ਬੈਂਕ ਦੇ ਲਾਕਰ ''ਚ ਰੱਖਿਆ ਸੋਨਾ ਹੋ ਗਿਆ ''ਗ਼ਾਇਬ'', BOI ਦੇ 3 ਮੁਲਾਜ਼ਮਾਂ ਖ਼ਿਲਾਫ਼ ਹੋ ਗਈ ਵੱਡੀ ਕਾਰਵਾਈ

Thursday, Jun 18, 2026 - 01:14 PM (IST)

ਬੈਂਕ ਦੇ ਲਾਕਰ ''ਚ ਰੱਖਿਆ ਸੋਨਾ ਹੋ ਗਿਆ ''ਗ਼ਾਇਬ'', BOI ਦੇ 3 ਮੁਲਾਜ਼ਮਾਂ ਖ਼ਿਲਾਫ਼ ਹੋ ਗਈ ਵੱਡੀ ਕਾਰਵਾਈ

ਫਿਰੋਜ਼ਾਬਾਦ- ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲ੍ਹੇ 'ਚ ਬੈਂਕ ਆਫ਼ ਇੰਡੀਆ ਦੀ ਇਕ ਬਰਾਂਚ ਦੇ ਲਾਕਰ 'ਚੋਂ ਗਾਹਕਾਂ ਵਲੋਂ ਗਿਰਵੀ ਰੱਖਿਆ ਸੋਨਾ ਗਾਇਬ ਹੋਣ ਦੀ ਖ਼ਬਰ ਹੈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਦੇ ਅਨੁਸਾਰ, ਅਰਾਂਵ ਥਾਣਾ ਖੇਤਰ 'ਚ ਸਥਿਤ ਬੈਂਕ ਦੀ ਭਰੌਲ ਸ਼ਾਖਾ ਦੇ ਲਾਕਰ 'ਚੋਂ ਗਿਰਵੀ ਰੱਖੇ ਗਏ ਸੋਨੇ ਦੇ ਕੁੱਲ 96 ਪੈਕੇਟ ਗਾਇਬ ਹਨ। 

ਪੁਲਸ ਨੇ ਸਾਬਕਾ ਬਰਾਂਚ ਮੈਨੇਜਰ ਖ਼ਿਲਾਫ਼ FIR ਕੀਤੀ ਦਰਜ

ਬੈਂਕ ਆਫ਼ ਇੰਡੀਆ ਦੇ ਆਗਰਾ ਖੇਤਰੀ ਦਫ਼ਤਰ ਦੇ ਮੁੱਖ ਪ੍ਰਬੰਧਕ ਆਦਿਤਿਆ ਪ੍ਰਤਾਪ ਸਿੰਘ ਨੇ ਬੁੱਧਵਾਰ ਰਾਤ ਨੂੰ ਅਰਾਂਵ ਥਾਣਾ ਖੇਤਰ 'ਚ ਸਾਬਕਾ ਬਰਾਂਚ ਮੈਨੇਜਰ ਅਤੇ ਤਿੰਨ ਕਰਮਚਾਰੀਆਂ ਵਿਰੁੱਧ ਐੱਫਆਈਆਰ ਦਰਜ ਕਰਵਾਈ ਹੈ। ਪੁਲਸ ਸੁਪਰਡੈਂਟ ਆਦਿਤਿਆ ਲਾਗੇਂਹ ਨੇ ਕਿਹਾ ਕਿ ਸ਼ਿਕਾਇਤ ਦੇ ਅਨੁਸਾਰ, ਇਟਾਵਾ ਜ਼ਿਲ੍ਹੇ ਦੇ ਬਾਸਗਾਂਵ ਪਿੰਡ ਦਾ ਵਾਸੀ ਦਿਲੀਪ ਕੁਮਾਰ 27 ਮਈ ਤੋਂ ਬਿਨਾਂ ਸੂਚਨਾ ਦੇ ਗੈਰ-ਹਾਜ਼ਰ ਹੈ। ਉਸ ਦੀ ਗੈਰ-ਮੌਜੂਦਗੀ ਰਹਿਣ ਕਾਰਨ ਲਾਕਰ ਸੰਬੰਧੀ ਕੰਮ ਪ੍ਰਭਾਵਿਤ ਹੋ ਗਿਆ ਸੀ। 

ਲਾਕਰ 'ਚੋਂ 'ਗੋਲਡ ਲੋਨ' ਦੇ 96 ਪੈਕੇਟ ਸਨ ਗਾਇਬ

ਉਨ੍ਹਾਂ ਦੱਸਿਆ ਕਿ ਜਦੋਂ ਬੈਂਕ ਅਧਿਕਾਰੀਆਂ ਦਾ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ ਤਾਂ ਸ਼ੱਕ ਹੋਣ 'ਤੇ ਮਾਮਲੇ ਦੀ ਸੂਚਨਾ ਆਗਰਾ ਸਥਿਤ ਖੇਤਰੀ ਦਫ਼ਤਰ ਨੂੰ ਦਿੱਤੀ ਗਈ। ਇਸ ਤੋਂ ਬਾਅਦ 15 ਜੂਨ ਨੂੰ ਘਿਰੋਰ ਬਰਾਂਚ ਦੇ ਸੀਨੀਅਰ ਸੁਰੱਖਿਆ ਮੈਨੇਜਰ ਅੰਕਿਤ ਅਤੇ ਸੀਨੀਅਰ ਪ੍ਰਬੰਧਕ (ਸੁਰੱਖਿਆ) ਸੁਸ਼ੀਲ ਕੁਮਾਰ ਨੂੰ ਭਰੌਲ ਬਰਾਂਚ ਭੇਜਿਆ ਗਿਆ। ਪੁਲਸ ਅਨੁਸਾਰ, ਦੂਜੀ ਚਾਬੀ ਦੀ ਵਿਵਸਥਾ ਕਰ ਕੇ ਵੀਡੀਓਗ੍ਰਾਫ਼ੀ ਵਿਚਾਲੇ ਬੈਂਕ ਦੇ ਪੈਨਲ ਐਡਵੋਕੇਟ ਸ਼ਿਵ ਕੁਮਾਰ ਸ਼ਰਮਾ ਦੀ ਮੌਜੂਦਗੀ 'ਚ ਲਾਕਰ ਖੋਲ੍ਹਿਆ ਗਿਆ ਅਤੇ ਦੇਖਿਆ ਕਿ ਲਾਕਰ 'ਚੋਂ 'ਗੋਲਡ ਲੋਨ' ਦੇ 96 ਪੈਕੇਟ ਗਾਇਬ ਸਨ।

ਗਾਇਬ ਸੋਨਾ ਬਰਾਮਦ ਕਰਨ ਲਈ ਛਾਪੇਮਾਰੀ ਕਰ ਰਹੀ ਪੁਲਸ

ਪੁਲਸ ਨੇ ਦੱਸਿਆ ਕਿ ਐੱਫਆਈਆਰ 'ਚ ਸੋਨੇ ਦੇ ਭਾਰ ਜਾਂ ਕੀਮਤ ਦਾ ਜ਼ਿਕਰ ਨਹੀਂ ਹੈ ਪਰ ਇਸ ਦੀ ਕੀਮਤ ਕਰੋੜਾਂ ਰੁਪਏ ਹੋਣ ਦਾ ਅਨੁਮਾਨ ਹੈ। ਮਾਮਲੇ 'ਚ ਸਾਬਕਾ ਬਰਾਂਚ ਮੈਨੇਜਰ ਸੰਦੀਪ ਯਾਦਵ, ਕਰਮਚਾਰੀ ਅਧਿਾਕਰੀ ਦਿਲੀਪ ਕੁਮਾਰ ਅਤੇ ਕ੍ਰੈਡਿਟ ਅਧਿਕਾਰੀ/ਕਰਮਚਾਰੀ ਅਧਿਕਾਰੀ ਅਤੇ ਹਾਥਰਸ ਜ਼ਿਲ੍ਹੇ ਦੇ ਵਾਸੀ ਨਰੇਸ਼ ਕੁਮਾਰ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਅਰਾਂਵ ਥਾਣਾ ਇੰਚਾਰਜ ਰਿਸ਼ੀ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰ ਦਿੱਤੀ ਗਈ ਹੈ। ਨਿਗਰਾਨੀ ਇਕਾਈ ਸਮੇਤ ਪੁਲਸ ਦੀਆਂ ਵੱਖ-ਵੱਖ ਟੀਮਾਂ ਦੋਸ਼ੀਆਂ ਦਾ ਪਤਾ ਲਗਾਉਣ ਅਤੇ ਗਾਇਬ ਸੋਨਾ ਬਰਾਮਦ ਕਰਨ ਲਈ ਕਈ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News