PM ਮੋਦੀ ਨੇ ਦੇਸ਼ ਵਾਸੀਆਂ ਦੇ ਘਰੇਲੂ ਬਜਟ ਦੇ ਕੀਤੇ ਟੁੱਕੜੇ ਟੁੱਕੜੇ : ਰਾਹੁਲ
Tuesday, Jan 14, 2020 - 08:54 PM (IST)

ਨਵੀਂ ਦਿੱਲੀ — ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਰਥਵਿਵਸਥਾ ਨੂੰ ਲੈ ਕੇ ਮੋਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਟਵੀਟ ਕਰਦੇ ਹੋਏ ਕਿਹਾ ਕਿ ਕਮਰਤੋੜ ਮਹਿੰਗਾਈ, ਜਾਨਲੇਵਾ ਬੇਰੋਜ਼ਗਾਰੀ ਅਤੇ ਡਿੱਗਦੀ ਜੀ.ਡੀ.ਪੀ. ਨੇ ਆਰਥਿਕ ਐਮਰਜੰਸੀ ਸਥਿਤੀ ਬਣਾ ਦਿੱਤੀ ਹੈ। ਸਬਜੀ, ਦਾਲ, ਖਾਣ ਵਾਲਾ ਤੇਲ, ਰਸੋਈ ਗੈਸ ਤੇ ਖਾਦ ਪਦਾਰਥਾਂ ਦੀ ਮਹਿੰਗਾਈ ਨੇ ਗਰੀਬ ਦੇ ਮੁੰਹ ਤੋਂ ਰੋਟੀ ਖੋਹ ਲਈ ਹੈ। ਉਨ੍ਹਾਂ ਅੱਗੇ ਲਿਖਿਆ ਕਿ ਪੀ.ਐੱਮ. ਮੋਦੀ ਨੇ ਦੇਸ਼ਵਾਸੀਆਂ ਦੇ ਘਰੇਲੂ ਬਜਟ ਦੇ ਟੁੱਕੜੇ-ਟੁੱਕੜੇ ਕਰ ਦਿੱਤੇ ਹਨ।