ਕਾਂਗਰਸ ਵਿਧਾਇਕ ਬਾਲਨ ਨੇ ਪੁਡੂਚੇਰੀ ਵਿਧਾਨ ਸਭਾ ਦੇ ਡਿਪਟੀ ਸਪੀਕਰ ਲਈ ਭਰਿਆ ਨਾਮਜ਼ਦਗੀ ਪੱਤਰ

Wednesday, Sep 04, 2019 - 02:42 PM (IST)

ਪੁਡੂਚੇਰੀ—ਸੱਤਾਧਾਰੀ ਕਾਂਗਰਸ ਦੇ ਵਿਧਾਇਕ ਐੱਮ. ਐੱਨ. ਆਰ. ਬਾਲਨ ਨੇ ਅੱਜ ਭਾਵ ਬੁੱਧਵਾਰ ਨੂੰ ਪੁਡੂਚੇਰੀ ਵਿਧਾਨ ਸਭਾ ਡਿਪਟੀ ਸਪੀਕਰ ਅਹੁਦੇ ਲਈ ਆਪਣਾ ਨਾਮਜ਼ਦਗੀ ਪੱਤਰ ਭਰਿਆ। ਦੱਸ ਦੇਈਏ ਕਿ ਇਸ ਅਹੁਦੇ ਲਈ ਕੱਲ ਨੂੰ ਚੋਣਾਂ ਹੋਣਗੀਆਂ। ਬੁੱਧਵਾਰ ਦੁਪਹਿਰ ਤੱਕ ਵਿਧਾਨ ਸਭਾ ਸਕੱਤਰ ਏ. ਵਿੰਸੈਂਟ ਰਿਆਰ ਨੂੰ ਨਾਮਜ਼ਦਗੀ ਪੱਤਰ ਸੌਂਪਿਆ।

ਬਾਲਨ ਪੁਡੂਚੇਰੀ ਦੀ ਉਜਾਵਰਕਰੇ ਵਿਧਾਨ ਸਭਾ ਸੀਟ ਤੋਂ ਵਿਧਾਇਕ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਪੁਡੂਚੇਰੀ ਦੀ ਸਰਕਾਰੀ ਟਰਾਂਸਪੋਰਟ ਏਜੰਸੀ ਪੀ. ਟੀ. ਡੀ. ਸੀ. ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ। ਇਸ ਸਾਲ ਅਪ੍ਰੈਲ ’ਚ ਪੁਡੂਚੇਰੀ ਲੋਕ ਸਭਾ ਸੀਟ ਤੋਂ ਵੀ. ਵੈਥਿੰਲੰਗਮ ਚੁਣੇ ਹੋਏ। ਵੈਥਿੰਲੰਗਮ ਪੁਡੂਚੇਰੀ ਵਿਧਾਨਸਭਾ ਦੇ ਸਪੀਕਰ ਸੀ। ਉਨ੍ਹਾਂ ਨੇ ਲੋਕ ਸਭਾ ਲਈ ਚੋਣਾਂ ਹੋਣ ਤੋਂ ਬਾਅਦ ਉਨ੍ਹਾਂ ਦੀ ਥਾਂ ਵਿਧਾਨ ਸਭਾ ਡਿਪਟੀ ਸਪੀਕਰ ਵੀ. ਪੀ. ਸ਼ਿਵਕੋਲੁੰਦ ਨੂੰ ਵਿਧਾਨ ਸਭਾ ਸਪੀਕਰ ਬਣਾਇਆ ਗਿਆ ਤਾਂ ਉਸ ਸਮੇਂ ਤੋਂ ਵਿਧਾਨ ਸਭਾ ਦੇ ਡਿਪਟੀ ਸਪੀਕਰ ਦਾ ਅਹੁਦਾ ਖਾਲੀ ਹੈ।


Iqbalkaur

Content Editor

Related News