ਇਨ੍ਹਾਂ 23 ਨਸਲਾਂ ਦੇ ਕੁੱਤੇ ਪਾਲਣ ਵਾਲੇ ਸਾਵਧਾਨ, ਕੇਂਦਰ ਸਰਕਾਰ ਨੇ ਜਾਰੀ ਕੀਤਾ ਇਹ ਆਦੇਸ਼
Thursday, Mar 14, 2024 - 12:27 PM (IST)
ਨਵੀਂ ਦਿੱਲੀ (ਭਾਸ਼ਾ)- ਕੇਂਦਰ ਸਰਕਾਰ ਨੇ ਸੂਬਿਆਂ ਨੂੰ ਪਿਟਬੁੱਲ ਟੈਰੀਅਰ, ਅਮਰੀਕਨ ਬੁੱਲਡੌਗ, ਰੋਟਵੀਲਰ ਅਤੇ ਮਾਸਟਿਫ਼ ਸਮੇਤ 23 ਨਸਲਾਂ ਦੇ ਹਮਲਾਵਰ ਕੁੱਤਿਆਂ ਦੀ ਵਿਕਰੀ ਅਤੇ ਪ੍ਰਜਨਨ 'ਤੇ ਪਾਬੰਦੀ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਸਰਕਾਰ ਨੇ ਇਹ ਨਿਰਦੇਸ਼ ਅਜਿਹੇ ਸਮੇਂ 'ਚ ਦਿੱਤਾ ਹੈ ਜਦੋਂ ਦੇਸ਼ 'ਚ ਪਾਲਤੂ ਕੁੱਤਿਆਂ ਦੇ ਹਮਲਿਆਂ 'ਚ ਲੋਕਾਂ ਦੀ ਮੌਤ ਹੋਣ ਦੀਆਂ ਘਟਨਾਵਾਂ 'ਚ ਵਾਧਾ ਹੋਇਆ ਹੈ। ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜਾਰੀ ਹਦਾਇਤਾਂ ਅਨੁਸਾਰ ਲੋਕਾਂ ਨੂੰ 23 ਨਸਲਾਂ ਦੇ ਕੁੱਤਿਆਂ ਨੂੰ ਪਾਲਤੂ ਜਾਨਵਰ ਵਜੋਂ ਰੱਖਣ ਦੀ ਮਨਾਹੀ ਹੋਵੇਗੀ। ਕੇਂਦਰ ਸਰਕਾਰ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਨੇ 12 ਮਾਰਚ ਨੂੰ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਲਿਖੇ ਪੱਤਰ ਵਿਚ ਇਹ ਵੀ ਕਿਹਾ ਹੈ ਕਿ ਇਨ੍ਹਾਂ ਕੁੱਤਿਆਂ ਦੀਆਂ ਨਸਲਾਂ, ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਪਾਲਤੂ ਜਾਨਵਰਾਂ ਵਜੋਂ ਰੱਖਿਆ ਗਿਆ ਹੈ, ਉਨ੍ਹਾਂ ਦਾ ਅੱਗੇ ਪ੍ਰਜਨਨ ਨਾ ਹੋਵੇ, ਅਜਿਹੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।
ਇਹ ਵੀ ਪੜ੍ਹੋ : ਸੁਪਰੀਮ ਕੋਰਟ 'ਚ ਰਸੋਈਏ ਦੀ ਧੀ ਅਮਰੀਕਾ ਤੋਂ ਕਰੇਗੀ ਕਾਨੂੰਨ ਦੀ ਪੜ੍ਹਾਈ, CJI ਨੇ ਕੀਤਾ ਸਨਮਾਨਤ
ਕੇਂਦਰ ਸਰਕਾਰ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਨੇ ਨੁਮਾਇੰਦਿਆਂ ਦੇ ਮੱਦੇਨਜ਼ਰ ਵੱਖ-ਵੱਖ ਹਿੱਸੇਦਾਰ ਸੰਸਥਾਵਾਂ ਦੇ ਮੈਂਬਰਾਂ ਅਤੇ ਮਾਹਿਰਾਂ ਦੇ ਨਾਲ ਪਸ਼ੂ ਪਾਲਣ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਇਕ ਮਾਹਿਰ ਕਮੇਟੀ ਦਾ ਗਠਨ ਕੀਤਾ ਸੀ। ਇਸ ਕਮੇਟੀ ਨੇ ਕੁੱਤਿਆਂ ਦੀਆਂ 23 ਨਸਲਾਂ, ਜਿਨ੍ਹਾਂ ਵਿਚ ਮਿਸ਼ਰਿਤ ਅਤੇ ਕ੍ਰਾਸ ਨਸਲਾਂ ਨੂੰ ਬੇਰਹਿਮ ਅਤੇ ਮਨੁੱਖੀ ਜੀਵਨ ਲਈ ਖਤਰਨਾਕ ਮੰਨਿਆ ਹੈ। ਕਮੇਟੀ ਅਨੁਸਾਰ ਪਿਟਬੁੱਲ ਟੈਰੀਅਰ, ਟੋਸਾ ਇਨੂ, ਅਮਰੀਕਨ ਸਟੈਫੋਰਡਸ਼ਾਇਰ ਟੇਰੀਅਰ, ਫਿਲਾ ਬ੍ਰਾਜ਼ੀਲਿਆਨੋ, ਡੋਗੋ ਅਰਜਨਟੀਨੋ, ਅਮਰੀਕਨ ਬੁੱਲਡੌਗ, ਬੋਅਰਬੋਏਲ ਕੰਗਲ, ਸੈਂਟਰਲ ਏਸ਼ੀਅਨ ਸ਼ੈਫਰਡ ਕੁੱਤਾ ਅਤੇ ਕਾਕੇਸ਼ੀਅਨ ਸ਼ੈਫਰਡ ਕੁੱਤਾ ਉਨ੍ਹਾਂ ਕੁੱਤਿਆਂ ਦੀਆਂ ਨਸਲਾਂ ਵਿਚ ਸ਼ਾਮਲ ਹਨ ਜਿਨ੍ਹਾਂ ਨੂੰ ਕੇਂਦਰ ਨੇ ਪਾਬੰਦੀ ਲਗਾਉਣ ਦਾ ਸੁਝਾਅ ਦਿੱਤਾ ਹੈ। ਇਸ ਤੋਂ ਇਲਾਵਾ ਸਾਊਥ ਰਸ਼ੀਅਨ ਸ਼ੈਫਰਡ ਡੌਗ, ਟੋਰਨਾਜੈਕ, ਸਰਪਲਾਨੀਨੈਕ, ਜਾਪਾਨੀ ਟੋਸਾ ਅਤੇ ਅਕੀਤਾ, ਮਾਸਟਿਫ, ਟੈਰੀਅਰਜ਼, ਰੋਡੇਸ਼ੀਅਨ ਰਿਜਬੈਕ, ਵੁਲਫ ਡੌਗ, ਕੈਨਾਰੀਓ, ਅਕਬਾਸ਼ ਡੌਗ, ਮਾਸਕੋ ਗਾਰਡ ਡੌਗ, ਕੇਨ ਕੋਰਸੋ ਅਤੇ ਬੈਂਡੋਗ ਨਸਲਾਂ 'ਤੇ ਪਾਬੰਦੀ ਲਗਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8