾ ਵਿੱਤ ਮੰਤਰੀ ਅਤੇ ਸੀਨੀਅਰ ਕਾਂਗਰਸ ਨੇਤਾ ਪੀ.ਚਿਦਾਂਬਰਮ ਨੇ ਲਾਕਡਾਊਨ ਨੂੰ ਦੇਸ਼ ਹਿੱਤ ਲਈ ਦੱਸਦੇ ਹੋਏ ਪੀ.ਐੱਮ ਮੋਦੀ ਦੀ ਤਾਰੀਫ ਕੀਤੀ ਹੈ ਅਤੇ ਉਨ੍ਹਾਂ ਨੂੰ 'ਕਮਾਂਡਰ' ਅਤੇ ਦੇਸ਼ ਦੀ ਜਨਤਾ ਨੂੰ 'ਪੈਦਲ ਸੈਨਿਕ' ਦੱਸਿਆ ਹੈ। 

ਚਿਦਾਂਬਰਮ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਆਪਣਾ ਪੂਰਾ ਸਮਰਥਨ ਦੇਣ ਅਤੇ ਲਾਕਡਾਊਨ ਨੂੰ ਪੂਰਾ ਸਹਿਯੋਗ ਦੇਣ। ਦੱਸਣਯੋਗ ਹੈ ਕਿ ਕੋਰੋਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਪਹਿਲਾਂ 22 ਮਾਰਚ ਨੂੰ ਇਕ ਦਿਨ ਦਾ ਜਨਤਾ ਕਰਫਿਊ ਲਾਇਆ ਸੀ ਅਤੇ ਫਿਰ ਪੂਰੇ ਦੇਸ਼ ਨੂੰ 21 ਦਿਨ੍ਹਾਂ ਲਈ ਲਾਕਡਾਊਨ ਕਰ ਦਿੱਤਾ। ਦੇਸ਼ ਨੂੰ ਲਾਕਡਾਊਨ ਕਰਨ ਤੋਂ ਪਹਿਲਾਂ ਪੀ.ਐੱਮ ਮੋਦੀ ਨੇ ਰਾਸ਼ਟਰ ਨੂੰ ਸੰਬੋਧਿਤ ਕੀਤਾ ਸੀ ਅਤੇ ਕਿਹਾ ਸੀ ਕਿ ਕੋਰੋਨਾ ਵਾਇਰਸ ਦਾ ਸਰਕਲ ਤੋੜਨ ਲਈ 21 ਦਿਨ ਬੇਹੱਦ ਜ਼ਰੂਰੀ ਹਨ।


Iqbalkaur

Content Editor

Related News