ਪਹਿਲੀ ਜਨਵਰੀ ਨੂੰ ਦੁਨੀਆ ਭਰ 'ਚ ਪੈਦਾ ਹੋਣ ਵਾਲੇ ਬੱਚਿਆਂ 'ਚੋਂ 17 ਫੀਸਦੀ ਭਾਰਤੀ

01/01/2020 12:07:24 PM

ਵਾਸ਼ਿੰਗਟਨ— ਨਵੇਂ ਸਾਲ ਦੇ ਪਹਿਲੇ ਦਿਨ ਭਾਵ ਇਕ ਜਨਵਰੀ 2020 ਨੂੰ ਭਾਰਤ 'ਚ ਤਕਰੀਬਨ 67 ਹਜ਼ਾਰ 385 ਬੱਚਿਆਂ ਦਾ ਜਨਮ ਹੋਵੇਗਾ ਭਾਵ ਦੁਨੀਆ ਭਰ 'ਚ ਪੈਦਾ ਹੋਣ ਵਾਲੇ ਹਰ 100 ਬੱਚਿਆਂ 'ਚ 17 ਬੱਚੇ ਭਾਰਤ 'ਚ ਜਨਮ ਲੈਣਗੇ। ਇਹ ਜਾਣਕਾਰੀ ਯੂਨੈਸਕੋ ਨੇ ਦਿੱਤੀ ਹੈ। ਸੰਸਥਾ ਨੇ ਦੱਸਿਆ ਕਿ ਦੁਨੀਆ ਭਰ 'ਚ ਸਾਲ ਦੇ ਪਹਿਲੇ ਦਿਨ 3 ਲੱਖ 92 ਹਜ਼ਾਰ 78 ਬੱਚਿਆਂ ਦਾ ਜਨਮ ਹੋਵੇਗਾ। ਨਵੇਂ ਸਾਲ ਦੇ ਸਭ ਤੋਂ ਪਹਿਲੇ ਬੱਚੇ ਦਾ ਜਨਮ ਫਿਜ਼ੀ 'ਚ ਹੋਣ ਦੀ ਸੰਭਾਵਨਾ ਹੈ। ਉੱਥੇ ਹੀ ਸਾਲ 2020 ਦੇ ਪਹਿਲੇ ਦਿਨ ਸਭ ਤੋਂ ਆਖਰ 'ਚ ਬੱਚੇ ਦਾ ਜਨਮ ਅਮਰੀਕਾ 'ਚ ਹੋਵੇਗਾ। ਇਨ੍ਹਾਂ 'ਚੋਂ ਅੱਧੇ ਤੋਂ ਵਧੇਰੇ ਬੱਚਿਆਂ ਦਾ ਜਨਮ ਅੱਠ ਦੇਸ਼ਾਂ 'ਚ ਹੋਣ ਦਾ ਅੰਦਾਜ਼ਾ ਹੈ।

ਇਸ ਸੂਚੀ 'ਚ ਭਾਰਤ ਉੱਚ ਸਥਾਨ 'ਤੇ ਹੈ, ਜਿੱਥੇ 67, 385 ਬੱਚਿਆਂ ਦਾ ਜਨਮ ਹੋਣ ਦਾ ਅੰਦਾਜ਼ਾ ਹੈ। ਇਸ ਦੇ ਬਾਅਦ ਚੀਨ 'ਚ 46,399, ਨਾਈਜੀਰੀਆ 'ਚ 26,039, ਪਾਕਿਸਤਾਨ 'ਚ 16,787 ਇੰਡੋਨੇਸ਼ੀਆ 'ਚ 13020, ਅਮਰੀਕਾ 'ਚ 10,452, ਦਿ ਡੈਮੋਕ੍ਰੇਟਿਕ ਰੀਪਬਲਿਕ ਆਫ ਕਾਂਗੋ 'ਚ 10,247 ਅਤੇ ਇਥੋਪੀਆ 'ਚ 8,493 ਬੱਚਿਆਂ ਦੇ ਜਨਮ ਲੈਣ ਦਾ ਅੰਦਾਜ਼ਾ ਹੈ।
ਹਰ ਜਨਵਰੀ ਨੂੰ ਯੂਨੀਸੈਫ ਨਵੇਂ ਸਾਲ ਦੇ ਦਿਨ ਪੈਦਾ ਹੋਣ ਵਾਲੇ ਬੱਚਿਆਂ ਦਾ ਜਸ਼ਨ ਮਨਾਉਂਦਾ ਹੈ ਅਤੇ ਇਸ ਨੂੰ ਦੁਨੀਆ ਭਰ ਦੇ ਬੱਚਿਆਂ ਲਈ ਸ਼ੁੱਭ ਮੰਨਿਆ ਜਾਂਦਾ ਹੈ।

ਹਾਲਾਂਕਿ ਦੁਨੀਆ ਭਰ ਦੇ ਲੱਖਾਂ ਨਵਜਾਤ ਬੱਚਿਆਂ ਲਈ ਸ਼ੁੱਭ ਮੰਨੀ ਜਾਣ ਵਾਲੀ ਇਹ ਤਰੀਕ ਕਈ ਵਾਰ ਉਨ੍ਹਾਂ ਲਈ ਓਨੀ ਸ਼ੁੱਭ ਨਹੀਂ ਸਿੱਧ ਹੁੰਦੀ। ਸਾਲ 2018 'ਚ ਜੀਵਨ ਦੇ ਪਹਿਲੇ ਮਹੀਨੇ 'ਚ 25 ਲੱਖ ਨਵਜੰਮੇ ਬੱਚਿਆਂ ਦੀ ਮੌਤ ਹੋ ਗਈ ਸੀ। ਇਸ 'ਚ ਇਕ ਤਿਹਾਈ ਬੱਚਿਆਂ ਦੀ ਮੌਤ ਉਨ੍ਹਾਂ ਦੇ ਜਨਮ ਲੈਣ ਦੇ ਪਹਿਲੇ ਹੀ ਦਿਨ ਹੋ ਗਈ ਸੀ।
ਯੂਨੀਸੈਫ ਦੇ ਕਾਰਜਕਾਰੀ ਨਿਰਦੇਸ਼ਕ, ਹੇਨਰਿਟਾ ਫੋਰ ਨੇ ਕਿਹਾ,''ਨਵੇਂ ਸਾਲ ਦੀ ਸ਼ੁਰੂਆਤ ਅਤੇ ਇਕ ਨਵਾਂ ਦਹਾਕਾ ਸਾਡੇ ਭਵਿੱਖ ਲਈ ਨਾ ਸਿਰਫ ਸਾਡੀਆਂ ਆਸਾਂ ਨੂੰ ਪ੍ਰਤੀਬਿੰਬਤ ਕਰਨ ਦਾ ਇਕ ਮੌਕਾ ਹੈ ਬਲਕਿ ਉਨ੍ਹਾਂ ਲੋਕਾਂ ਦਾ ਭਵਿੱਖ ਹੈ, ਜੋ ਸਾਡੇ ਤੋਂ ਬਾਅਦ ਆਉਣਗੇ।


Related News