ਹੁਣ ਰਾਤ ਨੂੰ ਵਿਆਹਾਂ ''ਚ ਨਹੀਂ ਵਜਣਗੇ ਡੀਜੇ
Friday, Dec 27, 2024 - 05:36 PM (IST)
ਝੱਜਰ- ਕਾਦਯਾਨ ਖਾਪ ਨੇ ਝੱਜਰ ਦੇ ਬੇਰੀ ਪਿੰਡ ਵਿੱਚ ਨੌਜਵਾਨਾਂ ਨੂੰ ਵੱਧ ਰਹੇ ਨਸ਼ੇ ਅਤੇ ਅਪਰਾਧ ਤੋਂ ਬਚਾਉਣ ਲਈ ਮਹਾਪੰਚਾਇਤ ਦਾ ਆਯੋਜਨ ਕੀਤਾ। ਇਸ ਮਹਾਪੰਚਾਇਤ 'ਚ ਕਾਦਯਾਨ ਖਾਪ ਵੱਲੋਂ ਕਈ ਵੱਡੇ ਫੈਸਲੇ ਲਏ ਗਏ ਹਨ, ਜਿਸ 'ਚ ਖਾਪ ਦੇ 16 ਪਿੰਡਾਂ 'ਚ ਰਾਤ ਦੇ ਵਿਆਹ ਅਤੇ ਡੀਜੇ ਵਜਾਉਣ 'ਤੇ ਪਾਬੰਦੀ ਲਗਾਉਣ ਦਾ ਮੁੱਖ ਫੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਨ੍ਹਾਂ ਪਿੰਡਾਂ ਦੀ ਹੱਦ ਤੋਂ ਸ਼ਰਾਬ ਦੇ ਠੇਕਿਆਂ ਨੂੰ ਹਟਾਉਣ ਦਾ ਫੈਸਲਾ ਵੀ ਲਿਆ।
ਇਹ ਵੀ ਪੜ੍ਹੋ- ਹੁਣ ਸੂਈ ਦਾ ਡਰ ਖ਼ਤਮ, ਹੱਸਦੇ-ਹੱਸਦੇ ਲਗਵਾਓ ਇੰਜੈਕਸ਼ਨ
ਕਾਦਯਾਨ ਖਾਪ ਦੇ ਮੁਖੀ ਰਾਜਪਾਲ ਕਾਦਯਾਨ ਨੇ ਦੱਸਿਆ ਕਿ ਰਾਤ ਦੇ ਵਿਆਹਾਂ ਵਿਚ ਨਸ਼ੇ ਕਾਰਨ ਅਕਸਰ ਡੀਜੇ 'ਤੇ ਤਕਰਾਰ ਹੋ ਜਾਂਦੀ ਹੈ ਅਤੇ ਖੁਸ਼ੀ ਦਾ ਮਾਹੌਲ ਸੋਗ ਵਿਚ ਬਦਲ ਜਾਂਦਾ ਹੈ। ਇਸ ਲਈ ਖਾਪ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਕਾਦਯਾਨ ਖਾਪ ਦੇ 16 ਪਿੰਡਾਂ ਵਿਚ ਡੀਜੇ 'ਤੇ ਪਾਬੰਦੀ ਰਹੇਗੀ। ਦੂਜੇ ਪਾਸੇ ਉਨ੍ਹਾਂ ਕਿਹਾ ਕਿ ਕਾਦਯਾਨ ਖਾਪ ਵਲੋਂ ਪੜ੍ਹਾਈ ਅਤੇ ਖੇਡਾਂ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਨੌਜਵਾਨਾਂ ਨੂੰ ਸਨਮਾਨਿਤ ਵੀ ਕਰੇਗੀ। ਇਸ ਦੇ ਨਾਲ ਹੀ ਕਾਦਯਨ ਖਾਪ ਦਾ ਵਫ਼ਦ ਝੱਜਰ ਦੇ ਮਿੰਨੀ ਸਕੱਤਰੇਤ ਪਹੁੰਚਿਆ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਦਹੀਆ ਅਤੇ ਪੁਲਸ ਡਿਪਟੀ ਕਮਿਸ਼ਨਰ ਲੋਕੇਸ਼ ਨਾਲ ਮੁਲਾਕਾਤ ਕੀਤੀ ਅਤੇ ਸਹਿਯੋਗ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ- ਅਧੂਰੀ ਰਹਿ ਗਈ ਡਾ. ਮਨਮੋਹਨ ਸਿੰਘ ਦੀ ਇਹ ਇੱਛਾ, ਵੇਖੋ ਅਣਦੇਖੀਆਂ ਤਸਵੀਰਾਂ