''ਬਾਰਬੀ ਡਾਲ'' ਰਾਹੀਂ 5 ਸਾਲ ਦੀ ਬੱਚੀ ਨੇ ਸੁਣਵਾਈ ਬਲਾਤਕਾਰ ਦੀ ਕਹਾਣੀ!

Saturday, Jun 17, 2017 - 01:01 PM (IST)

''ਬਾਰਬੀ ਡਾਲ'' ਰਾਹੀਂ 5 ਸਾਲ ਦੀ ਬੱਚੀ ਨੇ ਸੁਣਵਾਈ ਬਲਾਤਕਾਰ ਦੀ ਕਹਾਣੀ!

ਨਵੀਂ ਦਿੱਲੀ— ਦਿੱਲੀ ਦੀ ਹੇਠਲੀ ਅਦਾਲਤ ਨੇ ਇਕ 5 ਸਾਲਾ ਬੱਚੀ ਨਾਲ ਬਲਾਤਕਾਰ ਦੀ ਆਪਬੀਤੀ ਜਾਣਨ ਲਈ ਅਨੋਖਾ ਤਰੀਕਾ ਕੱਢਿਆ। ਬੱਚੀ ਨੂੰ ਗੁੱਡੀ (ਬਾਰਬੀ ਡਾਲ) ਦਿੱਤੀ ਗਈ, ਜਿਸ ਤੋਂ ਬਾਅਦ ਉਸ ਨੇ ਡਾਲ ਦੇ ਨਿੱਜੀ ਅੰਗਾਂ ਨੂੰ ਛੂਹ ਕੇ ਜੱਜ ਨੂੰ ਸੱਚਾਈ ਦੱਸੀ। ਇਸ ਨਵੀਂ ਅਤੇ ਅਨੋਖੀ ਤਕਨੀਕ ਦੀ ਹਾਈ ਕੋਰਟ ਨੇ ਵੀ ਪ੍ਰਸ਼ੰਸਾ ਕਰਦੇ ਹੋਏ ਹੇਠਲੀ ਅਦਾਲਤ ਦੇ ਆਦੇਸ਼ ਦੇ ਖਿਲਾਫ ਦੋਸ਼ੀ ਦੀ ਅਪੀਲ ਖਾਰਜ ਕਰ ਦਿੱਤੀ। ਦਰਅਸਲ ਰੋਹਿਣੀ ਦੀ ਕੋਰਟ ਨੇ ਦੋਸ਼ੀ 23 ਸਾਲਾ ਹਨੀ ਨੂੰ ਇਸ ਮਾਮਲੇ 'ਚ ਜੇਲ ਦੀ ਸਜ਼ਾ ਸੁਣਾਈ ਸੀ। ਜੱਜ ਨੇ ਪੁੱਛਿਆ, ਤੁਹਾਡੀ ਗੁੱਡੀ ਨਾਲ ਹੋਇਆ? ਜਸਟਿਸ ਐੱਸ.ਪੀ. ਗਰਗ ਨੇ ਆਦੇਸ਼ 'ਚ ਕਿਹਾ ਕਿ ਬੱਚੀ ਨੇ ਆਪਣੀ ਗੁੱਡੀ ਦੇ ਨਿੱਜੀ ਅੰਗਾਂ ਨੂੰ ਹੱਥ ਲਾਉਂਦੇ ਹੋਏ ਸਪੱਸ਼ਟਤਾ ਨਾਲ ਦੱਸਿਆ ਕਿ ਉਸ ਨਾਲ ਦੋਸ਼ੀ ਨੇ ਕੀ ਕੀਤਾ ਸੀ।
ਮਾਮਲੇ 'ਚ ਸਮਾਜ ਦੀ ਬਦਨਾਮੀ ਦੇ ਡਰ ਕਾਰਨ ਮਾਤਾ-ਪਿਤਾ ਨੇ ਬੱਚੀ ਦੀ ਮੈਡੀਕਲ ਜਾਂਚ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਸੇ ਦਾ ਫਾਇਦਾ ਚੁੱਕਦੇ ਹੋਏ ਦੋਸ਼ੀ ਨੇ ਹਾਈ ਕੋਰਟ ਦੇ ਸਾਹਮਣੇ ਪਟੀਸ਼ਨ 'ਚ ਕਿਹਾ ਕਿ ਬੱਚੀ ਨਾਲ ਕਿਸੇ ਤਰ੍ਹਾਂ ਦੀ ਜ਼ੋਰ-ਜ਼ਬਰਦਸਤੀ ਨਹੀਂ ਕੀਤੀ ਗਈ ਸੀ। ਉਸ ਦੇ ਨਿੱਜੀ ਅੰਗਾਂ 'ਤੇ ਨਹੁੰਆਂ ਦੇ ਨਿਸ਼ਾਨ ਨਹੀਂ ਮਿਲੇ ਹਨ। ਦੋਸ਼ੀ ਦੇ ਵਕੀਲ ਦੇ ਤਰਕਾਂ ਨੂੰ ਖਾਰਜ ਕਰਦੇ ਹੋਏ ਜੱਜ ਨੇ ਕਿਹਾ ਕਿ ਨਹੁੰ ਦੇ ਨਿਸ਼ਾਨਾ ਨਾ ਮਿਲਣ ਦਾ ਇਹ ਮਤਲਬ ਨਹੀਂ ਹੈ ਕਿ ਬੱਚੀ ਨਾਲ ਇਹ ਵਾਰਦਾਤ ਨਹੀਂ ਹੋਈ ਹੈ। ਬੱਚੀ ਨੂੰ ਬਚਾਅ ਪੱਖ ਦੇ ਵਕੀਲ ਭੱਦੇ, ਘਟੀਆ ਅਤੇ ਸ਼ਰਮਸਾਰ ਅਤੇ ਅਪਮਾਨਤ ਕਰਨ ਵਾਲੇ ਸਵਾਲਾਂ ਤੋਂ ਬਚਾਉਣ ਲਈ ਹੀ ਗੁੱਡੀ ਦਿੱਤੀ ਗਈ ਸੀ। 5 ਸਾਲ ਦੀ ਬੱਚੀ ਨਾਲ ਤੁਸੀਂ ਇਸ ਤੋਂ ਵਧ ਕੀ ਉਮੀਦ ਕਰ ਸਕਦੇ ਹੋ। 
ਬਾਹਰੀ ਦਿੱਲੀ ਸਥਿਤ ਨਰੇਲਾ ਇਲਾਕੇ 'ਚ ਰਹਿਣ ਵਾਲੀ ਪੀੜਤਾ ਜੁਲਾਈ 2014 ਨੂੰ ਵਾਰਦਾਤ ਦੇ ਦਿਨ ਸਵੇਰੇ ਆਪਣੇ ਭਰਾ ਨਾਲ ਸਕੂਲ ਜਾ ਰਹੀ ਸੀ। ਉਦੋਂ 23 ਸਾਲ ਦਾ ਦੋਸ਼ੀ ਹਨੀ ਉਨ੍ਹਾਂ ਕੋਲ ਆਇਆ ਅਤੇ ਬੱਚੀ ਦੇ ਭਰਾ ਨੂੰ 10 ਰੁਪਏ ਦੇ ਕੇ ਉਸ ਨੂੰ ਚਾਕਲੇਟ ਲੈਣ ਭੇਜ ਦਿੱਤਾ ਅਤੇ ਉਸ ਨੂੰ ਆਪਣੇ ਨਾਲ ਲੈ ਗਿਆ। ਬੱਚੀ ਦਾ ਬਲਾਤਕਾਰ ਕਰਨ ਤੋਂ ਬਾਅਦ ਉਹ ਬੱਚੀ ਨੂੰ ਘਰ ਕੋਲ ਛੱਡ ਕੇ ਫਰਾਰ ਹੋ ਗਿਆ। ਦੋਸ਼ੀ ਦੀ ਤਸਵੀਰ ਘਰ ਕੋਲ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ ਸੀ, ਜਿਸ ਨਾਲ ਪੁਲਸ ਨੂੰ ਉਸ ਨੂੰ ਗ੍ਰਿਫਤਾਰ ਕਰਨ 'ਚ ਮਦਦ ਮਿਲੀ।


Related News