ਜੇਕਰ 31 ਦਸੰਬਰ 2017 ਤੱਕ ਬੈਂਕ ਖਾਤੇ ਨੂੰ ਆਧਾਰ ਨਾਲ ਨਹੀਂ ਕਰਵਾਇਆ ਲਿੰਕ ਤਾਂ...

Friday, Oct 13, 2017 - 06:57 PM (IST)

ਨਵੀਂ ਦਿੱਲੀ—ਸਰਕਾਰ ਨੇ ਪੂਰੇ ਦੇਸ਼ 'ਚ 'ਆਧਾਰ' ਨੂੰ ਬੈਂਕ ਖਾਤਿਆਂ ਨਾਲ ਜੋੜਨ ਦੀ ਆਖਰੀ ਤਰੀਕ 31 ਦਸੰਬਰ 2017 ਤੈਅ ਕੀਤੀ ਹੈ। ਜੇਕਰ 31 ਦਸੰਬਰ 2017 ਤੱਕ ਬੈਂਕ ਖਾਤੇ ਨੂੰ ਆਧਾਰ ਨਾਲ ਲਿੰਕ ਨਹੀਂ ਕਰਵਾਇਆ ਗਿਆ ਤਾਂ ਤੁਹਾਡੇ ਸਾਹਮਣੇ ਕਈ ਮੁਸ਼ਕਿਲਾਂ ਆ ਸਕਦੀਆਂ ਹਨ। 
ਦੱਸ ਦਈਏ ਕਿ ਜੇਕਰ ਬੈਂਕ ਖਾਤਾ 31 ਦਸੰਬਰ ਤੱਕ ਆਧਾਰ ਨੰਬਰ ਨਾਲ ਨਹੀਂ ਜੋੜਿਆ ਗਿਆ ਤਾਂ ਇਸ ਨੂੰ ਅਸਥਾਈ ਰੂਪ ਤੋਂ ਬਲਾਕ ਕੀਤਾ ਜਾ ਸਕਦਾ ਹੈ। ਅਜਿਹੇ 'ਚ ਤੁਸੀਂ ਆਪਣੇ ਖਾਤੇ ਨਾਲ ਕੋਈ ਵੀ ਵਿੱਤੀ ਲੈਣ-ਦੇਣ ਨਹੀਂ ਕਰ ਸਕੋਗੇ।
ਟੈਕਸ ਅਤੇ ਨਿਵੇਸ਼ ਐਕਸਪਰਟ ਦਾ ਮੰਨਣਾ ਹੈ ਕਿ 31 ਦਸੰਬਰ 2017 ਤੱਕ ਬੈਂਕ ਖਾਤਾ ਆਧਾਰ ਨਾਲ ਨਾ ਜੋੜਨ ਦੀ ਸੂਰਤ 'ਚ ਤੁਸੀਂ ਬੈਂਕ 'ਚ ਜਮਾ ਰੁਪਇਆਂ ਦਾ ਇਸਤੇਮਾਲ ਨਹੀਂ ਕਰ ਸਕੋਗੇ। ਤੁਹਾਡੀ ਸੈਲਰੀ ਖਾਤੇ 'ਚ ਸਮੇਂ-ਸਮੇਂ 'ਤੇ ਤਨਖਾਹ ਆਉਂਦੀ ਰਹੇਗੀ ਪਰ ਤੁਸੀਂ ਉਸ ਨੂੰ ਨਾ ਤਾਂ ਕੱਢਵਾ ਸਕੋਗੇ ਅਤੇ ਨਾ ਹੀ ਪ੍ਰਯੋਗ ਕਰ ਸਕੋਗੇ। ਇਸ ਲਈ ਵਿੱਤੀ ਲੈਣ-ਦੇਣ ਦੀਆਂ ਦਿੱਕਤਾਂ ਤੋਂ ਬਚਣ ਲਈ ਜ਼ਲਦ ਹੀ ਬੈਂਕ ਜਾ ਕੇ ਆਪਣੇ ਖਾਤੇ ਨੂੰ ਆਧਾਰ ਨਾਲ ਲਿੰਕ ਕਰਵਾਉਣਾ ਜ਼ਰੂਰੀ ਹੈ।


Related News