ਤਿੰਨ ਵਾਰ ਵਿਧਾਇਕ ਰਹੇ ਹਨ ਬਾਬਾ ਸਿੱਦਕੀ, ਇਸੇ ਸਾਲ ਛੱਡੀ ਸੀ ਕਾਂਗਰਸ

Sunday, Oct 13, 2024 - 03:19 AM (IST)

ਤਿੰਨ ਵਾਰ ਵਿਧਾਇਕ ਰਹੇ ਹਨ ਬਾਬਾ ਸਿੱਦਕੀ, ਇਸੇ ਸਾਲ ਛੱਡੀ ਸੀ ਕਾਂਗਰਸ

ਨੈਸ਼ਨਲ ਡੈਸਕ - ਐਨ.ਸੀ.ਪੀ. (ਅਜੀਤ ਪਵਾਰ ਧੜੇ) ਦੇ ਨੇਤਾ ਬਾਬਾ ਸਿੱਦਕੀ ਦੀ ਸ਼ਨੀਵਾਰ ਰਾਤ ਮੁੰਬਈ ਵਿੱਚ ਹੱਤਿਆ ਕਰ ਦਿੱਤੀ ਗਈ। ਬਾਂਦਰਾ ਈਸਟ 'ਚ ਉਨ੍ਹਾਂ 'ਤੇ ਕਈ ਰਾਉਂਡ ਫਾਇਰ ਕੀਤੇ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗੰਭੀਰ ਹਾਲਤ 'ਚ ਲੀਲਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਾਣਕਾਰੀ ਅਨੁਸਾਰ ਉਨ੍ਹਾਂ ਦੀ ਛਾਤੀ ਅਤੇ ਪੇਟ ਵਿਚ ਗੋਲੀਆਂ ਲੱਗੀਆਂ ਹਨ। ਉਹ ਆਪਣੇ ਬੇਟੇ ਜੀਸ਼ਾਨ ਸਿੱਦਕੀ ਦੇ ਦਫ਼ਤਰ ਗਏ ਹੋਏ ਸਨ। ਉਸੇ ਸਮੇਂ ਉਨ੍ਹਾਂ 'ਤੇ ਅਚਾਨਕ ਗੋਲੀਬਾਰੀ ਹੋ ਗਈ। ਇਸ ਮਾਮਲੇ 'ਚ ਤੁਰੰਤ ਕਾਰਵਾਈ ਕਰਦੇ ਹੋਏ ਪੁਲਸ ਨੇ ਦੋ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਬਾਬਾ ਸਿੱਦੀਕੀ ਇੱਕ ਮਸ਼ਹੂਰ ਭਾਰਤੀ ਸਿਆਸਤਦਾਨ ਸਨ, ਜੋ ਇਸ ਸਾਲ ਕਾਂਗਰਸ ਛੱਡ ਕੇ ਐਨ.ਸੀ.ਪੀ. (ਅਜੀਤ ਧੜੇ) ਵਿੱਚ ਸ਼ਾਮਲ ਹੋਏ ਸਨ। ਬਾਬਾ ਸਿੱਦਕੀ ਆਪਣੀਆਂ ਸ਼ਾਨਦਾਰ ਇਫਤਾਰ ਪਾਰਟੀਆਂ ਲਈ ਬਹੁਤ ਮਸ਼ਹੂਰ ਸਨ, ਜਿਸ ਵਿੱਚ ਸਲਮਾਨ ਖਾਨ, ਸ਼ਾਹਰੁਖ ਖਾਨ ਵਰਗੇ ਕਈ ਮਸ਼ਹੂਰ ਬਾਲੀਵੁੱਡ ਸਿਤਾਰੇ ਵੀ ਸ਼ਾਮਲ ਹੋਏ ਸਨ। ਜਾਣਕਾਰੀ ਮੁਤਾਬਕ ਪਟਾਕਿਆਂ ਦੀ ਆਵਾਜ਼ ਦੇ ਵਿਚਕਾਰ ਉਨ੍ਹਾਂ 'ਤੇ ਫਾਇਰਿੰਗ ਹੋ ਗਈ, ਜਿਸ 'ਚ ਉਨ੍ਹਾਂ ਦੀ ਮੌਤ ਹੋ ਗਈ।

ਇਸ ਸਾਲ ਫਰਵਰੀ ਵਿੱਚ ਬਾਬਾ ਸਿੱਦਕੀ ਕਾਂਗਰਸ ਛੱਡ ਕੇ ਐਨ.ਸੀ.ਪੀ. (ਅਜੀਤ ਪਵਾਰ ਧੜੇ) ਵਿੱਚ ਸ਼ਾਮਲ ਹੋ ਗਏ ਸਨ। ਉਹ ਪਿਛਲੇ 48 ਸਾਲਾਂ ਤੋਂ ਕਾਂਗਰਸ ਵਿੱਚ ਸਨ। ਬਾਂਦਰਾ ਪੱਛਮੀ ਤੋਂ ਤਿੰਨ ਵਾਰ ਵਿਧਾਇਕ ਰਹੇ ਬਾਬਾ ਸਿੱਦਕੀ ਮਹਾਰਾਸ਼ਟਰ ਵਿੱਚ ਰਾਜ ਮੰਤਰੀ ਰਹਿ ਚੁੱਕੇ ਹਨ। ਉਹ ਮਹਾਰਾਸ਼ਟਰ ਹਾਊਸਿੰਗ ਐਂਡ ਏਰੀਆ ਡਿਵੈਲਪਮੈਂਟ ਅਥਾਰਟੀ ਦੇ ਮੁੰਬਈ ਡਿਵੀਜ਼ਨ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ। ਉਨ੍ਹਾਂ ਨੇ ਵਿਦਿਆਰਥੀ ਆਗੂ ਵਜੋਂ ਰਾਜਨੀਤੀ ਦੀ ਸ਼ੁਰੂਆਤ ਕੀਤੀ। ਉਹ ਪਹਿਲੀ ਵਾਰ ਬੀ.ਐਮ.ਸੀ. ਵਿੱਚ ਕਾਰਪੋਰੇਟਰ ਚੁਣੇ ਗਏ ਸਨ।

ਤਿੰਨ ਵਾਰ ਰਹੇ ਸਨ ਵਿਧਾਇਕ
ਉਨ੍ਹਾਂ ਦਾ ਪੂਰਾ ਨਾਂ ਬਾਬਾ ਜ਼ਿਆਉੱਦੀਨ ਸਿੱਦਕੀ ਸੀ। ਉਹ ਬਿਹਾਰ ਦੇ ਪਟਨਾ ਦੇ ਰਹਿਣ ਵਾਲੇ ਸਨ। ਉਹ ਪਟਨਾ ਵਿੱਚ ਇਫਤਾਰ ਪਾਰਟੀਆਂ ਦਾ ਆਯੋਜਨ ਵੀ ਕਰਦੇ ਸਨ। ਬਾਬਾ ਸਿੱਦਕੀ ਦੀ ਬੇਟੀ ਅਰਸ਼ੀਆ ਸਿੱਦਕੀ ਡਾਕਟਰ ਹੈ। ਜਦਕਿ ਪਤਨੀ ਸ਼ਾਹਜੀਨ ਘਰੇਲੂ ਔਰਤ ਹੈ। ਬਾਬਾ ਸਿੱਦਕੀ ਦਾ ਬਾਂਦਰਾ ਪੱਛਮੀ ਸੀਟ 'ਤੇ ਲੰਬੇ ਸਮੇਂ ਤੱਕ ਦਬਦਬਾ ਰਿਹਾ ਹੈ। ਉਹ ਇੱਥੋਂ ਤਿੰਨ ਵਾਰ ਵਿਧਾਇਕ ਚੁਣੇ ਗਏ। ਇਸ ਤੋਂ ਇਲਾਵਾ ਉਹ ਖੁਰਾਕ ਅਤੇ ਸਿਵਲ ਸਪਲਾਈ ਰਾਜ ਮੰਤਰੀ ਵੀ ਰਹੇ। ਉਹ ਮਹਾਰਾਸ਼ਟਰ ਹਾਊਸਿੰਗ ਐਂਡ ਏਰੀਆ ਡਿਵੈਲਪਮੈਂਟ ਅਥਾਰਟੀ ਦੇ ਮੁੰਬਈ ਡਿਵੀਜ਼ਨ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ।

ਬਾਬਾ ਸਿੱਦਕੀ 2014 ਵਿੱਚ ਭਾਜਪਾ ਉਮੀਦਵਾਰ ਤੋਂ ਹਾਰੇ ਸਨ
ਬਾਬਾ ਸਿੱਦਕੀ ਨੇ ਆਪਣਾ ਸਿਆਸੀ ਜੀਵਨ ਵਿਦਿਆਰਥੀ ਆਗੂ ਵਜੋਂ ਸ਼ੁਰੂ ਕੀਤਾ ਸੀ। ਬਾਬਾ ਪਹਿਲੀ ਵਾਰ ਮੁੰਬਈ ਨਗਰ ਨਿਗਮ ਵਿੱਚ ਕਾਰਪੋਰੇਟਰ ਚੁਣੇ ਗਏ ਸਨ। ਬਾਅਦ ਵਿੱਚ ਉਹ 1999, 2004 ਅਤੇ 2009 ਵਿੱਚ ਬਾਂਦਰਾ ਪੱਛਮੀ ਸੀਟ ਤੋਂ ਮਹਾਰਾਸ਼ਟਰ ਵਿਧਾਨ ਸਭਾ ਲਈ ਚੁਣੇ ਗਏ ਸਨ। ਬਾਬਾ ਨੂੰ 2014 ਦੀਆਂ ਵਿਧਾਨ ਸਭਾ ਚੋਣਾਂ 'ਚ ਮੁੰਬਈ ਭਾਜਪਾ ਦੇ ਪ੍ਰਧਾਨ ਆਸ਼ੀਸ਼ ਸ਼ੇਲਾਰ ਨੇ ਹਰਾਇਆ ਸੀ।


author

Inder Prajapati

Content Editor

Related News