ਬੰਗਲਾਦੇਸ਼ ਨੇ 5 ਅੱਤਵਾਦੀ ਕੀਤੇ ਭਾਰਤ ਦੇ ਹਵਾਲੇ

Wednesday, Nov 08, 2017 - 10:01 PM (IST)

ਬੰਗਲਾਦੇਸ਼ ਨੇ 5 ਅੱਤਵਾਦੀ ਕੀਤੇ ਭਾਰਤ ਦੇ ਹਵਾਲੇ

ਸਿਲਚਰ— ਮਣੀਪੁਰ ਤੇ ਨਾਗਾਲੈਂਡ ਸਥਿਤ ਅੱਤਵਾਦੀ ਸੰਗਠਨਾਂ ਨਾਲ ਸੰਬੰਧ ਰੱਖਣ ਵਾਲੇ 5 ਅੱਤਵਾਦੀਆਂ ਨੂੰ ਬੰਗਲਾਦੇਸ਼ ਦੀ ਪੁਲਸ ਵੱਲੋਂ ਅਸਾਮ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਅੱਤਵਾਦੀਆਂ ਨੇ ਬੰਗਲਾਦੇਸ਼ ਦੀ ਜੇਲ 'ਚ ਅਪਣੀ 13 ਸਾਲ ਦੀ ਸਜ਼ਾ ਪੂਰੀ ਕਰ ਲਈ ਸੀ। ਕਰੀਮਗੰਜ ਪੁਲਸ ਮੁਖੀ ਗੌਰਵ ਓਪਾਧਿਆਏ ਨੇ ਕਿਹਾ, ''ਬੰਗਲਾਦੇਸ਼ ਪੁਲਸ ਨੇ 5 ਅੱਤਵਾਦੀਆਂ ਨੂੰ ਸੁਤਰਕੰਡੀ ਸਰੱਹਦ ਦੇ ਜ਼ਰੀਏ ਅਸਾਮ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਅਸਾਮ ਦੀ ਪੁਲਸ 'ਤੇ ਖੁਫੀਆ ਅਧਿਕਾਰੀ ਇਨ੍ਹਾਂ ਅੱਤਵਾਦੀਆਂ ਤੋਂ ਪੁੱਛਗਿੱਛ ਕਰ ਰਹੀ ਹੈ।'' ਉਪਾਧਿਆਏ ਨੇ ਦੱਸਿਆ ਕਿ ਬੰਗਲਾਦੇਸ਼ ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ, ਇਨ੍ਹਾਂ 5 ਅੱਤਵਾਦੀਆਂ ਸਾਲ 2004 'ਚ ਕੁਲਾਉਰਾ ਸਰਹੱਦ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਦੋਂ ਤੋਂ ਉਹ ਬੰਗਲਾਦੇਸ਼ ਦੀ ਜੇਲ 'ਚ ਸਨ। ਅਸਾਮ ਪੁਲਸ ਇਨ੍ਹਾਂ ਅੱਤਵਾਦੀਆਂ ਨੂੰ ਜਲਦ ਹੀ ਮਣੀਪੁਰ ਤੇ ਨਾਗਾਲੈਂਡ ਪੁਲਸ ਦੇ ਹਵਾਲੇ ਕਰ ਦੇਵੇਗੀ। ਇਨ੍ਹਾਂ 5 'ਚੋਂ  ਅੱਤਵਾਦੀ ਮਣੀਪੁਰ ਦੇ ਪੀਪਲਜ਼ ਲਿਬ੍ਰੇਸ਼ਨ ਆਰਮੀ ਨਾਲ ਜੁੜੇ ਹੋਏ ਹਨ ਤੇ ਇਕ ਅੱਤਵਾਦੀ ਦੀ ਪਛਾਣ ਨਹੀਂ ਹੋ ਸਕੀ ਹੈ।


Related News