ਹਾਈ ਕੋਰਟ ਨੇ ਇਸ ਸੂਬੇ ਦੇ ਮੰਦਰਾਂ ’ਚ ਮੋਬਾਇਲ ਦੀ ਵਰਤੋ ’ਤੇ ਲਗਾਈ ਪਾਬੰਦੀ

12/05/2022 2:35:32 PM

ਨੈਸ਼ਨਲ ਡੈਸਕ– ਭਾਰਤ ’ਚ ਮੰਦਰ ਲੋਕਾਂ ਦੀ ਪੂਜਾ ਅਤੇ ਆਸਥਾ ਦਾ ਕੇਂਦਰ ਹਨ। ਮੰਦਰ ਪਰੰਪਰਾਗਤ ਰੂਪ ਨਾਲ ਲੋਕਾਂ ਦੇ ਜੀਵਨ ’ਤੇ ਸਕਾਰਾਤਮਕ ਪ੍ਰਭਾਵ ਪਾਉਂਦੇ ਹਨ। ਮੰਦਰਾਂ ’ਚ ਆ ਕੇ ਹਰ ਕੋਈ ਬ੍ਰਹਮਤਾ ਅਤੇ ਅਧਿਆਤਮਿਕਤਾ ਦਾ ਅਨੁਭਵ ਕਰਦਾ ਹੈ। ਹਾਲਾਂਕਿ, ਕੁਝ ਲੋਕਾਂ ਦਾ ਮੰਨਣਾ ਹੈ ਕਿ ਮੰਦਰ ਦੇ ਅੰਦਰ ਮੋਬਾਇਲ ਫੋਨ ਲੈ ਕੇ ਜਾਣ ਨਾਲ ਦੂਜੇ ਲੋਕਾਂ ਦੀ ਸ਼ਾਂਤੀ ਭੰਗ ਹੋ ਜਾਂਦੀ ਹੈ। ਹਾਲਾਂਕਿ, ਅਜੇ ਤਕ ਭਾਰਤ ਦੇ ਜ਼ਿਆਦਾਤਰ ਮੰਦਰਾਂ ’ਚ ਫੋਨ ਲੈ ਕੇ ਜਾਣ ’ਤੇ ਪਾਬੰਦੀ ਨਹੀਂ ਲੱਗੀ ਪਰ ਜੇਕਰ ਤੁਸੀਂ ਤਾਮਿਲਨਾਡੂ ’ਚ ਕਿਸੇ ਮੰਦਰ ਦੇ ਦਰਸ਼ਨ ਲਈ ਜਾ ਰਹੇ ਹੋ ਤਾਂ ਜ਼ਰਾ ਧਿਆਨ ਦਿਓ ਕਿਉਂਕਿ ਇੱਥੇ ਮੰਦਰਾਂ ਦੇ ਅੰਦਰ ਮੋਬਾਇਲ ਫੋਨ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਮੰਦਰ ਦੀ ਪਵਿੱਤਰਤਾ ਨੂੰ ਬਣਾਈ ਰੱਖਣ ਲਈ ਮਦਰਾਸ ਹਾਈ ਕੋਰਟ ਨੇ ਮੰਦਰਾਂ ’ਚ ਮੋਬਾਇਲ ਫੋਨ ਦੀ ਵਰਤੋ ’ਤੇ ਪਾਬੰਦੀ ਲਗਾ ਦਿੱਤੀ ਹੈ। ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਣ ਲਈ ਕੋਰਟ ਨੇ ਕਿਹਾ ਕਿ ਫੋਨ ਡਿਪਾਜਿਟ ਲਾਕਰ ’ਚ ਜਮ੍ਹਾ ਕਰ ਦਿੱਤੇ ਜਾਣੇ ਚਾਹੀਦੇ ਹਨ। 

ਪਟੀਸ਼ਨ ਕਰਤਾ ਐੱਮ. ਸੀਤਾਰਮਣ ਨੇ ਦਲੀਲ ਦਿੱਤੀ ਹੈ ਕਿ ਮੰਦਰ ਇਕ ਪ੍ਰਾਚੀਨ ਸਥਲ ਹੈ, ਜਿੱਥੇ ਸ਼ਾਂਤੂਪੂਰਨ ਦਰਸ਼ਨ ਕੀਤੇ ਜਾਂਦੇ ਹਨ ਪਰ ਪੂਜਾ ਅਤੇ ਹੋਰ ਰਮਸਾਂ ਦੌਰਾਨ ਵੀਡੀਓਗ੍ਰਾਫੀ ਅਤੇ ਤਸਵੀਰਾਂ ਖਿੱਚਣ ਲਈ ਕੈਮਰਾ ਇਸਤੇਮਾਲ ਕੀਤੇ ਜਾਣ ਨਾਲ ਪੂਜਾ ਪਾਠ ’ਚ ਰੁਕਾਵਟ ਪੈਦਾ ਹੁੰਦੀ ਹੈ। ਪਟੀਸ਼ਨ ਕਰਤਾ ਨੇ ਇਹ ਵੀ ਤਰਕ ਦਿੱਤਾ ਹੈ ਕਿ ਫੋਟੋਗ੍ਰਾਫੀ ਮੰਦਰਾਂ ਦੀ ਸੁਰੱਖਿਆ ਨੂੰ ਖਤਰੇ ’ਚ ਪਾ ਸਕਦੀ ਹੈ। ਨਾਲ ਹੀ ਮਹਿਲਾਵਾਂ ਦੀ ਸਹਿਮਤੀ ਦੇ ਬਿਨਾਂ ਉਨ੍ਹਾਂ ਦੀਆਂ ਤਸਵੀਰਾਂ ਲਏ ਜਾਣ ਦਾ ਵੀ ਖਦਸ਼ਾ ਬਣਿਆ ਰਹਿੰਦਾ ਹੈ। 

ਦੱਸ ਦੇਈਏ ਕਿ ਤਾਮਿਲਨਾਡੂ ਦੇ ਮਦੁਰੈ ’ਚ ਮਿਨਾਕਸ਼ੀ ਅਮਨ ਮੰਦਰ, ਗੁਰੂਵਾਯੁਰ ’ਚ ਸ਼੍ਰੀ ਕ੍ਰਿਸ਼ਨ ਮੰਦਰ ਅਤੇ ਤਿਰੁਪਤੀ ’ਚ ਸ਼੍ਰੀ ਵੈਂਕਟੇਸ਼ ਮੰਦਰ ’ਚ ਪਹਿਲਾਂ ਹੀ ਮੋਬਾਇਲ ਫੋਨ ਲੈ ਕੇ ਜਾਣ ’ਤੇ ਪਾਬੰਦੀ ਲੱਗੀ ਹੋਈ ਹੈ। ਹੁਣ ਤਿਰੁਚੇਂਦੂਰ ਮੰਦਰ ’ਚ ਮੋਬਾਇਲ ਫੋਨ ਲੈ ਕੇ ਜਾਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ।


Rakesh

Content Editor

Related News