ਬਦਰੀਨਾਥ ਧਾਮ ਬਣੇਗਾ ਸਮਾਰਟ ਅਧਿਆਤਮਿਕ ਸ਼ਹਿਰ, 100 ਕਰੋੜ ਦੇ ਸਮਝੌਤੇ ’ਤੇ ਕਰਾਰ

05/06/2021 5:55:21 PM

ਦੇਹਰਾਦੂਨ— ਬਦਰੀਨਾਥ ਧਾਮ ਨੂੰ ਸਮਾਰਟ ਅਧਿਆਤਮਿਕ ਸ਼ਹਿਰ ਦੇ ਰੂਪ ਵਿਚ ਵਿਕਸਿਤ ਕੀਤਾ ਜਾਵੇਗਾ। ਉੱਤਰਾਖੰਡ ਦੇ ਮੁੱਖ ਮੰਤਰੀ ਹਰੀਸ਼ ਰਾਵਤ ਨੇ ਕੇਂਦਰੀ ਪੈਟਰੋਲੀਅਮ ਮੰਤਰੀ ਦੀ ਮੌਜੂਦਗੀ ਵਿਚ ਵੀਰਵਾਰ ਨੂੰ ਬਦਰੀਨਾਥ ਧਾਮ ਨੂੰ ਸਮਾਰਟ ਅਧਿਆਤਮਿਕ ਸ਼ਹਿਰ ਬਣਾਉਣ ਲਈ ਸਮਝੌਤੇ ’ਤੇ ਕਰਾਰ ਹੋਇਆ। ਕੇਦਾਰਨਾਥ ਵਿਕਾਸ ਟਰੱਸਟ ਅਤੇ ਤੇਲ ਤੇ ਕੁਦਰਤੀ ਗੈਸ ਮੰਤਰਾਲਾ ਦੀ ਪਬਲਿਕ ਸੈਕਟਰ ਕੰਪਨੀਆਂ ਦੇ ਵਿਚਾਲੇ ਬਦਰੀਨਾਥ ਧਾਮ ਨੂੰ ਸਮਾਰਟ ਅਧਿਆਤਮਿਕ ਸ਼ਹਿਰ ਦੇ ਰੂਪ ’ਚ ਵਿਕਸਿਤ ਕਰਨ ਲਈ ਲੱਗਭਗ 100 ਕਰੋੜ ਦੇ ਸਮਝੌਤੇ ’ਤੇ ਦਸਤਖ਼ਤ ਹੋਏ। ਇਸ ’ਤੇ ਪੈਟਰੋਲੀਅਮ ਮੰਤਰਾਲਾ ਵਲੋਂ ਸਚਿਨ ਤਨੂੰ ਕਪੂਰ ਅਤੇ ਉੱਤਰਾਖੰਡ ਵਲੋਂ ਸੈਰ-ਸਪਾਟਾ ਸਕੱਤਰ ਦਿਲੀਪ ਜਾਵਲਕਰ ਨੇ ਦਸਤਖ਼ਤ ਕੀਤੇ। 

PunjabKesari

ਸਕੱਤਰੇਤ ਵਿਚ ਵਰਚੂਅਲ ਰੂਪ ਵਿਚ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਤੀਰਥ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰੇਰਣਾ ਸਦਕਾ ਸਾਲ 2013 ’ਚ ਆਈ ਆਫ਼ਤ ਤੋਂ ਬਾਅਦ ਮੁੜ ਨਿਰਮਾ3 ਦੇ ਕੰਮ ਸ਼ੁਰੂ ਹੋਏ ਸਨ, ਜੋ ਕਿ ਹੁਣ ਆਪਣੇ ਆਖ਼ਰੀ ਪੜਾਵਾਂ ਵਿਚ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਬਦਰੀਨਾਥ ਧਾਮ ਦੀ ਕਾਇਆਕਲਪ ਦਾ ਵੀ ਫ਼ੈਸਲਾ ਲਿਆ। 

ਮੁੱਖ ਮੰਤਰੀ ਨੇ ਕਿਹਾ ਕਿ ਬਦਰੀਨਾਥ ਧਾਮ ਵਿਚ ਯਾਤਰੀਆਂ ਲਈ ਸਹੂਲਤਾਂ ਵਧਾਉਣ ਲਈ ਵਿਸ਼ੇਸ਼ ਕੋਸ਼ਿਸ਼ਾਂ ਜਾਰੀ ਹਨ। ਇਸ ਦੇ ਨਾਲ ਹੀ ਵਿਆਸ ਗੁਫ਼ਾ, ਗਣੇਸ਼ ਗੁਫ਼ਾ ਅਤੇ ਚਰਨ ਪਾਦੁਕਾ ਆਦਿ ਦਾ ਵੀ ਮੁੜ ਵਿਕਾਸ ਕੀਤਾ ਜਾਣਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਦਰੀਨਾਥ ਧਾਮ ਦੇ ਵਿਕਾਸ ’ਚ ਤੇਲ ਕੰਪਨੀਆਂ ਦਾ ਯੋਗਦਾਨ ਸ਼ਲਾਘਾਯੋਗ ਹੈ। ਉਨ੍ਹਾਂ ਨੇ ਬਦਰੀਨਾਥ ਧਾਮ ਵਿਚ ਕੀਤੇ ਜਾ ਰਹੇ ਕੰਮਾਂ ਲਈ ਵਿਸ਼ੇਸ਼ ਤੌਰ ’ਤੇ ਪ੍ਰਧਾਨ ਮੰਤਰੀ ਅਤੇ ਪੈਟਰੋਲੀਅਮ ਮੰਤਰੀ ਦਾ ਵਿਸ਼ੇਸ਼ ਧੰਨਵਾਦ ਜਤਾਇਆ। 


Tanu

Content Editor

Related News