ਬਾਂਦੀਪੋਰਾ 'ਚ ਲਸ਼ਕਰ-ਏ-ਤੋਇਬਾ ਦੇ ਚਾਰ ਸਾਥੀ ਹਥਿਆਰਾਂ ਸਮੇਤ ਗ੍ਰਿਫ਼ਤਾਰ

07/13/2020 4:03:38 PM

ਸ਼੍ਰੀਨਗਰ- ਉੱਤਰੀ ਕਸ਼ਮੀਰ ਦੇ ਬਾਂਦੀਪੋਰਾ 'ਚ ਸੁਰੱਖਿਆ ਦਸਤਿਆਂ ਨੇ ਲਸ਼ਕਰ-ਏ-ਤੋਇਬਾ (ਐੱਲ.ਈ.ਟੀ.) ਲਈ ਕੰਮ ਕਰਨ ਵਾਲੇ ਚਾਰ ਸਹਿਯੋਗੀਆਂ ਨੂੰ ਹਥਿਆਰ ਅਤੇ ਗੋਲਾ-ਬਾਰੂਦ ਨਾਲ ਗ੍ਰਿਫਤਾਰ ਕੀਤਾ ਹੈ। ਪੁਲਸ ਬੁਲਾਰੇ ਨੇ ਸੋਮਵਾਰ ਨੂੰ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਬਾਂਦੀਪੋਰਾ ਦੇ ਚੰਦਰਗਿਰ 'ਚ ਪੁਲਸ ਨਾਲ 12 ਰਾਸ਼ਟਰੀ ਰਾਈਫਲਜ਼ ਅਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ ਦੀ 45ਵੀਂ ਬਟਾਲੀਅਨ ਨੇ ਸਾਂਝੀ ਤਲਾਸ਼ ਮੁਹਿੰਮ ਦੌਰਾਨ ਐੱਲ.ਈ.ਟੀ. ਦੀ ਮਦਦ ਕਰਨ ਵਾਲੇ ਇਕ ਅੱਤਵਾਦੀ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀ ਦੀ ਪਛਾਣ ਸ਼ਰਾਫਤ ਅਹਿਮਦ ਡਾਰ ਦੇ ਰੂਪ 'ਚ ਹੋਈ ਹੈ ਅਤੇ ਉਹ ਚੰਦਰਗੀਰ ਦਾ ਰਹਿਣ ਵਾਲਾ ਹੈ।

ਸੁਰੱਖਿਆ ਦਸਤਿਆਂ ਨੇ ਉਸ ਕੋਲੋਂ ਇਕ ਗ੍ਰਨੇਡ ਸਮੇਤ ਕੁਝ ਹੋਰ ਸਾਮਾਨ ਬਰਾਮਦ ਕੀਤੇ। ਉਨ੍ਹਾਂ ਨੇ ਦੱਸਿਆ ਕਿ ਬਾਂਦੀਪੋਰਾ 'ਚ ਸਾਧੁਨਾਰਾ 'ਚ ਇਕ ਤਲਾਸ਼ ਮੁਹਿੰਮ ਦੌਰਾਨ ਪੁਲਸ ਨਾਲ 13ਵੀਂ ਰਾਸ਼ਟਰੀ ਰਾਈਫਲਜ਼ ਅਤੇ ਸੀ.ਆਰ.ਪੀ.ਐੱਫ. ਦੀ 45ਵੀਂ ਬਟਾਲੀਅਨ ਨੇ ਅੱਤਵਾਦੀਆਂ ਦੇ ਤਿੰਨ ਸਹਿਯੋਗੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਦੋਸ਼ੀਆਂ ਦੀ ਪਛਾਣ ਮੁਦਸਿਰ ਅਹਿਮ ਖਵਾਜ਼ਾ, ਅਬਦੁੱਲ ਕਊਮ ਮਾਰਗੋ ਅਤੇ ਇਸ਼ਫ਼ਾਕ ਅਹਿਮਦ ਡਾਰ ਦੇ ਰੂਪ 'ਚ ਹੋਈ ਹੈ ਅਤੇ ਤਿੰਨੋਂ ਸਾਧੁਨਾਰਾ ਦੇ ਰਹਿਣ ਵਾਲੇ ਹਨ। ਉਨ੍ਹਾਂ ਕੋਲੋਂ 2 ਜ਼ਿੰਦਾ ਗ੍ਰਨੇਡ, ਇਕ ਏ.ਕੇ. ਮੈਗਜ਼ੀਨ ਅਤੇ ਏ.ਕੇਯ-47 ਦੇ 25 ਕਾਰਤੂਸ ਬਰਾਮਦ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਫੜੇ ਗਏ ਚਾਰੇ ਅੱਤਵਾਦੀ ਸਹਿਯੋਗੀ ਲਸ਼ਕਰ ਦੇ ਸਰਗਰਮ ਅੱਤਵਾਦੀਆਂ ਨੂੰ ਰਸਦ, ਸਮਰਥਨ ਅਤੇ ਆਸਰਾ ਦੇਣ ਦੇ ਰੂਪ 'ਚ ਉਨ੍ਹਾਂ ਦੀ ਮਦਦ ਕਰਦੇ ਹਨ। ਹਾਜਿਨ ਪੁਲਸ ਥਾਣੇ 'ਚ ਉਨ੍ਹਾਂ ਵਿਰੁੱਧ ਕਾਨੂੰਨ ਦੇ ਅਧੀਨ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ ਅਤੇ ਚਾਰੋਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।


DIsha

Content Editor

Related News