ਗਣੇਸ਼ ਪੂਜਾ ਸਮਾਰੋਹ 'ਚ DJ ਦੀ ਵਰਤੋਂ 'ਤੇ ਲੱਗੀ ਪਾਬੰਦੀ, ਜਾਣੋ ਵਜ੍ਹਾ
Monday, Aug 19, 2024 - 03:37 PM (IST)
ਭੁਵਨੇਸ਼ਵਰ (ਭਾਸ਼ਾ) - ਪੁਲਸ ਨੇ ਭੁਵਨੇਸ਼ਵਰ ਅਤੇ ਕਟਕ 'ਚ ਗਣੇਸ਼ ਪੂਜਾ ਦੇ ਜਸ਼ਨਾਂ ਦੌਰਾਨ ਡਿਸਕ ਜਾਕੀ (ਡੀਜੇ) ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਹੈ। ਗਣੇਸ਼ ਪੂਜਾ 7 ਸਤੰਬਰ ਤੋਂ ਸ਼ੁਰੂ ਹੋਵੇਗੀ। ਕਟਕ ਵਿੱਚ ਪੂਜਾ ਪ੍ਰਬੰਧਕਾਂ ਨਾਲ ਮੀਟਿੰਗ ਤੋਂ ਬਾਅਦ ਪੁਲਸ ਕਮਿਸ਼ਨਰ ਸੰਜੀਵ ਪਾਂਡਾ ਨੇ ਇਹ ਗੱਲ ਕਹੀ ਹੈ। ਇਸ ਦੇ ਨਾਲ ਹੀ ਭੁਵਨੇਸ਼ਵਰ ਦੇ ਡਿਪਟੀ ਕਮਿਸ਼ਨਰ ਆਫ ਪੁਲਸ (ਡੀਸੀਪੀ) ਪ੍ਰਤੀਕ ਸਿੰਘ ਨੇ ਵੀ ਐਤਵਾਰ ਨੂੰ ਇੱਥੇ ਇਸ ਸਬੰਧ ਵਿੱਚ ਮੀਟਿੰਗ ਕੀਤੀ। ਦੋਵਾਂ ਮੀਟਿੰਗਾਂ ਵਿੱਚ ਪ੍ਰਬੰਧਕਾਂ ਨੂੰ ਮੂਰਤੀ ਵਿਸਰਜਨ ਯਾਤਰਾ ਸਮੇਤ ਪੂਜਾ ਦੌਰਾਨ ਡੀਜੇ ਸੰਗੀਤ ਦੀ ਵਰਤੋਂ ਨਾ ਕਰਨ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ - ਜੂਏ ਦੇ ਆਦੀ ਵਿਅਕਤੀ ਨੇ ਬਜ਼ੁਰਗ ਔਰਤ ਨੂੰ ਦਿੱਤੀ ਰੂਹ ਕੰਬਾਊ ਮੌਤ, ਫਿਰ ਉਹ ਹੋਇਆ ਜੋ ਸੋਚਿਆ ਨਹੀਂ ਸੀ
ਕਟਕ ਵਿੱਚ ਮੂਰਤੀ ਵਿਸਰਜਨ ਸਮਾਰੋਹ 15, 22 ਅਤੇ 29 ਸਤੰਬਰ ਨੂੰ ਹੋਣੇ ਹਨ। ਉਨ੍ਹਾਂ ਕਿਹਾ ਕਿ ਪੂਜਾ ਕਮੇਟੀਆਂ ਨੂੰ ਸਥਾਨਕ ਥਾਣਿਆਂ ਤੋਂ ਸੱਤ ਦਿਨ ਪਹਿਲਾਂ ਇਜਾਜ਼ਤ ਲੈਣ ਲਈ ਕਿਹਾ ਗਿਆ ਹੈ। ਡੀਸੀਪੀ ਸਿੰਘ ਨੇ ਦੱਸਿਆ ਕਿ ਇਸੇ ਤਰ੍ਹਾਂ ਭੁਵਨੇਸ਼ਵਰ ਵਿੱਚ ਪੂਜਾ ਕਮੇਟੀਆਂ 8, 11 ਅਤੇ 15 ਸਤੰਬਰ ਨੂੰ ਵਿਸਰਜਨ ਯਾਤਰਾ ਕੱਢਣਗੀਆਂ। ਉਨ੍ਹਾਂ ਕਿਹਾ ਕਿ ਗਣੇਸ਼ ਪੂਜਾ ਕਮੇਟੀਆਂ ਨੂੰ ਡੀਜੇ ਸੰਗੀਤ ਨਾ ਚਲਾਉਣ ਅਤੇ ਆਪਣੇ ਪੰਡਾਲਾਂ ਵਿੱਚ ਸੀਸੀਟੀਵੀ ਲਗਾਉਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ - ਜੇਠ ਨਾਲ ਭਰਾਵਾਂ ਨੂੰ ਰੱਖੜੀ ਬੰਨ੍ਹਣ ਜਾ ਰਹੀ ਨਵ-ਵਿਆਹੀ ਕੁੜੀ ਨਾਲ ਵਾਪਰੀ ਅਣਹੋਣੀ, ਹੋ ਗਿਆ ਕਤਲ
ਉਹਨਾਂ ਨੇ ਕਿਹਾ,'ਅਸੀਂ ਉਹਨਾਂ ਨੂੰ ਜਲੂਸ ਦੌਰਾਨ ਡੀਜੇ ਦੀ ਥਾਂ ਰਵਾਇਤੀ ਸੰਗੀਤਕ ਸਾਜ਼ਾਂ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਹਨ।'' ਉਨ੍ਹਾਂ ਚਿਤਾਵਨੀ ਦਿੱਤੀ ਕਿ ਲੋਕਾਂ ਤੋਂ ਜ਼ਬਰਦਸਤੀ ਚੰਦਾ ਇਕੱਠਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੂਜਾ ਦੌਰਾਨ ਆਵਾਜਾਈ ਨੂੰ ਨਿਯੰਤਰਿਤ ਕਰਨ ਲਈ ਪੁਲਸ ਰਾਜਧਾਨੀ ਸ਼ਹਿਰ ਵਿੱਚ ਲੋੜੀਂਦੀ ਗਿਣਤੀ ਵਿੱਚ ਸੁਰੱਖਿਆ ਕਰਮਚਾਰੀ ਤਾਇਨਾਤ ਕਰੇਗੀ। ਹਾਲਾਂਕਿ, ਡੀਜੇ ਮਾਲਕਾਂ ਨੇ ਇਸ ਕਦਮ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਪਾਬੰਦੀ ਦੇ ਹੁਕਮ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਵਿੱਚ ਉਨ੍ਹਾਂ ਦੀ ਰੋਜ਼ੀ-ਰੋਟੀ ਨੂੰ ਪ੍ਰਭਾਵਤ ਕਰਨਗੇ।
ਇਹ ਵੀ ਪੜ੍ਹੋ - ਬਾਥਰੂਮ ਕਰਨ ਗਏ ਵਿਅਕਤੀ ਨੂੰ ਸੁੰਨਸਾਨ ਜਗ੍ਹਾ ਤੋਂ ਮਿਲਿਆ ਸੂਟਕੇਸ, ਖੋਲ੍ਹਦੇ ਸਾਰ ਉੱਡ ਗਏ ਉਸ ਦੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8