ਗਰਮ ਹੈ ਲਖਨਊ ''ਚ ਬੱਕਰਿਆਂ ਦਾ ਬਜ਼ਾਰ
Sunday, Aug 19, 2018 - 07:37 PM (IST)
ਲਖਨਊ— ਕੁਰਬਾਨੀ ਦੇ ਤਿਓਹਾਰ ਬਕਰੀਦ 'ਚ ਅਜੇ ਪੂਰੇ ਤਿੰਨ ਦਿਨ ਬਾਕੀ ਹਨ ਪਰ ਮਹਿੰਗਾਈ ਦੇ ਬਾਵਜੂਦ ਬੱਕਰਿਆਂ ਦੀ ਬਾਜ਼ਾਰ ਨੇ ਪੂਰੀ ਤਰ੍ਹਾਂ ਰਫਤਾਰ ਫੜ੍ਹ ਲਈ ਹੈ। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੀ ਬੱਕਰਾ ਮੰਡੀ 'ਚ ਇਕ ਤੋਂ ਵਧ ਕੇ ਇਕ ਉੱਚੀ ਨਸਲ ਦੇ ਬੱਕਰੇ ਮੌਜੂਦ ਹਨ, ਜਿਨ੍ਹਾਂ ਦੀ ਕੀਮਤ ਵੀ ਨਸਲ ਦੇ ਮੁਤਾਬਕ ਬਹੁਤ ਉੱਚੀ ਹੈ।
ਮਹਿੰਦੀ ਘਾਟ 'ਤੇ ਲੱਗੀ ਮੰਡੀ 'ਚ ਇਸ ਵਾਰ ਅਜੇ ਤੱਕ ਸਭ ਤੋਂ ਮਹਿੰਗੇ ਅਜਮੇਰੀ ਨਸਲ ਦੇ ਬੱਕਰਿਆਂ ਦੀ ਕੀਮਤ ਡੇਢ ਲੱਖ ਰੁਪਏ ਤੱਕ ਲੱਗ ਚੁੱਕੀ ਹੈ। ਇਨ੍ਹਾਂ ਦੇ ਮਾਲਕ ਮੂਸਾ ਖਾਨ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਬੱਕਰਿਆਂ ਨੂੰ ਖਾਸ ਕਰਕੇ ਰਾਜਸਥਾਨ ਤੋਂ ਲੈ ਕੇ ਆਏ ਹਨ। ਉਥੇ ਇਸ ਵਾਰ ਆਈ.ਆਈ.ਐੱਮ. ਰੋਡ 'ਤੇ ਬਣਾਈ ਗਈ ਨਵੀਂ ਬੱਕਰਾ ਮੰਡੀ 'ਚ ਵੀ ਬੱਕਰਿਆਂ ਦੀ ਕੀਮਤ ਕਾਫੀ ਉੱਚੀ ਲੱਗ ਰਹੀ ਹੈ। ਇਸ ਮੰਡੀ 'ਚ ਜਮਨਾਪਾਰੀ ਨਸਲ ਦੀ ਕਾਫੀ ਮੰਗ ਹੈ। ਜਮਨਾਪਾਰੀ ਬੱਕਰਿਆਂ ਦੇ ਵਪਾਰੀ ਸਾਬਿਰ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਬੱਕਰਾ 80 ਹਜ਼ਾਰ ਰੁਪਏ 'ਚ ਵੇਚਿਆ ਹੈ। ਇਨ੍ਹਾਂ ਰਸਮੀ ਮੰਡੀਆਂ ਦੇ ਆਨਲਾਈਨ ਬਕਰਾ ਬਜ਼ਾਰ ਵੀ ਸੱਜਿਆ ਹੋਇਆ ਹੈ। ਕਈ ਵੈੱਬਸਾਈਟਾਂ 'ਤੇ ਵੱਖ-ਵੱਖ ਕੀਮਤਾਂ 'ਤੇ ਬਕਰੇ ਮਿਲ ਰਹੇ ਹਨ। ਖਰੀਦਾਰਾਂ ਮੁਤਾਬਕ ਬੀਤੇ ਸਾਲ ਦੇ ਮੁਕਾਬਲੇ ਇਸ ਸਾਲ ਬਕਰਿਆਂ ਦੀ ਕੀਮਤ 'ਚ ਵਾਧਾ ਹੋਇਆ ਹੈ।
ਇਸ ਸਭ ਦੇ ਬਾਵਜੂਦ ਬੱਕਰਾ ਮੰਡੀ 'ਤੇ ਵੀ ਮਹਿੰਗਾਈ ਦਾ ਅਸਰ ਸਾਫ ਨਜ਼ਰ ਆਉਂਦਾ ਹੈ। ਖਰੀਦਾਰ ਆਪਣੀ ਆਰਥਿਕ ਸਥਿਤੀ ਦੇ ਮੁਤਾਬਕ ਬੱਕਰੇ ਖਰੀਦ ਰਹੇ ਹਨ। ਖਰੀਦਾਰ ਨੇਹਾਲ ਰਿਜ਼ਵੀ ਨੇ ਦੱਸਿਆ ਕਿ ਬਕਰੀਦ ਦੇ ਤਿਓਹਾਰ 'ਚ ਅਜੇ ਕੁਝ ਦਿਨ ਬਾਕੀ ਹਨ। ਬੱਕਰਿਆਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਬੀਤੇ ਸਾਲ ਦੇ ਮੁਕਾਬਲੇ ਇਸ ਵਾਰ ਕੀਮਤਾਂ ਜ਼ਿਆਦਾ ਹਨ।
