ਪੁਲਸ ਕਮਿਸ਼ਨਰ ਦੀ ਅਪੀਲ ਤੋਂ ਬਾਅਦ ਬੋਲੇ ਸ਼ਰਦ- ਨਹੀਂ ਜਾਵਾਂਗਾ ਈ.ਡੀ. ਦਫ਼ਤਰ

09/27/2019 1:37:57 PM

ਮੁੰਬਈ— ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੇ ਮੁਖੀ ਸ਼ਰਦ ਪਵਾਰ ਵਿਰੁੱਧ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਕੇਸ ਦਰਜ ਕਰਨ ਤੋਂ ਬਾਅਦ ਸਿਆਸੀ ਘਮਾਸਾਨ ਮਚ ਗਿਆ ਹੈ। ਇਸ ਦਰਮਿਆਨ ਸ਼ਰਦ ਨੇ ਮੀਡੀਆ ਨਾਲ ਗੱਲਬਾਤ 'ਚ ਕਿਹਾ ਹੈ ਕਿ ਹਾਲੇ ਉਹ ਈ.ਡੀ. ਦਫ਼ਤਰ ਨਹੀਂ ਜਾਣਗੇ। ਇਸ ਤੋਂ ਪਹਿਲਾਂ ਮੁੰਬਈ 'ਚ ਸ਼ੁੱਕਰਵਾਰ ਨੂੰ ਐੱਨ.ਸੀ.ਪੀ. ਮੁਖੀ ਸ਼ਰਦ ਦੇ ਐਲਾਨ ਤੋਂ ਬਾਅਦ ਪ੍ਰਸ਼ਾਸਨ ਲਈ ਚੁਣੌਤੀ ਖੜ੍ਹੀ ਹੋ ਗਈ ਸੀ। ਮੁੰਬਈ ਦੇ ਪੁਲਸ ਕਮਿਸ਼ਨਰ ਖੁਦ ਸ਼ਰਦ ਦੇ ਘਰ ਪਹੁੰਚੇ, ਜਿਸ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਦੇ ਸਾਹਮਣੇ ਆ ਕੇ ਫੈਸਲਾ ਬਦਲਣ ਦਾ ਐਲਾਨ ਕੀਤਾ।

ਸ਼ਰਦ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ,''ਮੈਂ ਨਹੀਂ ਚਾਹੁੰਦਾ ਹਾਂ ਕਿ ਕਾਨੂੰਨ ਵਿਵਸਥਾ ਦੀ ਸਥਿਤੀ ਖਰਾਬ ਹੋਵੇ, ਇਸ ਲਈ ਮੈਂ ਈ.ਡੀ. ਦਫ਼ਤਰ ਨਹੀਂ ਜਾਣ ਦਾ ਫੈਸਲਾ ਕੀਤਾ ਹੈ। ਕੋ-ਆਪਰੇਟਿਵ ਬੈਂਕ ਘਪਲੇ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ ਹੈ। ਈ.ਡੀ. ਇਸ ਮਾਮਲੇ 'ਚ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰ ਰਿਹਾ ਹੈ। ਸਾਰੀਆਂ ਵਿਰੋਧੀ ਪਾਰਟੀਆਂ ਮੇਰੇ ਨਾਲ ਹਨ।'' ਦੱਸਣਯੋਗ ਹੈ ਕਿ ਮੁੰੰਬਈ ਦੇ ਪੁਲਸ ਕਮਿਸ਼ਨਰ ਸੰਜੇ ਬਾਰਵੇ ਨੇ ਪਵਾਰ ਦੇ ਘਰ ਪਹੁੰਚ ਕੇ ਉਨ੍ਹਾਂ ਤੋਂ ਈ.ਡੀ. ਦਫ਼ਤਰ ਨਾ ਜਾਣ ਦੀ ਅਪੀਲ ਕੀਤੀ ਸੀ।

ਈ.ਡੀ. ਹਾਲੇ ਨਹੀਂ ਕਰਨਾ ਚਾਹੁੰਦੀ ਪੁੱਛ-ਗਿੱਛ
ਇਸ ਤੋਂ ਪਹਿਲਾਂ ਪਵਾਰ ਦੇ ਐਲਾਨ ਨੂੰ ਦੇਖਦੇ ਹੋਏ ਸ਼ਹਿਰ ਦੇ 7 ਥਾਣਾ ਖੇਤਰਾਂ 'ਚ ਧਾਰਾ 144 ਲਾਗੂ ਕਰਨ ਦੇ ਨਾਲ ਹੀ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ। ਸ਼ਰਦ ਨੇ ਕਿਹਾ ਸੀ ਕਿ ਉਹ ਬਿਨਾਂ ਕਿਸੇ ਸੰਮਨ ਦੇ ਸ਼ੁੱਕਰਵਾਰ ਦੁਪਹਿਰ 2 ਵਜੇ ਦੇ ਕਰੀਬ ਈ.ਡੀ. ਦਫ਼ਤਰ ਪਹੁੰਚਣਗੇ। ਦੂਜੇ ਪਾਸੇ ਈ.ਡੀ. ਉਨ੍ਹਾਂ ਤੋਂ ਹਾਲੇ ਪੁੱਛ-ਗਿੱਛ ਹੀ ਨਹੀਂ ਚਾਹੁੰਦੀ ਅਤੇ ਉਸ ਨੇ ਸ਼ਰਦ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਈ.ਡੀ. ਦਫ਼ਤਰ ਆਉਣ ਦੀ ਲੋੜ ਨਹੀਂ ਹੈ। ਇਸ ਦਰਮਿਆਨ ਮੁੰਬਈ ਦੇ ਪੁਲਸ ਕਮਿਸ਼ਨਰ ਸੰਜੇ ਬਰਵੇ ਸ਼ਰਦ ਦੇ ਘਰ ਪਹੁੰਚ ਗਏ। ਸੂਤਰਾਂ ਅਨੁਸਾਰ ਕੋ-ਆਪਰੇਟਿਵ ਬੈਂਕ 'ਚ ਕਥਿਤ ਘਪਲੇ ਅਤੇ ਗੜਬੜੀਆਂ ਦੇ ਬਾਕੀ ਸਾਰੇ ਦੋਸ਼ੀਆਂ ਤੋਂ ਪੁੱਛ-ਗਿੱਛ ਦੇ ਬਾਅਦ ਹੀ ਈ.ਡੀ. ਪਵਾਰ ਨੂੰ ਤਲੱਬ ਕਰਨਾ ਚਾਹੁੰਦੀ ਹੈ। ਐੱਨ.ਸੀ.ਪੀ. ਨੇਤਾ ਨਵਾਬ ਮਲਿਕ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਈ.ਡੀ. ਨੇ ਸ਼ਰਦ ਪਵਾਰ ਨੂੰ ਈ-ਮੇਲ ਭੇਜ ਕੇ ਕਿਹਾ ਹੈ ਕਿ ਉਨ੍ਹਾਂ ਨੂੰ ਅੱਜ ਦਫ਼ਤਰ ਆਉਣ ਦੀ ਲੋੜ ਨਹੀਂ ਹੈ। ਉਸ ਨੂੰ ਜਦੋਂ ਜ਼ਰੂਰਤ ਮਹਿਸੂਸ ਹੋਵੇਗੀ, ਉਦੋਂ ਉਹ ਉਨ੍ਹਾਂ ਨੂੰ ਤਲੱਬ ਕਰੇਗੀ। ਮਲਿਕ ਨੇ ਇਹ ਵੀ ਦੱਸਿਆ ਸੀ ਕਿ ਈ-ਮੇਲ ਦੇ ਬਾਵਜੂਦ ਸ਼ਰਦ ਪਵਾਰ ਅੱਜ ਈ.ਡੀ. ਦਫ਼ਤਰ ਜਾਣ ਦੀ ਜਿੱਦ 'ਤੇ ਅੜੇ ਹਨ।

PunjabKesariਵਿਰੋਧ ਪ੍ਰਦਰਸ਼ਨ ਦੇਖਦੇ ਹੋਏ ਧਾਰਾ 144 ਲਾਗੂ
ਪੁਲਸ ਨੇ ਸ਼ੁੱਕਰਵਾਰ ਨੂੰ ਐੱਨ.ਸੀ.ਪੀ. ਮੁਖੀ ਸ਼ਰਦ ਪਵਾਰ ਦੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਦਫ਼ਤਰ ਜਾਣ ਦੇ ਤੈਅ ਪ੍ਰੋਗਰਾਮ ਦੇ ਮੱਦੇਨਜ਼ਰ ਬਲਾਰਡ ਪੀਅਰ ਸਥਿਤ ਈ.ਡੀ. ਦਫ਼ਤਰ ਦੇ ਬਾਹਰ ਅਤੇ ਦੱਖਣ ਮੁੰਬਈ ਦੇ ਹੋਰ ਖੇਤਰਾਂ 'ਚ ਕਰਫਿਊ ਲੱਗਾ ਦਿੱਤਾ ਹੈ। ਪੁਲਸ ਦੇ ਇਕ ਅਧਿਕਾਰੀ ਨੇ ਵੀਰਵਾਰ ਰਾਤ ਕਿਹਾ ਕਿ ਸੰਭਾਵਿਤ ਵਿਰੋਧ ਪ੍ਰਦਰਸ਼ਨਾਂ ਨੂੰ ਦੇਖਦੇ ਹੋਏ, ਦਫ਼ਤਰ ਦੇ ਬਾਹਰ ਧਾਰਾ-144 ਲਗਾਈ ਗਈ। ਉੱਥੇ ਹੀ ਮੁੰਬਈ ਪੁਲਸ ਦੇ ਟਵਿੱਟਰ ਹੈਂਡਲ 'ਤੇ ਉਨ੍ਹਾਂ ਥਾਣਾ ਖੇਤਰਿਆਂ ਦੀ ਜਾਣਕਾਰੀ ਦਿੱਤੀ ਗਈ, ਜਿੱਥੇ ਅੱਜ ਕਰਫਿਊ ਲਾਗੂ ਰਹੇਗਾ। ਕਰਫਿਊ ਦੇ ਮੱਦੇਨਜ਼ਰ ਮੁੰਬਈ ਵਾਸੀਆਂ ਨੂੰ ਇਨ੍ਹਾਂ ਇਲਾਕਿਆਂ 'ਚ ਜਾਣ ਤੋਂ ਪਰਹੇਜ ਕਰਨਾ ਚਾਹੀਦਾ।

7 ਥਾਣਾ ਖੇਤਰਿਆਂ 'ਚ ਧਾਰਾ 144 ਲਾਗੂ
ਪੁਲਸ ਨੇ ਦੱਸਿਆ ਕਿ ਮੁੰਬਈ 'ਚ 7 ਥਾਣਾ ਖੇਤਰਾਂ 'ਚ ਧਾਰਾ 144 ਲਾਗੂ ਰਹੇਗੀ। ਟਵੀਟ 'ਚ ਕਿਹਾ ਗਿਆ ਹੈ, ਡੀਅਰ ਮੁੰਬਈਕਰਸ! ਕ੍ਰਿਪਾ ਧਿਆਨ 'ਚ ਰੱਖੋ ਕਿ ਸੀ.ਆਰ.ਸੀ.ਪੀ. ਦੀ ਧਾਰਾ 144 ਦੇ ਅਧੀਨ ਇਨ੍ਹਾਂ ਇਲਾਕਿਆਂ 'ਚ ਕਰਫਿਊ ਲਾਗੂ ਹੈ। 1- ਕੋਲਾਬਾ ਥਾਣਾ, 2- ਕਫੇ ਪਰੇਡ ਥਾਣਾ, 3- ਮਰੀਨ ਡਰਾਈਵ ਥਾਣਾ, 4- ਆਜ਼ਾਦ ਮੈਦਾਨ ਥਾਣਾ, 5- ਡੋਂਗਰੀ ਥਾਣਾ, 6- ਜੇ.ਜੇ. ਮਾਰਗ ਥਾਨ, 7- ਐੱਮ.ਆਰ.ਏ. ਥਾਣਾ।

PunjabKesari

ਸ਼ਰਦ ਨੇ ਸ਼ੁੱਕਰਵਾਰ ਈ.ਡੀ. ਸਾਹਮਣੇ ਪੇਸ਼ ਹੋਣ ਲਈ ਕਿਹਾ ਸੀ
ਸ਼ਰਦ ਪਵਾਰ ਨੇ ਵੀਰਵਾਰ ਨੂੰ ਕਿਹਾ ਸੀ ਕਿ ਬੈਂਕ ਘਪਲਾ ਮਾਮਲੇ 'ਚ ਉਹ ਸ਼ੁੱਕਰਵਾਰ ਨੂੰ ਈ.ਡੀ. ਦੇ ਸਾਹਮਣੇ ਪੇਸ਼ ਹੋਣਗੇ। ਉਨ੍ਹਾਂ ਨੇ ਪਾਰਟੀ ਵਰਕਰਾਂ ਤੋਂ ਈ.ਡੀ. ਦਫ਼ਤਰ ਕੋਲ ਨਹੀਂ ਜੁਟਣ ਦੀ ਅਪੀਲ ਕੀਤੀ। ਉਨ੍ਹਾਂ ਨੇ ਐੱਨ.ਸੀ.ਪੀ. ਵਰਕਰਾਂ ਨੇ ਕਿਹਾ ਕਿ ਉਹ ਯਕੀਨੀ ਕਰੇ ਕਿ ਲੋਕਾਂ ਨੂੰ ਕੋਈ ਅਸਹੂਲਤ ਨਾ ਹੋਵੇ। ਪਵਾਰ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਉਹ ਮਹਾਰਾਸ਼ਟਰ ਰਾਜ ਸਹਿਕਾਰੀ (ਐੱਮ.ਐੱਸ.ਸੀ.) ਬੈਂਕ ਘਪਲੇ ਦੇ ਸੰਬੰਧ 'ਚ ਆਪਣੇ ਵਿਰੁੱਧ ਦਰਜ ਧਨ ਸੋਧ ਦੇ ਮਾਮਲੇ 'ਚ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋਣਗੇ। ਹਾਲਾਂਕਿ ਈ.ਡੀ. ਨੇ ਮਾਮਲੇ 'ਚ ਪਵਾਰ ਜਾਂ ਕਿਸੇ ਹੋਰ ਨੂੰ ਹੁਣ ਤੱਕ ਤਲੱਬ ਨਹੀਂ ਕੀਤਾ ਹੈ।

ਸ਼ਰਦ ਪਵਾਰ ਤੇ ਉਨ੍ਹਾਂ ਦੇ ਬੇਟੇ ਸਮੇਤ 70 ਹੋਰਾਂ ਵਿਰੁੱਧ ਮਾਮਲਾ ਦਰਜ
ਧਨ ਸੋਧ ਰੋਕਥਾਮ ਕਾਨੂੰਨ (ਪੀ.ਐੱਮ.ਐੱਲ.ਏ.) ਦੇ ਅਧੀਨ ਦਰਜ ਸ਼ਿਕਾਇਤ ਦੇ ਅਧੀਨ ਈ.ਡੀ. ਉਨ੍ਹਾਂ ਦੋਸ਼ਾਂ ਦੀ ਜਾਂਚ ਕਰ ਰਹੀ ਹੈ ਕਿ ਐੱਮ.ਐੱਸ.ਸੀ.ਬੀ. ਦੇ ਸੀਨੀਅਰ ਅਧਿਕਾਰੀ, ਪ੍ਰਧਾਨ, ਐੱਮ.ਡੀ, ਡਾਇਰੈਕਟਰ, ਸੀ.ਈ.ਓ. ਅਤੇ ਪ੍ਰਬੰਧਕੀ ਕਰਮਚਾਰੀ ਤੇ ਸਹਿਕਾਰੀ ਚੀਨੀ ਫੈਕਟਰੀ ਦੇ ਅਹੁਦਾ ਅਧਿਕਾਰੀਆਂ ਨੂੰ ਗਲਤ ਤਰੀਕੇ ਨਾਲ ਕਰਜ਼ ਦਿੱਤੇ ਗਏ। ਏਜੰਸੀ ਨੇ ਕਰਜ਼ ਦੇਣ ਅਤੇ ਹੋਰ ਪ੍ਰਕਿਰਿਆ 'ਚ ਕਥਿਤ ਬੇਨਿਯਮੀ ਦੀ ਜਾਂਚ ਲਈ ਪਵਾਰ, ਉਨ੍ਹਾਂ ਦੇ ਭਤੀਜੇ ਅਤੇ ਰਾਜ ਦੇ ਸਾਬਕਾ ਉੱਪ ਮੁੱਖ ਮੰਤਰੀ ਅਜੀਤ ਪਵਾਰ ਅਤੇ 70 ਹੋਰਾਂ ਵਿਰੁੱਧ ਪੀ.ਐੱਮ.ਐੱਲ.ਏ. ਦੇ ਅਧੀਨ ਮਾਮਲਾ ਦਰਜ ਕੀਤਾ ਸੀ।


DIsha

Content Editor

Related News