3 ਘੰਟੇ ਪਏ ਮੀਂਹ ਨਾਲ ਜਲ-ਥਲ ਹੋ ਗਿਆ ਭਵਾਨੀਗੜ੍ਹ

Saturday, Jul 11, 2026 - 04:50 PM (IST)

3 ਘੰਟੇ ਪਏ ਮੀਂਹ ਨਾਲ ਜਲ-ਥਲ ਹੋ ਗਿਆ ਭਵਾਨੀਗੜ੍ਹ

ਭਵਾਨੀਗੜ੍ਹ (ਜ.ਬ.): ਮਹਿਜ਼ ਤਿੰਨ ਘੰਟੇ ਦੀ ਬਾਰਿਸ਼ ਨਾਲ ਭਵਾਨੀਗੜ੍ਹ ਸ਼ਹਿਰ ਜਲ ਮਗਨ ਹੋ ਗਿਆ। ਗਲੀਆਂ ਤੇ ਸੜਕਾਂ ਉੱਪਰ ਪਾਣੀ ਭਰਨ ਨਾਲ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਭਵਾਨੀਗੜ੍ਹ ਬੱਸ ਸਟੈਂਡ ਸਾਹਮਣੇ ਨੈਸ਼ਨਲ ਹਾਈਵੇਅ ਉੱਪਰ 3-3 ਫੁੱਟ ਤੱਕ ਪਾਣੀ ਭਰ ਗਿਆ। ਇਸੇ ਤਰ੍ਹਾਂ ਮੁੱਖ ਬਾਜ਼ਾਰ, ਬੱਸ ਸਟੈਂਡ ਮੁਹੱਲਾ, ਗਾਂਧੀ ਨਗਰ, ਦਸ਼ਮੇਸ਼ ਨਗਰ ਦੀਆਂ ਗਲੀਆਂ ਪਾਣੀ ਨਾਲ ਭਰ ਗਈਆਂ।

ਦਰਅਸਲ, ਬਾਰਿਸ਼ ਪੈਣ ਮਗਰੋਂ ਇਲਾਕੇ ਵਿਚ ਸੀਵਰੇਜ ਦਾ ਪਾਣੀ ਓਵਰਫਲੋ ਹੋ ਗਿਆ। ਸ਼ਹਿਰ ਦੇ ਲੋਕ ਸੀਵਰੇਜ ਦੇ ਗੰਦੇ ਪਾਣੀ ਵਿਚੋਂ ਲੰਘ ਕੇ ਜਾਣ ਲਈ ਮਜਬੂਰ ਹੋ ਗਏ।  ਦੁਕਾਨਦਾਰਾਂ ਨੇ ਕਿਹਾ ਕਿ ਗਲੀਆਂ ਵਿਚ ਪਾਣੀ ਭਰਨ ਨਾਲ ਗਾਹਕ ਉਨ੍ਹਾਂ ਕੋਲ ਨਹੀਂ ਪਹੁੰਚ ਰਹੇ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਕੋਈ ਪੱਕਾ ਹੱਲ ਨਹੀਂ ਕੀਤਾ ਜਾ ਰਿਹਾ, ਹਰ ਵਾਰ ਮੀਂਹ ਪੈਣ ਤੋਂ ਬਾਅਦ 2-2 ਦਿਨ ਤਕ ਪਾਣੀ ਭਰਿਆ ਰਹਿੰਦਾ ਹੈ। ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨ ਨੂੰ ਮੰਗ ਕੀਤੀ ਕਿ ਇਸ ਸਮੱਸਿਆ ਦਾ ਕੋਈ ਪੱਕਾ ਹੱਲ ਕੀਤਾ ਜਾਵੇ, ਤਾਂ ਜੋ  ਲੋਕਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ ਤੇ ਉਨ੍ਹਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਨਾ ਹੋਵੇ। 
 


author

Anmol Tagra

Content Editor

Related News