ਟਾਰਗੇਟ ਪੂਰਾ ਕਰਨ ਦਾ ਦਬਾਅ, ਬਜਾਜ ਫਾਇਨੈਂਸ ਦੇ ਮੈਨੇਜਰ ਨੇ ਕਰ ਲਈ ਖ਼ੁਦਕੁਸ਼ੀ
Tuesday, Oct 01, 2024 - 01:42 PM (IST)
ਝਾਂਸੀ- ਬਜਾਜ ਫਾਇਨੈਂਸ ਕੰਪਨੀ ਦੇ ਏਰੀਆ ਮੈਨੇਜਰ 42 ਸਾਲਾ ਤਰੁਣ ਸਕਸੈਨਾ ਨੇ ਕਰਜ਼ਾ ਵਸੂਲੀ ਦਾ ਟਾਰਗੇਟ ਪੂਰਾ ਨਾ ਹੋਣ ਦੇ ਤਣਾਅ ਕਾਰਨ ਖੁਦਕੁਸ਼ੀ ਕਰ ਲਈ। ਪੰਜ ਪੰਨਿਆਂ ਦੇ ਸੁਸਾਈਡ ਨੋਟ 'ਚ ਉਸ ਨੇ ਕੰਪਨੀ ਦੇ ਸੀਨੀਅਰ ਅਧਿਕਾਰੀਆਂ 'ਤੇ ਕਈ ਦੋਸ਼ ਲਾਏ ਹਨ। ਰਿਸ਼ਤੇਦਾਰਾਂ ਦਾ ਇਲਜ਼ਾਮ ਹੈ ਕਿ ਤਰੁਣ 45 ਦਿਨਾਂ ਤੋਂ ਰੋਜ਼ਾਨਾ ਬਦਸਲੂਕੀ ਅਤੇ ਅਧਿਕਾਰੀਆਂ ਦੇ ਲਗਾਤਾਰ ਦਬਾਅ ਕਾਰਨ ਸੌਂ ਨਹੀਂ ਸਕਿਆ। ਉਸ ਦੀ ਪਤਨੀ ਦੀ ਸ਼ਿਕਾਇਤ 'ਤੇ ਪੁਲਸ ਨੇ ਖੇਤਰੀ ਮੈਨੇਜਰ ਪ੍ਰਭਾਕਰ ਮਿਸ਼ਰਾ ਅਤੇ ਰਾਸ਼ਟਰੀ ਪ੍ਰਬੰਧਕ ਵੈਭਵ ਸਕਸੈਨਾ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ 'ਚ ਇਕ ਆਡੀਓ ਇੰਟਰਨੈੱਟ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਕੰਪਨੀ ਦੇ ਅਧਿਕਾਰੀ ਤਰੁਣ ਨੂੰ ਗਾਲ੍ਹਾਂ ਕੱਢਦੇ ਹੋਏ ਸੁਣਾਈ ਦੇ ਰਹੇ ਹਨ।
ਇਹ ਵੀ ਪੜ੍ਹੋ : ਅਨੁਪਮ ਖੇਰ ਦੀ ਤਸਵੀਰ ਵਾਲੇ 500-500 ਦੇ ਨੋਟਾਂ ਨਾਲ ਵਪਾਰੀ ਕੋਲੋਂ ਖਰੀਦਿਆ 2 ਕਿਲੋ ਸੋਨਾ
ਹਾਲਾਂਕਿ 'ਜਗਬਾਣੀ' ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ। ਕੰਪਨੀ ਵੱਲੋਂ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਹੈ। ਦੋਸ਼ੀ ਖੇਤਰੀ ਮੈਨੇਜਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਦਾ ਮੋਬਾਈਲ ਫੋਨ ਬੰਦ ਪਾਇਆ ਗਿਆ। ਇਸ ਸਬੰਧੀ ਜਦੋਂ ਕੰਪਨੀ ਦੇ ਯੂਪੀ-ਉਤਰਾਖੰਡ ਹੈੱਡ ਸੌਰਭ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਪਹਿਲਾਂ ਘਟਨਾ ਤੋਂ ਅਣਜਾਣਤਾ ਪ੍ਰਗਟਾਈ ਅਤੇ ਫਿਰ ਫੋਨ ਕੱਟ ਦਿੱਤਾ। ਤਰੁਣ ਸਕਸੈਨਾ ਦਾ ਛੋਟੇ ਭਰਾ ਗੌਰਵ ਨੇ ਦੱਸਿਆ ਕਿ ਭਰਾ ਕੋਲ ਝਾਂਸੀ, ਮੋਠ, ਮਊਰਾਣੀਪੁਰ, ਗੁਰਸਰਾਏ, ਤਾਲਬੇਹਟ, ਡਬਰਾ ਆਦਿ ਖੇਤਰਾਂ ਤੋਂ ਕਰਜ਼ਾ ਵਸੂਲੀ ਦੀ ਜ਼ਿੰਮੇਵਾਰੀ ਸੀ। ਜ਼ਿਆਦਾ ਮੀਂਹ ਪੈਣ ਕਾਰਨ ਕਿਸਾਨਾਂ ਦੀ ਫ਼ਸਲ ਬਰਬਾਦ ਹੋ ਗਈ। ਇਸ ਕਾਰਨ ਕਿਸਾਨ ਆਪਣੀ ਕਿਸ਼ਤ ਜਮ੍ਹਾ ਨਹੀਂ ਕਰ ਪਾ ਰਹੇ ਸਨ। ਵਸੂਲੀ ਟਾਰਗੇਟ ਲਈ ਕੰਪਨੀ ਦੇ ਅਧਿਕਾਰੀ ਲਗਾਤਾਰ ਤਰੁਣ 'ਤੇ ਦਬਾਅ ਬਣਾ ਰਹੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8