ਪੁਲਸ ਮੁਲਾਜ਼ਮ ਦੀ ਗੁੰਡਾਗਰਦੀ, ਬੇਸਬਾਲ ਬੈਟ ਨਾਲ ਕੀਤੀ ਨੌਜਵਾਨਾਂ ਦੀ ਕੁੱਟਮਾਰ

Friday, Feb 28, 2025 - 05:52 PM (IST)

ਪੁਲਸ ਮੁਲਾਜ਼ਮ ਦੀ ਗੁੰਡਾਗਰਦੀ, ਬੇਸਬਾਲ ਬੈਟ ਨਾਲ ਕੀਤੀ ਨੌਜਵਾਨਾਂ ਦੀ ਕੁੱਟਮਾਰ

ਜੀਂਦ- ਹਰਿਆਣਾ ਦੇ ਜੀਂਦ ਜ਼ਿਲ੍ਹੇ 'ਚ ਪੁਲਸ ਦੀ ਗੁੰਡਾਗਰਦੀ ਸਾਹਮਣੇ ਆਈ ਹੈ। ਪੁਲਸ ਮੁਲਾਜ਼ਮ ਬੇਸਬਾਲ ਬੈਟ  ਨਾਲ ਨੌਜਵਾਨਾਂ ਨੂੰ ਕੁੱਟਦੇ ਹੋਏ ਨਜ਼ਰ ਆਇਆ। ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਬੇਸਬਾਲ ਬੈਟ ਨਾਲ ਪੁਲਸ ਮੁਲਾਜ਼ਮ ਨੌਜਵਾਨਾਂ ਨੂੰ ਕੁੱਟ ਰਿਹਾ ਹੈ। ਨੌਜਵਾਨ ਮੁਆਫ਼ੀ ਵੀ ਮੰਗ ਰਹੇ ਹਨ ਪਰ ਮੁਲਾਜ਼ਮ 'ਤੇ ਮੰਨੋ ਜਿਵੇਂ ਭੂਤ ਸਵਾਰ ਹੈ। ਉਹ ਨੌਜਵਾਨਾਂ ਨੂੰ ਕੁੱਟਦਾ ਹੀ ਜਾ ਰਿਹਾ ਹੈ।

ਦਰਅਸਲ ਪੁਲਸ ਮੁਲਾਜ਼ਮ ਨੇ 12ਵੀਂ ਜਮਾਤ ਦੇ 2 ਵਿਦਿਆਰਥੀਆਂ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ। ਬੋਰਡ ਦੀ ਪ੍ਰੀਖਿਆ ਦੇ ਕੇ ਪਰਤ ਰਹੇ ਦੋਹਾਂ ਵਿਦਿਆਰਥੀਆਂ ਦੀ ਕਾਰ ਨੂੰ ਪੁਲਸ ਮੁਲਾਜ਼ਮ ਦੀ ਕਾਰ ਨੇ ਟੱਕਰ ਮਾਰ ਦਿੱਤੀ ਸੀ। ਇਸ 'ਤੇ ਦੋਵੇਂ ਵਿਦਿਆਰਥੀ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਤੋਂ ਨਾਰਾਜ਼ ਪੁਲਸ ਮੁਲਾਜ਼ਮ ਨੇ ਦੋਹਾਂ ਨੂੰ ਫੜ ਕੇ ਜੰਮ ਕੇ ਕੁੱਟਮਾਰ ਕੀਤੀ। 

ਦੋਵੇਂ ਨੌਜਵਾਨ ਵੀਰਵਾਰ ਸ਼ਾਮ ਨੂੰ ਜੀਂਦ ਸ਼ਹਿਰ ਦੇ ਪ੍ਰੀਖਿਆ ਕੇਂਦਰ 'ਚ ਪੇਪਰ ਦੇਣ ਗਏ ਸਨ। ਇਸ ਲਈ ਦੋਵੇਂ ਆਪਣੀ ਕਾਰ ਤੋਂ ਪੇਪਰ ਦੇਣ ਆਏ ਸਨ। ਪੇਪਰ ਦੇਣ ਮਗਰੋਂ ਦੋਵੇਂ ਕਾਰ ਤੋਂ ਹੀ ਘਰ ਪਰਤ ਰਹੇ ਸਨ। ਰਾਹ ਵਿਚ ਦੋਹਾਂ ਦੀ ਕਾਰ ਨੂੰ ਇਕ ਪੁਲਸ ਮੁਲਾਜ਼ਮ ਨੇ ਆਪਣੀ ਕਾਰ ਨਾਲ ਸਾਈਡ ਮਾਰ ਦਿੱਤੀ। ਇਸ ਦੇ ਬਾਵਜੂਦ ਪੁਲਸ ਮੁਲਾਜ਼ਮ ਨੇ ਆਪਣੀ ਕਾਰ ਨਹੀਂ ਰੋਕੀ ਸੀ ਅਤੇ ਤੇਜ਼ ਰਫ਼ਤਾਰ ਨਾਲ ਅੱਗੇ ਨਿਕਲ ਗਿਆ। ਇਸ ਕਾਰਨ ਦੋਹਾਂ ਨੌਜਵਾਨਾਂ ਨੇ ਪੁਲਸ ਮੁਲਾਜ਼ਮ ਦੀ ਕਾਰ ਦਾ ਪਿੱਛਾ ਕੀਤਾ ਸੀ। ਨੌਜਵਾਨਾਂ ਵਲੋਂ ਹਾਰਨ ਵਜਾਉਣ ਅਤੇ ਪਿੱਛਾ ਕਰਨ 'ਤੇ ਪੁਲਸ ਮੁਲਾਜ਼ਮ ਭੜਕ ਗਿਆ ਸੀ।


author

Tanu

Content Editor

Related News