ਜਲਦੀ ਨਬੇੜ ਲਓ ਆਪਣੇ ਜ਼ਰੂਰੀ ਕੰਮ, 11 ਦਿਨ ਬੰਦ ਰਹਿਣਗੇ ਬੈਂਕ
Sunday, Oct 12, 2025 - 06:30 PM (IST)

ਵੈੱਬ ਡੈਸਕ- ਦੇਸ਼ ਭਰ 'ਚ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਅਤੇ ਐਤਵਾਰ ਬੈਂਕ ਬੰਦ ਰਹਿੰਦੇ ਹਨ। 11 ਅਕਤੂਬਰ, ਸ਼ਨੀਵਾਰ ਨੂੰ ਬੈਂਕ ਬੰਦ ਰਹੇ, ਉਥੇ ਹੀ 12 ਅਕਤੂਬਰ, ਐਤਵਾਰ ਨੂੰ ਵੀ ਬੈਂਕ ਬੰਦ ਰਹੇ। ਆਰ.ਬੀ.ਆਈ. ਦੇ ਨਿਯਮਾਂ ਦੇ ਅਨੁਸਾਰ, ਇਹ ਛੁੱਟੀ ਪੂਰੇ ਭਾਰਤ 'ਚ ਲਾਗੂ ਹੁੰਦੀ ਹੈ। ਅਕਤੂਬਰ ਮਹੀਨੇ 'ਚ 17 ਦਿਨ ਬਚੇ ਹਨ, ਜਿਨ੍ਹਾਂ 'ਚੋਂ 11 ਦਿਨ ਬੈਂਕ ਬੰਦ ਰਹਿਣਗੇ। ਇਸ ਲਈ ਜੇਕਰ ਤੁਸੀਂ ਬੈਂਕ ਜਾ ਕੇ ਕੋਈ ਕੰਮ ਕਰਨ ਬਾਰੇ ਸੋਚ ਰਹੇ ਹੋ ਤਾਂ ਪਹਿਲਾਂ ਛੁੱਟੀਆਂ ਦੀ ਲਿਸਟ ਜ਼ਰੂਰ ਦੇਖ ਲਓ।
ਅਕਤੂਬਰ ਮਹੀਨੇ ਬੈਂਕ ਦੀਆਂ ਛੁੱਟੀਆਂ ਦੀ ਲਿਸਟ
18 ਅਕਤੂਬਰ (ਸ਼ਨੀਵਾਰ)- ਕਟਿ ਬਿਹੂ ਕਾਰਨ ਗੁਹਾਟੀ 'ਚ ਬੈਂਕ ਬੰਦ ਰਹਿਣਗੇ।
19 ਅਕਤੂਬਰ (ਐਤਵਾਰ)- ਪੂਰੇ ਭਾਰਤ 'ਚ ਹਫਤੇਵਾਰ ਛੁੱਟੀ।
20 ਅਕਤੂਬਰ (ਸੋਮਵਾਰ)- ਦੀਵਾਲੀ, ਨਰਕ ਚਤੁਦਰਸ਼ੀ, ਕਾਲੀ ਪੂਜਾ ਕਾਰਨ ਅਹਿਮਦਾਬਾਦ, ਆਈਜੋਲ, ਬੈਂਗਲੁਰੂ, ਭੋਪਾਲ, ਚੰਡੀਗੜ੍ਹ, ਚੇਨਈ, ਦੇਹਰਾਦੂਨ, ਗੁਹਾਟੀ, ਹੈਦਰਾਬਾਦ, ਈਟਾਨਗਰ, ਜੈਪੁਰ, ਕਾਨਪੁਰ, ਕੋਚੀ, ਕੋਹਿਮਾ, ਕੋਲਕਾਤਾ, ਲਖਨਊ, ਨਵੀਂ ਦਿੱਲੀ, ਪਣਜੀ, ਰਾਏਪੁਰ, ਰਾਂਚੀ, ਸ਼ਿਲਾਂਗ, ਸ਼ਿਮਲਾ, ਤਿਰੁਵਨੰਤਪੁਰਮ ਅਤੇ ਵਿਜੇਵਾੜਾ 'ਚ ਬੈਂਕ ਬੰਦ ਰਹਿਣਗੇ।
21 ਅਕਤੂਬਰ (ਮੰਗਲਵਾਰ)- ਦੀਵਾਲੀ ਮੱਸਿਆ (ਲਕਸ਼ਮੀ ਪੂਜਾ), ਗੋਵਰਧਨ ਪੂਜਾ ਕਾਰਨ ਬੇਲਾਪੁਰ, ਭੋਪਾਲ, ਭੁਵਨੇਸ਼ਵਰ, ਗੰਗਟੋਕ, ਇੰਫਾਲ, ਜੰਮੂ, ਮੁੰਬਈ, ਨਾਗਪੁਰ ਅਤੇ ਸ਼੍ਰੀਨਗਰ 'ਚ ਬੈਂਕ ਬੰਦ ਰਹਿਣਗੇ।
22 ਅਕਤੂਬਰ (ਬੁਧਵਾਰ)- ਦੀਵਾਲੀ (ਬਾਲੀ ਪ੍ਰਤੀਪਦਾ) ਵਿਕਰਮ ਸਵੰਤ ਨਵੇਂ ਸਾਲ, ਗੋਵਰਧਨ ਪੂਜਾ ਅਤੇ ਬਲੀਪਦਯਾਮੀ, ਲਕਸ਼ਮੀ ਪੂਜਾ ਕਾਰਨ ਅਹਿਮਦਾਬਾਦ, ਬੇਲਾਪੁਰ, ਬੈਂਗਲੁਰੂ, ਦੇਹਰਾਦੂਨ, ਗੰਗਟੋਕ, ਜੈਪੁਰ, ਕਾਨਪੁਰ, ਕੋਲਕਾਤਾ, ਲਖਨਊ ਅਤੇ ਸ਼ਿਮਲਾ 'ਚ ਬੈਂਕ ਬੰਦ ਰਹਿਣਗੇ।
23 ਅਕਤੂਬਰ (ਵੀਰਵਾਰ)- ਭਾਈ ਬਿਜ, ਭਾਈਦੂਜ, ਚਿਤਰਗੁਪਤ ਜਯੰਤੀ, ਭਾਤਰੀਦਵਿਤੀਆ, ਨਿੰਗੋਲ ਚੰਕੋਬਾ ਕਾਰਨ ਅਹਿਮਦਾਬਾਦ, ਗੰਗਟੋਕ, ਇੰਫਾਲ, ਕਾਨਪੁਰ, ਕੋਲਕਾਤਾ, ਲਖਨਊ ਅਤੇ ਸ਼ਿਮਲਾ 'ਚ ਬੈਂਕ ਬੰਦ ਰਹਿਣਗੇ।
25 ਅਕਤੂਬਰ (ਸ਼ਨੀਵਾਰ)- ਚੌਥੇ ਸ਼ਨੀਵਾਰ ਕਾਰਨ ਹਫਤੇਵਾਰ ਛੁੱਟੀ
26 ਅਕਤੂਬਰ (ਐਤਵਾਰ)- ਹਫਤੇਵਾਰ ਛੁੱਟੀ
27 ਅਕਤੂਬਰ (ਸੋਮਵਾਰ)- ਛਠ ਪੂਜਾ ਕਾਰਨ ਰਾਂਚੀ, ਕੋਲਕਾਤਾ ਅਤੇ ਪਟਨਾ 'ਚ ਬੈਂਕ ਬੰਦ ਰਹਿਣਗੇ।
28 ਅਕਤੂਬਰ (ਮੰਗਲਵਾਰ)- ਛਟ ਪੂਜਾ (ਸਵੇਰ ਦੀ ਪੂਜਾ) ਕਾਰਨ ਪਟਨਾ ਅਤੇ ਰਾਂਚੀ 'ਚ ਬੈਂਕ ਬੰਦ ਰਹਿਣਗੇ।
31 ਅਕਤੂਬਰ (ਸ਼ੁੱਕਰਵਾਰ)- ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਦੇ ਕਾਰਨ ਅਹਿਮਦਾਬਾਦ ਵਿੱਚ ਬੈਂਕ ਬੰਦ ਰਹਿਣਗੇ।