ਮਹਾਂਸ਼ਿਵਰਾਤਰੀ 2026 : 15 ਜਾਂ 16 ਫਰਵਰੀ? ਜਾਣੋ ਪੂਜਾ ਦੀ ਸਹੀ ਤਾਰੀਖ਼, ਸ਼ੁੱਭ ਮਹੂਰਤ ਅਤੇ ਵਿਸ਼ੇਸ਼ ਪੂਜਾ ਸਮੱਗਰੀ

2/4/2026 1:04:51 PM

ਵੈੱਬ ਡੈਸਕ - ਹਿੰਦੂ ਧਰਮ 'ਚ ਮਹਾਂਸ਼ਿਵਰਾਤਰੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ, ਜੋ ਕਿ ਹਰ ਸਾਲ ਫਾਲਗੁਣ ਮਹੀਨੇ ਦੀ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਨੂੰ ਆਉਂਦਾ ਹੈ। ਸਾਲ 2026 'ਚ ਮਹਾਂਸ਼ਿਵਰਾਤਰੀ 15 ਫਰਵਰੀ, ਦਿਨ ਐਤਵਾਰ ਨੂੰ ਮਨਾਈ ਜਾਵੇਗੀ। ਹਿੰਦੂ ਪੰਚਾਂਗ ਅਨੁਸਾਰ, ਚਤੁਰਦਸ਼ੀ ਤਾਰੀਖ਼ 15 ਫਰਵਰੀ ਨੂੰ ਸ਼ਾਮ 05:04 ਵਜੇ ਸ਼ੁਰੂ ਹੋਵੇਗੀ ਅਤੇ 16 ਫਰਵਰੀ ਨੂੰ ਸ਼ਾਮ 05:34 ਵਜੇ ਸਮਾਪਤ ਹੋਵੇਗੀ, ਜਿਸ ਕਾਰਨ 15 ਫਰਵਰੀ ਨੂੰ ਹੀ ਇਹ ਤਿਉਹਾਰ ਮਨਾਉਣਾ ਸ਼ੁੱਭ ਮੰਨਿਆ ਗਿਆ ਹੈ।

PunjabKesari

ਵਿਆਹ ਦੀਆਂ ਰੁਕਾਵਟਾਂ ਹੋਣਗੀਆਂ ਦੂਰ ਅਤੇ ਮਿਲੇਗੀ ਸੁਖ-ਸ਼ਾਂਤੀ
ਮਾਨਤਾ ਹੈ ਕਿ ਮਹਾਂਸ਼ਿਵਰਾਤਰੀ ਵਾਲੇ ਦਿਨ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਪੂਜਾ ਕਰਨ ਨਾਲ ਸਾਧਕ ਦੀ ਹਰ ਇੱਛਾ ਪੂਰੀ ਹੁੰਦੀ ਹੈ ਅਤੇ ਜੀਵਨ 'ਚ ਖੁਸ਼ੀਆਂ ਆਉਂਦੀਆਂ ਹਨ। ਖਾਸ ਤੌਰ 'ਤੇ ਜਿਨ੍ਹਾਂ ਲੋਕਾਂ ਦੇ ਵਿਆਹ 'ਚ ਅੜਚਨਾਂ ਆ ਰਹੀਆਂ ਹਨ, ਉਨ੍ਹਾਂ ਲਈ ਇਸ ਦਿਨ ਪੂਜਾ-ਅਰਚਨਾ ਕਰਨਾ ਬੇਹੱਦ ਫਲਦਾਇਕ ਮੰਨਿਆ ਜਾਂਦਾ ਹੈ ਕਿਉਂਕਿ ਇਸ ਨਾਲ ਵਿਆਹ ਦੀਆਂ ਸਾਰੀਆਂ ਬਾਧਾਵਾਂ ਦੂਰ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ, ਸਹੀ ਵਿਧੀ ਨਾਲ ਵਰਤ ਰੱਖਣ ਨਾਲ ਪਾਪਾਂ ਦਾ ਨਾਸ਼ ਹੁੰਦਾ ਹੈ ਅਤੇ ਮੋਖ ਦੀ ਪ੍ਰਾਪਤੀ ਹੁੰਦੀ ਹੈ।

PunjabKesari

ਪੂਜਾ ਲਈ ਜ਼ਰੂਰੀ ਸਮੱਗਰੀ
ਮਹਾਂਸ਼ਿਵਰਾਤਰੀ ਦੀ ਪੂਜਾ ਕੁਝ ਖਾਸ ਚੀਜ਼ਾਂ ਤੋਂ ਬਿਨਾਂ ਅਧੂਰੀ ਮੰਨੀ ਜਾਂਦੀ ਹੈ। ਪੂਜਾ ਦੀ ਥਾਲੀ 'ਚ ਹੇਠ ਲਿਖੀਆਂ ਵਸਤੂਆਂ ਦਾ ਹੋਣਾ ਲਾਜ਼ਮੀ ਹੈ :-

- ਮਿੱਟੀ ਦੇ 5 ਜਾਂ 11 ਦੀਵੇ, ਬੇਲਪੱਤਰ, ਧਤੂਰਾ ਅਤੇ ਭੰਗ। 
- ਸ਼ਿਵ-ਪਾਰਵਤੀ ਦੀ ਮੂਰਤੀ ਜਾਂ ਸ਼ਿਵਲਿੰਗ, ਰਕਸ਼ਾਸੂਤਰ, ਕੁਮਕੁਮ, ਸਿੰਦੂਰ ਅਤੇ ਭਸਮ।
- ਕੇਸਰ, ਤਿਲ, ਜੌਂ, ਪੀਲੀ ਸਰ੍ਹੋਂ, ਅਕਸ਼ਤ (ਸਾਬਤ ਚਾਵਲ), ਲੌਂਗ ਅਤੇ ਇਲਾਇਚੀ।
- ਭਗਵਾਨ ਲਈ ਪੀਲੇ ਕੱਪੜੇ, ਜਨੇਊ ਅਤੇ ਮਾਤਾ ਪਾਰਵਤੀ ਲਈ ਲਾਲ ਰੰਗ ਦੀ ਸਾੜ੍ਹੀ, ਚੁੰਨੀ ਤੇ ਸ਼ਿੰਗਾਰ ਦਾ ਸਮਾਨ। 
- ਗਊ ਦਾ ਦੁੱਧ (ਸ਼ਿਵਲਿੰਗ ਦੇ ਅਭਿਸ਼ੇਕ ਲਈ), ਮਿਠਾਈ, ਫਲ ਅਤੇ ਹਵਨ ਸਮੱਗਰੀ।

PunjabKesari

ਕਿਵੇਂ ਕਰੀਏ ਪੂਜਾ? ਜਾਣੋ ਵਿਧੀ ਅਤੇ ਮੰਤਰ
ਮਹਾਂਸ਼ਿਵਰਾਤਰੀ ਵਾਲੇ ਦਿਨ ਭਗਵਾਨ ਸ਼ਿਵ ਦੀ ਮੂਰਤੀ ਜਾਂ ਸ਼ਿਵਲਿੰਗ ਨੂੰ ਪੰਚਾਮ੍ਰਿਤ ਨਾਲ ਇਸ਼ਨਾਨ ਕਰਵਾਉਣਾ ਚਾਹੀਦਾ ਹੈ। ਪੂਜਾ ਦੌਰਾਨ ਨਿਰੰਤਰ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ। ਸ਼ਾਸਤਰਾਂ ਅਨੁਸਾਰ, ਰਾਤ ਦੇ ਚਾਰੇ ਪਹਿਰਾਂ 'ਚ ਸ਼ਿਵ ਜੀ ਦੀ ਪੂਜਾ ਕਰਨੀ ਚਾਹੀਦੀ ਹੈ ਅਤੇ ਅਗਲੇ ਦਿਨ ਸਵੇਰੇ ਬ੍ਰਾਹਮਣਾਂ ਨੂੰ ਦਾਨ-ਦੱਛਣਾ ਦੇ ਕੇ ਵਰਤ ਦਾ ਪਾਰਣ ਕਰਨਾ ਚਾਹੀਦਾ ਹੈ। ਬੇਲਪੱਤਰ ਚੜ੍ਹਾਉਣ ਵੇਲੇ 'ਨਮੋ ਬਿੱਲਮਿਨੇ ਚ ਕਵਚਿਨੇ ਚ...' ਮੰਤਰ ਦਾ ਉਚਾਰਨ ਕਰਨਾ ਵਿਸ਼ੇਸ਼ ਤੌਰ 'ਤੇ ਲਾਭਕਾਰੀ ਹੁੰਦਾ ਹੈ।


Sunaina

Content Editor Sunaina