ਰਾਜਸਥਾਨ ’ਚ ਰੋਡਵੇਜ਼ ਬੱਸ ਅਤੇ ਕਾਰ ਦੀ ਟੱਕਰ; 4 ਸਕੇ ਭਰਾਵਾਂ ਦੀ ਮੌਤ

Tuesday, Jun 16, 2026 - 11:34 PM (IST)

ਰਾਜਸਥਾਨ ’ਚ ਰੋਡਵੇਜ਼ ਬੱਸ ਅਤੇ ਕਾਰ ਦੀ ਟੱਕਰ; 4 ਸਕੇ ਭਰਾਵਾਂ ਦੀ ਮੌਤ

ਬਾਲੋਤਰਾ- ਸ਼ਹਿਰ ’ਚ ਰੋਡਵੇਜ਼ ਬੱਸ ਅਤੇ ਆਲਟੋ ਕਾਰ ਦੀ ਟੱਕਰ ’ਚ ਚਾਰ ਸਕੇ ਭਰਾਵਾਂ ਦੀ ਮੌਤ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਉਸ ’ਚ ਸਵਾਰ ਚਾਰੇ ਭਰਾ ਅੰਦਰ ਫਸ ਗਏ। ਆਸ-ਪਾਸ ਦੇ ਪਿੰਡਾਂ ਦੇ ਲੋਕ ਮੌਕੇ ’ਤੇ ਪਹੁੰਚੇ ਅਤੇ ਕਾਫ਼ੀ ਮਸ਼ੱਕਤ ਤੋਂ ਬਾਅਦ ਕਾਰ ’ਚੋਂ ਜ਼ਖਮੀਆਂ ਨੂੰ ਬਾਹਰ ਕੱਢਿਆ। ਸਾਰਿਆਂ ਨੂੰ ਤੁਰੰਤ ਪਾਟੌਦੀ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ’ਚ ਡਾਕਟਰਾਂ ਨੇ 2 ਭਰਾਵਾਂ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਗੰਭੀਰ ਰੂਪ ’ਚ ਜ਼ਖਮੀ 2 ਹੋਰ ਭਰਾਵਾਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਬਾਲੋਤਰਾ ਦੇ ਨਾਹਟਾ ਹਸਪਤਾਲ ਰੈਫਰ ਕੀਤਾ ਗਿਆ ਪਰ ਇਨ੍ਹਾਂ ਦੋਵਾਂ ਨੇ ਵੀ ਰਸਤੇ ’ਚ ਹੀ ਦਮ ਤੋੜ ਦਿੱਤਾ।

ਹਾਦਸਾ ਪਚਪਦਰਾ ਥਾਣਾ ਖੇਤਰ ਦੇ ਗੋਲੀਆ-ਪਰੇਊ ਚੌਕ (ਪਾਟੌਦੀ) ’ਚ ਸਵੇਰੇ ਲੱਗਭਗ ਸਾਢੇ 9 ਵਜੇ ਹੋਇਆ। ਹਾਦਸੇ ਤੋਂ ਬਾਅਦ ਗੁੱਸੇ ’ਚ ਆਏ ਲੋਕਾਂ ਨੇ ਸੜਕ ਜਾਮ ਕਰ ਦਿੱਤੀ। ਸੂਚਨਾ ਮਿਲਣ ’ਤੇ ਪਚਪਦਰਾ ਥਾਣੇ ਦੀ ਮੁਖੀ ਗੀਤਾ ਕੁਮਾਰੀ ਪੁਲਸ ਫੋਰਸ ਨਾਲ ਮੌਕੇ ’ਤੇ ਪਹੁੰਚੀ ਤੇ ਲੋਕਾਂ ਨੂੰ ਸਮਝਾ-ਬੁਝਾ ਕੇ ਜਾਮ ਖੁਲ੍ਹਵਾਇਆ। ਪੁਲਸ ਨੇ ਮਾਮਲਾ ਦਰਜ ਕਰ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

Rakesh

Content Editor

Related News