ਬਦਲ ਗਿਆ ਬੈਂਕ ਨੋਮਿਨੀ ਦਾ ਨਿਯਮ, ਹੁਣ ਇੰਝ ਹੋਵੇਗੀ ਪੈਸਿਆਂ ਦੀ ਵੰਡ

Friday, Apr 18, 2025 - 10:54 PM (IST)

ਬਦਲ ਗਿਆ ਬੈਂਕ ਨੋਮਿਨੀ ਦਾ ਨਿਯਮ, ਹੁਣ ਇੰਝ ਹੋਵੇਗੀ ਪੈਸਿਆਂ ਦੀ ਵੰਡ

ਬਿਜਨੈੱਸ ਡੈਸਕ - ਬੈਂਕ ਲਾਕਰ ਨੂੰ ਪੈਸੇ ਅਤੇ ਗਹਿਣੇ ਰੱਖਣ ਲਈ ਇੱਕ ਸੁਰੱਖਿਅਤ ਜਗ੍ਹਾ ਮੰਨਿਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਹੁਣ ਬੈਂਕ ਖਾਤਾ ਧਾਰਕ ਇੱਕ ਦੀ ਬਜਾਏ ਚਾਰ ਨੋਮਿਨੀ ਜੋੜ ਸਕਦੇ ਹਨ। ਇਹ ਪੈਸੇ ਦੀ ਵਿਰਾਸਤ ਨੂੰ ਲੈ ਕੇ ਵਿਵਾਦਾਂ ਨੂੰ ਘਟਾਉਣ ਵਿੱਚ ਬਹੁਤ ਮਦਦ ਕਰੇਗਾ। ਤੁਹਾਨੂੰ ਦੱਸ ਦੇਈਏ ਕਿ ਇਹ ਬਦਲਾਅ ਰਾਜ ਸਭਾ ਵਿੱਚ ਬੈਂਕਿੰਗ ਕਾਨੂੰਨ ਬਿੱਲ ਪਾਸ ਹੋਣ ਤੋਂ ਬਾਅਦ ਆਇਆ ਹੈ।

ਨੋਮਿਨੀ ਨਿਯਮਾਂ ਵਿੱਚ ਬਦਲਾਅ
ਪਹਿਲਾਂ, ਖਾਤਾ ਧਾਰਕ ਸਿਰਫ਼ ਇੱਕ ਨੋਮਿਨੀ ਨੂੰ ਸ਼ਾਮਲ ਕਰ ਸਕਦੇ ਸਨ, ਜੋ ਉਸਦੀ ਮੌਤ ਤੋਂ ਬਾਅਦ ਆਪਣੇ ਬੈਂਕ ਖਾਤੇ ਵਿੱਚੋਂ ਪੈਸੇ ਪ੍ਰਾਪਤ ਕਰਨ ਦਾ ਹੱਕਦਾਰ ਹੁੰਦਾ ਸੀ। ਪਰ ਹੁਣ ਇਸ ਨਵੇਂ ਨਿਯਮ ਦੇ ਤਹਿਤ, ਚਾਰ ਨੋਮਿਨੀ ਨੂੰ ਨਾਮਜ਼ਦ ਕੀਤਾ ਜਾ ਸਕਦਾ ਹੈ। ਇਸ ਨਾਲ ਖਾਤਾ ਧਾਰਕ ਲਈ ਆਪਣੀ ਇੱਛਾ ਅਨੁਸਾਰ ਪੈਸੇ ਵੰਡਣਾ ਆਸਾਨ ਹੋ ਜਾਵੇਗਾ।

ਤੁਹਾਨੂੰ ਇੱਕ ਉਦਾਹਰਣ ਵਜੋਂ ਦੱਸੀਏ ਤਾਂ ਆਪਣੀ ਪਤਨੀ ਤੋਂ ਇਲਾਵਾ, ਖਾਤਾ ਧਾਰਕ ਆਪਣੇ ਮਾਪਿਆਂ ਅਤੇ ਬੱਚਿਆਂ ਨੂੰ ਵੀ ਨੋਮਿਨੀ ਬਣਾ ਸਕਦਾ ਹੈ ਅਤੇ ਉਹ ਇਹ ਵੀ ਫੈਸਲਾ ਕਰ ਸਕਦਾ ਹੈ ਕਿ ਕਿਸ ਨੂੰ ਕਿੰਨੇ ਪੈਸੇ ਮਿਲਣਗੇ। ਇਸ ਬਦਲਾਅ ਵਿੱਚ, ਦੋ ਤਰ੍ਹਾਂ ਦੀਆਂ ਨੋਮਿਨੀ ਪ੍ਰਕਿਰਿਆਵਾਂ ਜੋੜੀਆਂ ਗਈਆਂ ਹਨ। ਇਸ ਵਿੱਚ ਇਕ ਸਿਮਲਟੇਨੀਅਸ ਅਤੇ ਸਕਸੇਸਿਵ ਹੈ। ਇਸ ਨਾਲ ਖਾਤਾ ਧਾਰਕ ਦੀ ਮੌਤ ਤੋਂ ਬਾਅਦ ਪੈਸੇ ਨੂੰ ਬਿਹਤਰ ਢੰਗ ਨਾਲ ਵੰਡਿਆ ਜਾ ਸਕਦਾ ਹੈ।

ਦੋਵੇਂ ਨੋਮਿਨੀ ਪ੍ਰਕਿਰਿਆ ਦੀ ਡਿਟੇਲ
ਸਿਮਲਟੇਨੀਅਸ ਨੋਮੀਨੇਸ਼ਨਲ ਵਿੱਚ, ਖਾਤਾ ਧਾਰਕ ਇਹ ਦੱਸ ਸਕਦਾ ਹੈ ਕਿ ਉਸਦੀ ਜਮ੍ਹਾਂ ਰਕਮ ਨਾਮਜ਼ਦ ਵਿਅਕਤੀਆਂ ਵਿੱਚ ਕਿਵੇਂ ਵੰਡੀ ਜਾਵੇਗੀ। ਉਦਾਹਰਣ ਵਜੋਂ, ਜੇਕਰ ਕਿਸੇ ਦੇ ਖਾਤੇ ਵਿੱਚ 10 ਲੱਖ ਰੁਪਏ ਹਨ ਅਤੇ ਉਸਦੇ ਤਿੰਨ ਨਾਮਜ਼ਦ ਹਨ, ਤਾਂ ਉਹ ਇਸਨੂੰ 40:30:30 ਦੇ ਅਨੁਪਾਤ ਵਿੱਚ ਵੰਡ ਸਕਦੇ ਹਨ।

ਇਸਦਾ ਮਤਲਬ ਹੈ ਕਿ ਪਹਿਲੇ ਨਾਮਜ਼ਦ ਵਿਅਕਤੀ ਨੂੰ 4 ਲੱਖ ਰੁਪਏ ਅਤੇ ਦੂਜੇ ਅਤੇ ਤੀਜੇ ਨਾਮਜ਼ਦ ਵਿਅਕਤੀ ਨੂੰ 3-3 ਲੱਖ ਰੁਪਏ ਮਿਲਣਗੇ। ਦੂਜਾ ਸਕਸੇਸਿਵ ਨੋਮੀਨੇਸ਼ਨ ਹੈ, ਜਿਸ ਵਿੱਚ ਖਾਤਾ ਧਾਰਕ ਦੇ ਪੈਸੇ ਨੂੰ ਤਰਜੀਹ ਦੇ ਅਨੁਸਾਰ ਦਿੱਤਾ ਜਾਂਦਾ ਹੈ। ਇਸਦਾ ਮਤਲਬ ਹੈ ਕਿ ਜੇਕਰ ਪਹਿਲਾ ਨੋਮਿਨੀ ਉਪਲਬਧ ਨਹੀਂ ਹੈ ਤਾਂ ਪੈਸੇ ਦੂਜੇ ਨੋਮਿਨੀ ਨੂੰ ਦਿੱਤੇ ਜਾਣਗੇ।


author

Inder Prajapati

Content Editor

Related News