ਬਲਬਗੜ੍ਹ ਹਾਦਸਾ : ਮੁੱਖ ਮੰਤਰੀ ਵਲੋਂ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਦੀ ਵਿੱਤੀ ਸਹਾਇਤਾ

Monday, Jun 26, 2017 - 09:45 PM (IST)

ਜੀਂਦ— ਹਰਿਆਣਾ ਬਲਬਗੜ੍ਹ ਰੇਲ 'ਚ ਵਾਪਰੇ ਹਾਦਸੇ ਦੇ ਸਬੰਧ 'ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰਲਾਲ ਖੱਟੜ ਨੇ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਦਿੱਤਾ ਹੈ। ਇਸ ਦੇ ਨਾਲ ਹੀ ਪੁਲਸ ਨੇ ਇਕ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਹੈ ਤੇ ਤਿੰਨ ਹੋਰ ਦੀ ਭਾਲ ਜਾਰੀ ਹੈ।
ਜਾਣਕਾਰੀ ਮੁਤਾਬਕ ਹਰਿਆਣਾ ਦੇ ਰਹਿਣ ਵਾਲੇ ਜੁਨੈਦ ਹਾਫਿਜ਼ ਵੀਰਵਾਰ ਨੂੰ ਟਰੇਨ ਰਾਹੀਂ ਦਿੱਲੀ ਤੋਂ ਈਦ ਦੀ ਖਰੀਦਦਾਰੀ ਕਰਕੇ ਆਪਣੇ ਪਿੰਡ ਪਰਤ ਰਿਹਾ ਸੀ। ਟਰੇਨ ਦੀ ਬੋਗੀ ਖਾਲੀ ਹੋਣ ਕਾਰਨ ਜੁਨੈਦ ਤੇ ਉਸ ਦਾ ਭਰਾ ਨਾਲ ਦੀ ਸੀਟ 'ਤੇ ਬੈਠ ਗਏ। ਪਰ ਜਦੋਂ ਭੀੜ ਵਧੀ ਤਾਂ ਧਕਾਮੁੱਕੀ ਮਾਰਕੁੱਟ ਤੱਕ ਪਹੁੰਚ ਗਈ। ਇਸੇ ਬਵਾਲ 'ਚ ਧੱਕਾ ਲੱਗਣ ਕਾਰਨ ਜੁਨੈਦ ਡਿੱਗ ਗਿਆ ਤੇ ਭੀੜ ਨੇ ਦਰਿੰਦਗੀ ਦਿਖਾਉਂਦੇ ਹੋਏ ਉਸ ਨੂੰ ਇੰਨਾਂ ਮਾਰਿਆ ਕਿ ਉਸ ਦੀ ਮੌਤ ਹੋ ਗਈ।


Related News