ਲਾਲ ਕਿਲ੍ਹਾ ਲੈਣ ਲਈ ਦਿੱਲੀ ਹਾਈ ਕੋਰਟ ਪਹੁੰਚੀ ਬਹਾਦੁਰ ਸ਼ਾਹ ਜ਼ਫਰ ਦੀ ''ਵੰਸ਼ਜ'', ਜਾਣੋ ਪੂਰਾ ਮਾਮਲਾ
Tuesday, Dec 21, 2021 - 06:52 PM (IST)
ਨਵੀਂ ਦਿੱਲੀ- ਮੁਗਲ ਬਾਦਸ਼ਾਹ ਬਹਾਦੁਰ ਸ਼ਾਹ ਜ਼ਫਰ ਦੀ ਪੜਪੋਤਰੇ ਦੀ ਵਿਧਵਾ ਹੋਣ ਦਾ ਦਾਅਵਾ ਕਰਨ ਵਾਲੀ ਇਕ ਔਰਤ ਨੇ ਸੋਮਵਾਰ ਨੂੰ ਦਿੱਲੀ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ। ਇਸ ਪਟੀਸ਼ਨ 'ਚ ਔਰਤ ਨੇ ਖ਼ੁਦ ਨੂੰ ਲਾਲ ਕਿਲ੍ਹੇ ਦੀ ਕਾਨੂੰਨੀ ਵਾਰਿਸ ਦੱਸਦੇ ਹੋਏ ਉਸ ਨੂੰ ਇਸ ਦਾ ਮਾਲਕਾਨਾ ਹੱਕ ਸੌਂਪਣ ਦੀ ਅਪੀਲ ਕੀਤੀ ਸੀ। ਹਾਲਾਂਕਿ ਅਦਾਲਤ ਨੇ ਇਹ ਪਟੀਸ਼ਨ ਖਾਰਜ ਕਰ ਦਿੱਤੀ। ਔਰਤ ਨੇ ਆਪਣੀ ਪਟੀਸ਼ਨ 'ਚ ਕਿਹਾ ਕਿ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਗੈਰ-ਕਾਨੂੰਨੀ ਤਰੀਕੇ ਨਾਲ ਲਾਲ ਕਿਲ੍ਹੇ ਨੂੰ ਆਪਣੇ ਕਬਜ਼ੇ 'ਚ ਲਿਆ ਸੀ ਅਤੇ ਉਸ ਨੂੰ ਇਸ ਦਾ ਮਾਲਕਾਨਾ ਹੱਕ ਸੌਂਪਿਆ ਜਾਵੇ। ਪਟੀਸ਼ਨ ਖਾਰਜ ਕਰਦੇ ਹੋਏ ਜੱਜ ਰੇਖਾ ਪੱਲੀ ਦੀ ਏਕਲ ਬੈਂਚ ਨੇ ਕਿਹਾ ਕਿ 150 ਤੋਂ ਵੱਧ ਸਾਲਾਂ ਬਾਅਦ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ ਅਤੇ ਇਸ ਦਾ ਕੋਈ ਤਰਕ ਨਹੀਂ ਹੈ।
ਇਹ ਵੀ ਪੜ੍ਹੋ : ਭਾਰਤ 'ਚ ਤੇਜ਼ੀ ਨਾਲ ਫ਼ੈਲ ਰਿਹੈ ਓਮੀਕ੍ਰੋਨ, ਹੁਣ ਤੱਕ ਕੁੱਲ 200 ਮਾਮਲੇ ਆਏ ਸਾਹਮਣੇ
ਪਟੀਸ਼ਨਕਰਤਾ ਸੁਲਤਾਨਾ ਬੇਗਮ ਨੇ ਕਿਹਾ ਕਿ ਉਹ ਬਹਾਦੁਰ ਸ਼ਾਹ ਜ਼ਫਰ ਦੇ ਪੜਪੋਤਰੇ ਮਿਰਜਾ ਮੁਹੰਮਦ ਬੇਦਾਰ ਬਖ਼ਤ ਦੀ ਪਤਨੀ ਹੈ, ਜਿਨ੍ਹਾਂ ਦਾ 22 ਮਈ 1980 ਨੂੰ ਦਿਹਾਂਤ ਹੋ ਗਿਆ ਸੀ। ਪਟੀਸ਼ਨਕਰਤਾ ਨੇ ਕਿਹਾ ਕਿ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਮੁਗਲ ਸ਼ਾਸਨ ਤੋਂ ਮਨਮਾਨੇ ਤਰੀਕੇ ਨਾਲ ਜ਼ਬਰਨ ਉਨ੍ਹਾਂ ਦੇ ਅਧਿਕਾਰ ਖੋਹ ਲਏ ਸਨ। ਜੱਜ ਨੇ ਕਿਹਾ,''ਮੇਰਾ ਇਤਿਹਾਸ ਦਾ ਗਿਆਨ ਬੇਹੱਦ ਕਮਜ਼ੋਰ ਹੈ ਪਰ ਤੁਸੀਂ ਦਾਅਵਾ ਕੀਤਾ ਕਿ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵਲੋਂ ਸਾਲ 1857 'ਚ ਤੁਹਾਡੇ ਨਾਲ ਅਨਿਆਂ ਕੀਤਾ ਗਿਆ। ਫਿਰ ਇਸ 'ਚ 150 ਸਾਲਾਂ ਦੀ ਦੇਰੀ ਕਿਉਂ ਹੋਈ? ਇੰਨੇ ਸਾਲਾਂ ਤੱਕ ਤੁਸੀਂ ਕੀ ਕਰ ਰਹੇ ਸੀ?''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ