ਗਾਂਧੀ ਜਯੰਤੀ ''ਤੇ ਰਾਜਸਥਾਨ ਸਰਕਾਰ ਨੇ ਚੁੱਕਿਆ ਇਹ ਵੱਡਾ ਕਦਮ

Wednesday, Oct 02, 2019 - 04:47 PM (IST)

ਗਾਂਧੀ ਜਯੰਤੀ ''ਤੇ ਰਾਜਸਥਾਨ ਸਰਕਾਰ ਨੇ ਚੁੱਕਿਆ ਇਹ ਵੱਡਾ ਕਦਮ

ਜੈਪੁਰ—ਰਾਜਸਥਾਨ ਸਰਕਾਰ ਨੇ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦੇ ਮੌਕੇ 'ਤੇ ਸੂਬੇ 'ਚ ਮੈਗਨੀਸ਼ੀਅਮ ਕਾਰਬੋਨੇਟ, ਨਿਕੋਟੀਨ, ਤੰਬਾਕੂ, ਮਿਨਰਲ ਆਇਲ ਯੁਕਤ ਪਾਨ ਮਸਾਲੇ ਅਤੇ ਫਲੇਵਰਡ ਸੁਪਾਰੀ ਦੇ ਉਤਪਾਦਨ, ਭੰਡਾਰਨ ਅਤੇ ਵਿਕਰੀ 'ਤੇ ਰੋਕ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਇੱਕ ਸਰਕਾਰੀ ਬਿਆਨ ਮੁਤਾਬਕ ਮਹਾਰਾਸ਼ਟਰ, ਬਿਹਾਰ ਤੋਂ ਬਾਅਦ ਰਾਜਸਥਾਨ ਦੇਸ਼ ਦੇ ਤੀਜਾ ਸੂਬਾ ਬਣ ਗਿਆ ਹੈ, ਜਿੱਥੇ ਇਨ੍ਹਾਂ ਉਤਪਾਦਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ।

ਮੈਡੀਕਲ ਅਤੇ ਸਿਹਤ ਮੰਤਰੀ ਡਾਕਟਰ ਰਘੂ ਸ਼ਰਮਾ ਨੇ ਕਿਹਾ ਹੈ ਕਿ ਨੌਜਵਾਨਾਂ 'ਚ ਨਸ਼ੇ ਦੀ ਆਦਤ ਨੂੰ ਰੋਕਣ ਲਈ ਇਹ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਇਨ੍ਹਾਂ ਪਦਾਰਥਾਂ ਦੀ ਪੁਸ਼ਟੀ ਸਟੇਟ ਸੈਂਟਰਲ ਪਬਲਿਕ ਹੈਲਥ ਲੈਬਾਰਟਰੀ ਰਾਜਸਥਾਨ ਵੱਲੋਂ ਕਰਵਾਈ ਜਾਵੇਗੀ।

ਉਨ੍ਹਾਂ ਨੇ ਦੱਸਿਆ ਹੈ ਕਿ ਭੋਜਨ ਸੁਰੱਖਿਆ ਐਕਟ ਤਹਿਤ ਅਜਿਹੇ ਉਤਪਾਦਾਂ 'ਤੇ ਪੂਰੀ ਤਰ੍ਹਾਂ ਰੋਕ ਲੱਗੇਗੀ। ਉਨ੍ਹਾਂ ਨੇ ਕਿਹਾ ਹੈ ਕਿ ਅਜਿਹੀ ਮਾੜੀ ਸਮੱਗਰੀ ਦੀ ਵਿਕਰੀ ਨੂੰ ਕੰਟਰੋਲ ਕਰ ਕੇ ਅਤੇ ਚੋਰੀ ਦੇ ਮਾਲ ਦੀ ਵਿਕਰੀ 'ਤੇ ਸਖਤੀ ਵਰਤਦੇ ਹੋਏ ਇਨ੍ਹਾਂ 'ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਾਲੀ ਸਰਕਾਰ ਨੇ ਈ-ਸਿਗਰੇਟ ਅਤੇ ਹੁੱਕੇ 'ਤੇ ਪਾਬੰਦੀ ਲਗਾਈ ਸੀ।


author

Iqbalkaur

Content Editor

Related News