ਅਯੁੱਧਿਆ ਵਿਵਾਦ ''ਤੇ ਹੁਣ ਬਾਬਾ ਰਾਮਦੇਵ ਨੇ ਦਿੱਤਾ ਇਹ ਵੱਡਾ ਬਿਆਨ
Saturday, Nov 03, 2018 - 02:56 PM (IST)
ਲਖਨਊ— 2019 ਦੀਆਂ ਆਮ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਅਯੁੱਧਿਆ ਵਿਵਾਦ ਇਕ ਵਾਰ ਫਿਰ ਵਧਦਾ ਜਾ ਰਿਹਾ ਹੈ। ਰਾਸ਼ਟਰੀ ਸਵੈ-ਸੇਵਕ ਸੰਘ ਤੇ ਬੀ.ਜੇ.ਪੀ. ਨੇਤਾਵਾਂ ਦੀ ਬਿਆਨਬਾਜੀ ਵਿਚਾਲੇ ਹੁਣ ਬਾਬਾ ਰਾਮਦੇਵ ਨੇ ਵੱਡਾ ਬਿਆਨ ਦਿੱਤਾ ਹੈ। ਬਾਬਾ ਰਾਮਦੇਵ ਨੇ ਕਿਹਾ ਕਿ ਸੰਤਾਂ/ਰਾਮ ਭਗਤਾਂ ਨੇ ਸੰਕਲਪ ਕੀਤਾ ਹੈ ਕਿ ਰਾਮ ਮੰਦਰ 'ਚ ਹੁਣ ਹੋਰ ਦੇਰ ਨਹੀਂ। ਉਨ੍ਹਾਂ ਕਿਹਾ ਕਿ ਮੈਨੂੰ ਲਗਦਾ ਹੈ ਕਿ ਇਸੇ ਸਾਲ ਦੇਸ਼ ਨੂੰ ਸ਼ੁੱਭ ਸਮਾਚਾਰ ਮਿਲ ਸਕਦਾ ਹੈ। ਦੂਜੇ ਪਾਸੇ ਰਾਮ ਜਨਮ ਭੂਮੀ ਟਰੱਸਟ ਦੇ ਪ੍ਰਧਾਨ ਰਾਮ ਵਿਲਾਸ ਵੇਦਾਂਤੀ ਨੇ ਐਲਾਨ ਕੀਤਾ ਕਿ ਅਯੁੱਧਿਆ 'ਚ ਦਸੰਬਰ 'ਚ ਰਾਮ ਮੰਦਰ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਆਰਡੀਨੈਂਸ ਨਾਲ ਨਹੀਂ ਸਗੋਂ ਆਪਸੀ ਸਹਿਮਤੀ ਨਾਲ ਅਜਿਹਾ ਹੋਵੇਗਾ। ਹਾਲਾਂਕਿ ਯੂ.ਪੀ. ਦੇ ਉੱਪ-ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਵੱਖਰੀ ਹੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ।
Yadi nyaylay ke nirnay mein der hui to sansad mein zarur iska bill aega,aana hi chahiye.Ram Janmabhoomi pe Ram mandir nahi banega to kiska banega?Santon/Ram bhakton ne sankalp kiya ab Ram mandir mein aur der nahi,mujhe lagta hai isi varsh shubh samachar desh ko milega:Baba Ramdev pic.twitter.com/jrMLRVT7ZO
— ANI (@ANI) November 3, 2018
ਰਾਮ ਮੰਦਰ ਮਾਮਲੇ 'ਤੇ ਬੋਲਦੇ ਹੋਏ ਬਾਬਾ ਰਾਮਦੇਵ ਨੇ ਕਿਹਾ, ''ਜੇਕਰ ਅਦਾਲਤ ਦੇ ਫੈਸਲੇ 'ਚ ਦੇਰੀ ਹੋਈ ਤਾਂ ਸੰਸਦ 'ਚ ਇਸ ਮਾਮਲੇ 'ਤੇ ਬਿੱਲ ਜ਼ਰੂਰ ਆਵੇਗਾ, ਆਉਣਾ ਹੀ ਚਾਹੀਦਾ ਹੈ। ਰਾਮ ਜਨਮ ਭੂਮੀ 'ਤੇ ਰਾਮ ਮੰਦਰ ਨਹੀਂ ਬਣੇਗਾ ਤਾਂ ਕਿਸਦਾ ਬਣੇਗਾ? ਸੰਤਾਂ/ਰਾਮ ਭਗਤਾਂ ਨੇ ਸੰਕਲਪ ਕੀਤਾ ਹੁਣ ਰਾਮ ਮੰਦਰ 'ਚ ਹੋਰ ਦੇਰ ਨਹੀਂ। ਮੈਨੂੰ ਲੱਗਦਾ ਹੈ ਕਿ ਇਸ ਸਾਲ ਸ਼ੁੱਭ ਸਮਾਚਾਰ ਦੇਸ਼ ਨੂੰ ਮਿਲੇਗਾ।' ਦੱਸ ਦਈਏ ਕਿ ਸੁਪਰੀਮ ਕੋਰਟ 'ਚ ਅਯੁੱਧਿਆ ਵਿਵਾਦ ਦੀ ਸੁਣਵਾਈ ਟਲਨ ਤੋਂ ਬਾਅਦ ਇਸ ਮਾਮਲੇ 'ਤੇ ਰਾਜਨੀਤੀ ਤੇਜ਼ ਹੋ ਗਈ ਹੈ। ਸੰਘ ਪ੍ਰਮੁੱਖ ਨੇ ਪਿਛਲੇ ਦਿਨੀਂ ਮੋਗੀ ਸਰਕਾਰ ਨੂੰ ਰਾਮ ਮੰਦਰ 'ਤੇ ਆਰਡੀਨੈਂਸ 'ਤੇ ਵੀ ਵਿਚਾਪ ਕਰਨ ਨੂੰ ਕਿਹਾ ਸੀ।
Construction of Ram Temple will begin in December. Without an ordinance and on the basis of mutual agreement, Ram temple will be constructed in Ayodhya and a masjid will be constructed in Lucknow: Ram Vilas Vedanti, President of Ram Janambhoomi Nyas pic.twitter.com/nasrd2HWX6
— ANI UP (@ANINewsUP) November 3, 2018
ਹਾਲਾਂਕਿ ਸੰਘ ਨੇ ਇਸ 'ਤੇ ਸਾਫ ਕਰ ਦਿੱਤਾ ਹੈ ਕਿ ਇਹ ਸਰਕਾਰ 'ਤੇ ਨਿਰਭਰ ਕਰਦਾ ਹੈ ਕਿ ਉਹ ਕੀ ਫੈਸਲਾ ਲੈਂਦੀ ਹੈ ਪਰ ਜਰੂਰਤ ਪੈਣ 'ਤੇ 1992 ਵਰਗਾ ਅੰਦੋਲਨ ਵੀ ਕਰਨ ਦੀ ਗੱਲ ਕਹੀ ਗਈ ਹੈ। ਦੂਜੇ ਪਾਸੇ ਸੀ.ਐੱਮ. ਯੋਗੀ ਆਦਿਤਿਆਨਾਥ ਨੇ ਵੀ ਬਿਆਨ ਦਿੱਤਾ ਹੈ ਕਿ ਅਯੁੱਧਿਆ 'ਤੇ ਦੀਵਾਲੀ ਤਕ ਖੁਸ਼ਖਬਰੀ ਦੇਣਗੇ। ਮੰਨਿਆ ਜਾ ਰਿਹਾ ਹੈ ਕਿ ਉਹ ਸਰਯੂ ਤੱਟ 'ਤੇ ਰਾਮ ਦੀ ਪਵਿੱਤਰ ਮੂਰਤੀ ਬਣਾਉਣ ਦਾ ਐਲਾਨ ਕਰ ਸਕਦੇ ਹਨ।
ਇਸ ਦੌਰਾਨ ਰਾਮ ਜਨਮ ਭੂਮੀ ਟਰੱਸਟ ਦੇ ਪ੍ਰਧਾਨ ਵੇਦਾਂਤੀ ਦਾ ਬਿਆਨ ਵੀ ਸਾਹਮਣੇ ਆ ਗਿਆ ਹੈ। ਵੇਦਾਂਤੀ ਨੇ ਕਿਹਾ ਕਿ ਆਪਸੀ ਸਹਿਮਤੀ ਨਾਲ ਅਯੁੱਧਿਆ 'ਚ ਦਸੰਬਰ ਤੋਂ ਮੰਦਰ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਮਸਜਿਦ ਲਖਨਊ 'ਚ ਬਣਾਈ ਜਾਵੇਗੀ। ਬੀ.ਜੇ.ਪੀ. ਦੇ ਸਾਬਕਾ ਸੰਸਦ ਵੇਦਾਂਤੀ ਰਾਮ ਮੰਦਰ ਨੂੰ ਲੈ ਕੇ ਅਕਸਰ ਬਿਆਨਬਾਜੀ ਕਰਦੇ ਰਹਿੰਦੇ ਹਨ। ਵੇਦਾਂਤੀ ਇਸ ਤੋਂ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਕੋਰਟ ਦਾ ਆਦੇਸ਼ ਨਹੀਂ ਆਇਆ ਹੈ ਤਾਂ ਵੀ ਅਯੁੱਧਿਆ 'ਚ ਮੰਦਰ ਹੀ ਬਣੇਗਾ।
ਅਯੁੱਧਿਆ ਮਾਮਲੇ 'ਤੇ ਅਸੀਂ ਕੁਝ ਨਹੀਂ ਕਰ ਸਕਦੇ : ਕੇਸ਼ਵ ਪ੍ਰਸਾਦ ਮੌਰਿਆ
