ਮੁੰਬਈ : ਟ੍ਰੈਫਿਕ ਜਾਮ ''ਚ ਫਸੇ ਮੰਤਰੀ, ਆਟੋ ਰਿਕਸ਼ਾ ਦੀ ਕੀਤੀ ਸਵਾਰੀ

Saturday, Sep 21, 2019 - 04:58 PM (IST)

ਮੁੰਬਈ : ਟ੍ਰੈਫਿਕ ਜਾਮ ''ਚ ਫਸੇ ਮੰਤਰੀ, ਆਟੋ ਰਿਕਸ਼ਾ ਦੀ ਕੀਤੀ ਸਵਾਰੀ

ਮੁੰਬਈ (ਭਾਸ਼ਾ)— ਮੁੰਬਈ ਦੇ ਟ੍ਰੈਫਿਕ ਜਾਮ ਬਾਰੇ ਹਰ ਕੋਈ ਜਾਣਦਾ ਹੈ। ਇਸੇ ਟ੍ਰੈਫਿਕ ਵਿਚ ਕੇਂਦਰੀ ਮੰਤਰੀ ਬਾਬੁਲ ਸੁਪਰੀਓ ਵੀ ਫਸ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਸਰਕਾਰੀ ਕਾਰ ਛੱਡ ਕੇ ਆਟੋ ਰਿਕਸ਼ਾ ਦੀ ਸਵਾਰੀ ਕੀਤੀ। ਇਸ ਦੀ ਵੀਡੀਓ ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤੀ ਹੈ। ਇਹ ਵੀਡੀਓ ਬਾਬੁਲ ਸੁਪਰੀਓ ਨੇ 17 ਸਤੰਬਰ ਨੂੰ ਪੋਸਟ ਕੀਤੀ ਸੀ। ਵੀਡੀਓ ਨੂੰ ਪੋਸਟ ਕਰਦੇ ਹੋਏ ਸੁਪਰੀਓ ਨੇ ਲਿਖਿਆ, ''ਮੇਰੀ ਰਿਕਸ਼ਾ ਸਭ ਤੋਂ ਨਿਰਾਲੀ, ਮੈਨੂੰ ਭਰੋਸਾ ਹੈ ਕਿ ਮੈਂ ਸਮੇਂ ਤੋਂ ਪਹਿਲਾਂ ਏਅਰਪੋਰਟ ਪਹੁੰਚ ਜਾਵਾਂਗਾ।''

 

ਵੀਡੀਓ 'ਚ ਸੁਪਰੀਓ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਮੇਰੀ ਸਰਕਾਰੀ ਕਾਰ ਜਾਮ 'ਚ ਫਸ ਗਈ ਹੈ। ਮੈਂ ਮੁੰਬਈ ਵਿਚ ਇਕ ਆਟੋ 'ਚ ਬੈਠਣ ਦੇ ਮੌਕੇ ਦਾ ਆਨੰਦ ਮਾਣ ਰਿਹਾ ਹਾਂ। ਪੁਰਾਣੀ ਯਾਦਾਂ ਤਾਜ਼ਾ ਹੋ ਗਈਆਂ ਅਤੇ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ। ਉਨ੍ਹਾਂ ਨੇ ਲਿਖਿਆ ਕਿ ਇਹ ਅਦਭੁੱਤ ਅਨੁਭਵ ਹੈ, ਮੁੰਬਈ 'ਚ ਰਿਕਸ਼ਾ ਕਮਾਲ ਦੇ ਹਨ। ਇੱਥੇ ਦੱਸ ਦੇਈਏ ਇਕ ਬਾਬੁਲ ਸੁਪਰੀਓ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਹਨ।

 


author

Tanu

Content Editor

Related News