ਜਗਨਨਾਥ ਮੰਦਰ ’ਚ ਫਟੀ ਜੀਨਸ, ਸਕਰਟ ਤੇ ਨਿੱਕਰ ਵਾਲੇ ਸ਼ਰਧਾਲੂਆਂ ’ਤੇ ਪਾਬੰਦੀ
Tuesday, Jan 02, 2024 - 02:29 PM (IST)
ਭੁਵਨੇਸ਼ਵਰ (ਭਾਸ਼ਾ)- ਸ਼੍ਰੀ ਜਗਨਨਾਥ ਮੰਦਰ ਪ੍ਰਸ਼ਾਸਨ ਨੇ 12ਵੀਂ ਸਦੀ ਦੇ ਇਸ ਧਾਰਮਿਕ ਅਸਥਾਨ ਵਿਚ ਨਿੱਕਰ, ਫਟੀ ਜੀਨਸ, ਸਕਰਟ ਅਤੇ ਸਲੀਵਲੇਸ ਕੱਪੜੇ ਪਹਿਨਣ ਵਾਲੇ ਸ਼ਰਧਾਲੂਆਂ ਦੇ ਦਾਖਲੇ ’ਤੇ ਪਾਬੰਦੀ ਲਗਾ ਦਿੱਤੀ ਅਤੇ ਉਨ੍ਹਾਂ ਲਈ ‘ ਡਰੈੱਸ ਕੋਡ’ ਲਾਜ਼ਮੀ ਕਰ ਦਿੱਤਾ ਹੈ। ਉਨ੍ਹਾਂ ਨੇ ਨਵੇਂ ਸਾਲ ਤੋਂ ਮੰਦਰ ਕੰਪਲੈਕਸ ਵਿਚ ਗੁਟਖਾ ਅਤੇ ਪਾਨ ਖਾਣ ਅਤੇ ਪਲਾਸਟਿਕ ਅਤੇ ਪੋਲੀਥੀਨ ਦੀ ਵਰਤੋਂ ’ਤੇ ਵੀ ਪੂਰਨ ਪਾਬੰਦੀ ਲਗਾ ਦਿੱਤੀ ਹੈ।
ਇਸ ਨਿਯਮ ਦੇ ਲਾਗੂ ਹੋਣ ਤੋਂ ਬਾਅਦ 2024 ਦੇ ਪਹਿਲੇ ਦਿਨ ਮੰਦਰ ’ਚ ਆਉਣ ਵਾਲੇ ਪੁਰਸ਼ ਸ਼ਰਧਾਲੂ ਧੋਤੀ ਅਤੇ ਤੌਲੀਆ ਪਹਿਨ ਕੇ ਅਤੇ ਔਰਤਾਂ ਸਾੜੀ ਜਾਂ ਸਲਵਾਰ ਕਮੀਜ਼ ’ਚ ਨਜ਼ਰ ਆਈਆਂ। ਐੱਸ. ਜੇ. ਟੀ. ਏ. ਨੇ ਪਹਿਲਾਂ ਇਸ ਸਬੰਧੀ ਹੁਕਮ ਜਾਰੀ ਕਰ ਕੇ ਪੁਲਸ ਨੂੰ ਇਹ ਪਾਬੰਦੀਆਂ ਲਾਗੂ ਕਰਨ ਲਈ ਕਿਹਾ ਸੀ। ਅਧਿਕਾਰੀ ਨੇ ਦੱਸਿਆ ਕਿ ਮੰਦਰ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਮੰਦਰ ਦੇ ਅੰਦਰ ਗੁਟਖਾ ਅਤੇ ਪਾਨ ਖਾਣ ’ਤੇ ਪਾਬੰਦੀ ਲਗਾਈ ਗਈ ਹੈ। ਇਸ ਦੀ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨਾ ਕੀਤਾ ਜਾ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8