ਲੱਖਾਂ ਰਾਸ਼ਨ ਕਾਰਡ ਧਾਰਕਾਂ ਲਈ ਬੁਰੀ ਖ਼ਬਰ, ਇਨ੍ਹਾਂ ਬੀਪੀਐੱਲ ਪਰਿਵਾਰਾਂ 'ਤੇ ਸਰਕਾਰ ਨੇ ਕਰ 'ਤੀ ਕਾਰਵਾਈ

Thursday, Jun 05, 2025 - 01:29 PM (IST)

ਲੱਖਾਂ ਰਾਸ਼ਨ ਕਾਰਡ ਧਾਰਕਾਂ ਲਈ ਬੁਰੀ ਖ਼ਬਰ, ਇਨ੍ਹਾਂ ਬੀਪੀਐੱਲ ਪਰਿਵਾਰਾਂ 'ਤੇ ਸਰਕਾਰ ਨੇ ਕਰ 'ਤੀ ਕਾਰਵਾਈ

ਨੈਸ਼ਨਲ ਡੈਸਕ : ਹਰਿਆਣਾ 'ਚ ਬੀਪੀਐਲ ਪਰਿਵਾਰਾਂ ਦੀ ਗਿਣਤੀ 'ਚ ਗਿਰਾਵਟ ਆਈ ਹੈ। 30 ਮਾਰਚ ਨੂੰ ਸੂਬੇ 'ਚ ਬੀਪੀਐਲ ਪਰਿਵਾਰਾਂ ਦੀ ਗਿਣਤੀ 51 ਲੱਖ 96 ਹਜ਼ਾਰ 380 ਸੀ। ਜੋ ਹੁਣ ਘੱਟ ਕੇ 48 ਲੱਖ 5 ਹਜ਼ਾਰ 547 ਹੋ ਗਈ ਹੈ। ਜੁਲਾਈ ਮਹੀਨੇ 'ਚ 4 ਲੱਖ ਘੱਟ ਪਰਿਵਾਰਾਂ ਦਾ ਰਾਸ਼ਨ ਵੰਡਿਆ ਜਾਵੇਗਾ। ਸਰਕਾਰ ਦੀ ਸਖ਼ਤੀ ਤੋਂ ਬਾਅਦ,ਪਰਿਵਾਰਕ ਆਈਡੀ 'ਚ ਆਮਦਨ ਨੂੰ ਠੀਕ ਕਰਨ ਕਾਰਨ ਇਹ ਅੰਕੜਾ ਹੁਣ ਲਗਾਤਾਰ ਘਟ ਰਿਹਾ ਹੈ।
ਹਰਿਆਣਾ ਸਰਕਾਰ ਨੇ ਗਰੀਬੀ ਰੇਖਾ ਤੋਂ ਹੇਠਾਂ ਜਾਅਲੀ ਕਾਰਡ ਬਣਾਉਣ ਵਾਲਿਆਂ ਨੂੰ ਇਹ ਲਾਭ ਖੁਦ ਛੱਡਣ ਦੀ ਚਿਤਾਵਨੀ ਦਿੱਤੀ ਸੀ, ਇਸ ਵਾਰ 20 ਅਪ੍ਰੈਲ ਤੱਕ ਦਿੱਤਾ ਗਿਆ ਸੀ। ਜਿਸਦਾ ਸਪੱਸ਼ਟ ਪ੍ਰਭਾਵ ਦੇਖਣ ਨੂੰ ਮਿਲਿਆ ਅਤੇ ਹੁਣ ਗਰੀਬ ਪਰਿਵਾਰਾਂ 'ਚ ਕਮੀ ਆਈ ਹੈ। ਸਰਕਾਰੀ ਅੰਕੜਿਆਂ ਅਨੁਸਾਰ ਜੁਲਾਈ ਮਹੀਨੇ 'ਚ ਬੀਪੀਐਲ ਪਰਿਵਾਰਾਂ ਦੀ ਗਿਣਤੀ 3 ਲੱਖ 90 ਹਜ਼ਾਰ 833 ਘੱਟ ਜਾਵੇਗੀ।
30 ਮਾਰਚ ਤੋਂ 1 ਜੁਲਾਈ ਦੇ ਵਿਚਕਾਰ ਸੂਬੇ 'ਚ 3 ਲੱਖ 90 ਹਜ਼ਾਰ 833 ਪਰਿਵਾਰ ਘਟੇ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 29 ਹਜ਼ਾਰ 652 ਪਰਿਵਾਰ ਸਿਰਸਾ ਤੋਂ ਹਨ। ਗੁਰੂਗ੍ਰਾਮ 26 ਹਜ਼ਾਰ 559 ਪਰਿਵਾਰਾਂ ਨਾਲ ਦੂਜੇ ਸਥਾਨ 'ਤੇ ਹੈ ਅਤੇ ਕਰਨਾਲ 23 ਹਜ਼ਾਰ 35 ਬੀਪੀਐਲ ਪਰਿਵਾਰਾਂ ਨਾਲ ਤੀਜੇ ਸਥਾਨ 'ਤੇ ਹੈ। ਚਰਖੀ ਦਾਦਰੀ 'ਚ ਸਭ ਤੋਂ ਘੱਟ 8 ਹਜ਼ਾਰ 93 ਬੀਪੀਐਲ ਪਰਿਵਾਰਾਂ ਦੀ ਗਿਣਤੀ ਘਟੀ ਹੈ। ਰਾਜ ਸਰਕਾਰ ਨੇ ਬੀਪੀਐਲ ਪਰਿਵਾਰਾਂ ਨੂੰ ਸੁਨੇਹਾ ਭੇਜਿਆ ਸੀ ਅਤੇ ਉਨ੍ਹਾਂ ਨੂੰ ਜਾਅਲੀ ਕਾਰਡ ਸਮਰਪਣ ਕਰਨ ਲਈ 20 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਸੀ। ਇਸ 'ਚ ਕਿਹਾ ਗਿਆ ਸੀ ਕਿ ਉਹ ਖੁਦ ਪਰਿਵਾਰਕ ਆਈਡੀ 'ਚ ਆਪਣੀ ਸਹੀ ਜਾਣਕਾਰੀ ਦਰਜ ਕਰਨ ਅਤੇ ਬੀਪੀਐਲ ਸ਼੍ਰੇਣੀ ਤੋਂ ਬਾਹਰ ਚਲੇ ਜਾਣ ਨਹੀਂ ਤਾਂ ਇਸ ਤੋਂ ਲਏ ਗਏ ਲਾਭਾਂ ਦੀ ਵਸੂਲੀ ਕੀਤੀ ਜਾਵੇਗੀ ਅਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shubam Kumar

Content Editor

Related News