ਹੁਣ 'ਚੂੜੀਆਂ' ਕਰਨਗੀਆਂ ਔਰਤਾਂ ਦੀ ਸੁਰੱਖਿਆ, ਛੂੰਹਦੇ ਹੀ ਪੁਲਸ ਨੂੰ ਮਿਲੇਗੀ ਸੂਚਨਾ

12/08/2019 1:45:49 PM

ਪਟਨਾ— ਦੇਸ਼ ਦੇ ਕਈ ਹਿੱਸਿਆਂ 'ਚ ਆਏ ਦਿਨ ਬੱਚੀਆਂ, ਕੁੜੀਆਂ ਅਤੇ ਔਰਤਾਂ ਨਾਲ ਰੇਪ ਜਿਹੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਰੇਪ ਦੀਆਂ ਘਟਨਾਵਾਂ ਘਟਣ ਦੀ ਬਜਾਏ ਵਧਦੀਆਂ ਜਾ ਰਹੀਆਂ ਹਨ। ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। ਇਸ ਨੂੰ ਦੇਖਦਿਆਂ ਪਟਨਾ ਦੇ ਇਕ ਨੌਜਵਾਨ ਨੇ ਧੀਆਂ ਦੀ ਸੁਰੱਖਿਆ ਲਈ ਇਕ ਡਿਵਾਈਸ ਤਿਆਰ ਕੀਤੀ ਹੈ, ਜਿਸ ਨਾਲ ਕੁੜੀਆਂ, ਔਰਤਾਂ ਦੀ ਸੁਰੱਖਿਆ ਹੋ ਸਕੇਗੀ। ਪਟਨਾ ਦੇ ਸ਼ਾਜਿਬ ਖਾਨ ਨਾਂ ਦੇ ਨੌਜਵਾਨ ਨੇ ਔਰਤਾਂ ਦੇ ਸ਼ਿੰਗਾਰ 'ਚੋਂ ਇਕ ਚੂੜੀਆਂ ਅਤੇ ਬ੍ਰੈਸਲੇਟ ਨੂੰ ਧੀਆਂ ਲਈ ਰੱਖਿਆ ਕਵਚ ਬਣਾ ਦਿੱਤਾ ਹੈ।

PunjabKesari

ਸ਼ਾਜਿਬ ਨੇ ਬ੍ਰੈਸਲੇਟ ਵਾਂਗ ਦਿੱਸਣ ਵਾਲੇ ਇਸ ਡਿਵਾਈਸ ਦਾ ਨਾਂ 'ਸ਼ੌਕਲੇਟ' ਰੱਖਿਆ ਹੈ। ਔਰਤਾਂ 'ਤੇ ਬੁਰੀ ਨਜ਼ਰ ਰੱਖਣ ਵਾਲੇ ਅਪਰਾਧੀਆਂ ਲਈ ਇਹ ਡਿਵਾਈਸ ਬਹੁਤ ਕੰਮ ਦਾ ਹੈ, ਕਿਉਂਕਿ ਇਸ ਨੂੰ ਛੂੰਹਦੇ ਹੀ ਕਰੰਟ ਲੱਗੇਗਾ। ਸ਼ਾਜਿਬ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਹੀ ਉਸ ਨੇ ਪਹਿਲੀ ਵਾਰ ਅਜਿਹੀ ਡਿਵਾਈਸ ਬਾਰੇ ਸੋਚਿਆ ਸੀ। ਹਾਲਾਂਕਿ ਉਹ ਕਾਰਗਰ ਨਹੀਂ ਹੋ ਸਕਿਆ ਸੀ। ਹੁਣ ਇਹ ਪ੍ਰਾਜੈਕਟ ਫਾਈਨਲ ਸਟੇਜ 'ਚ ਹੈ। ਸ਼ਾਜਿਬ ਦਾ ਕਹਿਣਾ ਹੈ ਕਿ 'ਸ਼ੌਕਲੇਟ' ਡਿਵਾਈਸ 'ਚ ਜੋ ਖੂਬੀਆਂ ਹਨ, ਉਹ ਧੀਆਂ ਦੀ ਸੁਰੱਖਿਆ ਦੀ ਲਿਹਾਜ ਨਾਲ ਅਹਿਮ ਹਨ।

ਇਸ ਡਿਵਾਈਸ ਦੀ ਖਾਸੀਅਤ ਇਹ ਹੈ ਕਿ ਜਦੋਂ  ਵੀ ਕੋਈ ਖਤਰਾ ਹੋਵੇਗਾ ਤਾਂ ਇਹ ਡਿਵਾਈਸ ਨਾ ਸਿਰਫ ਖਤਰੇ ਦੀ ਘੰਟੀ ਯਾਨੀ ਕਿ ਅਲਾਰਮ ਵਜਾਏਗਾ ਸਗੋਂ ਕਿ ਗਲਤ ਢੰਗ ਨਾਲ ਛੂੰਹਣ ਵਾਲਿਆਂ ਨੂੰ 'ਕਰੰਟ' ਵੀ ਲੱਗੇਗਾ। ਬਸ ਇੰਨਾ ਹੀ ਨਹੀਂ ਐਮਰਜੈਂਸੀ 'ਚ ਨੰਬਰਾਂ ਦੇ ਨਾਲ ਨੇੜਲੇ ਪੁਲਸ ਸਟੇਸ਼ਨ ਨੂੰ ਵੀ ਸੰਦੇਸ਼ ਭੇਜੇਗਾ। ਇਸ ਡਿਵਾਈਸ ਬਾਰੇ ਦੱਸਿਆ ਸ਼ਾਜਿਬ ਨੇ ਕਿਹਾ ਕਿ ਦੇਸ਼ 'ਚ ਧੀਆਂ ਖਿਲਾਫ ਵਧਦੀਆਂ ਘਟਨਾਵਾਂ ਦੇ ਨਾਲ-ਨਾਲ ਮੈਂ ਖੁਦ ਆਪਣੀ ਭੈਣ ਦੀ ਸੁਰੱਖਿਆ ਬਾਰੇ ਸੋਚ ਕੇ ਇਹ ਡਿਵਾਈਸ ਤਿਆਰ ਕੀਤੀ ਹੈ। ਉਸ ਨੇ ਕਿਹਾ ਕਿ ਇਸ ਡਿਵਾਈਸ ਨੂੰ 2020 'ਚ ਲਾਂਚ ਕਰਨ ਦੀ ਯੋਜਨਾ ਹੈ।


Tanu

Content Editor

Related News