2 ਕੇਂਦਰੀ ਮੰਤਰੀਆਂ ਦੀ ਮੌਜੂਦਗੀ ''ਚ ਰਾਮਦੇਵ ਨੇ ਲਾਂਚ ਕੀਤੀ ਕੋਰੋਨਾ ਦੀ ਆਯੂਰਵੈਦਿਕ ਦਵਾਈ

Friday, Feb 19, 2021 - 11:31 AM (IST)

ਨਵੀਂ ਦਿੱਲੀ- ਪਤੰਜਲੀ ਯੋਗਪੀਠ ਦੇ ਬਾਬਾ ਰਾਮਦੇਵ ਨੇ ਕੋਵਿਡ-19 ਲਈ ਫਿਰ ਤੋਂ ਦਵਾਈ ਲਾਂਚ ਕੀਤੀ ਹੈ। ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਰਾਮਦੇਵ ਨਾਲ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਵੀ ਮੌਜੂਦ ਸਨ। ਰਾਮਦੇਵ ਨੇ ਦਾਅਵਾ ਕੀਤਾ ਕਿ ਪਤੰਜਲੀ ਰਿਸਰਚ ਇੰਸੀਚਿਊਟ ਦੀ ਇਹ ਦਵਾਈ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਤੋਂ ਸਰਟੀਫਾਈਡ ਹੈ। ਦਾਅਵਾ ਹੈ ਕਿ ਡਬਲਿਊ.ਐੱਚ.ਓ. ਨੇ ਇਸ ਨੂੰ ਜੀ.ਐੱਮ.ਪੀ. ਯਾਨੀ 'ਗੁੱਡ ਮੈਨੁਫੈਕਚਰਿੰਗ ਪ੍ਰੈਕਟਿਸ' ਦਾ ਸਰਟੀਫਿਕੇਟ ਦਿੱਤਾ ਹੈ। ਰਾਮਦੇਵ ਨੇ ਕਿਹਾ ਕਿ ਇਹ ਦਵਾਈ 'ਏਵੀਡੈਂਸ ਬੇਸਡ' ਹੈ। ਰਾਮਦੇਵ ਨੇ ਇਸ ਮੌਕੇ ਇਕ ਰਿਸਰਚ ਬੁੱਕ ਵੀ ਲਾਂਚ ਕੀਤੀ ਹੈ। ਰਾਮਦੇਵ ਨੇ ਕਿਹਾ,''ਕੋਰੋਨਿਲ ਦੇ ਸੰਦਰਭ 'ਚ 9 ਰਿਸਰਚ ਪੇਪਰ ਦੁਨੀਆ ਦੇ ਸਭ ਤੋਂ ਵੱਧ ਪ੍ਰਭਾਵ ਵਾਲੇ ਰਿਸਰਚ ਜਨਰਲਜ਼ 'ਚ ਪ੍ਰਕਾਸ਼ਿਤ ਹੋ ਚੁਕੇ ਹਨ। 16 ਰਿਸਰਚ ਪੇਪਰ ਪਾਈਪਲਾਈਨ 'ਚ ਹਨ।''

PunjabKesariਉਨ੍ਹਾਂ ਨੇ ਕਿਹਾ,''ਜਦੋਂ ਅਸੀਂ ਕੋਰੋਨਿਲ ਰਾਹੀਂ ਲੱਖਾਂ ਲੋਕਾਂ ਨੂੰ ਜੀਵਨਦਾਨ ਦੇਣ ਦਾ ਕੰਮ ਕੀਤਾ ਤਾਂ ਕਈ ਲੋਕਾਂ ਨੇ ਸਵਾਲ ਚੁੱਕੇ। ਕੁਝ ਲੋਕਾਂ ਦੇ ਮਨ 'ਚ ਰਹਿੰਦਾ ਹੈ ਕਿ ਰਿਸਰਚ ਤਾਂ ਸਿਰਫ਼ ਵਿਦੇਸ਼ 'ਚ ਹੋ ਸਕਦੀ ਹੈ, ਖਾਸ ਤੌਰ 'ਤੇ ਆਯੂਰਵੈਦ ਦੇ ਰਿਸਰਚ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੱਕ ਕੀਤੇ ਜਾਂਦੇ ਹਨ। ਕੋਰੋਨਿਲ ਤੋਂ ਲੈ ਕੇ ਵੱਖ-ਵੱਖ ਬੀਮਾਰੀ 'ਤੇ ਅਸੀਂ ਰਿਸਰਚ ਕੀਤਾ ਹੈ।''

PunjabKesariਪਤੰਜਲੀ ਨੇ ਪਿਛਲੇ ਸਾਲ ਜੂਨ 'ਚ 'ਕੋਰੋਨਾ ਕਿੱਟ' ਲਾਂਚ ਕੀਤੀ ਸੀ। ਇਸ 'ਤੇ ਜ਼ਿਆਦਾ ਵਿਵਾਦ ਹੋਇਆ ਸੀ। ਆਯੂਸ਼ ਮੰਤਰਾਲਾ ਨੇ ਕਿਹਾ ਸੀ ਕਿ ਪਤੰਜਲੀ 'ਕੋਰੋਨਿਲ' ਨੂੰ ਸਿਰਫ਼ ਸਰੀਰ ਦੀ 'ਰੋਗ ਰੋਕੂ ਸਮਰੱਥਾ ਵਧਾਉਣ' ਵਾਲੀ ਸਰਕਾਰ ਵੇਚ ਸਕਦੀ ਹੈ। ਰਾਮਦੇਵ ਨੇ 'ਕੋਰੋਨਿਲ' ਨੂੰ ਉਦੋਂ ਕੋਵਿਡ-19 ਦੀ ਦਵਾਈ ਦੇ ਰੂਪ 'ਚ ਲਾਂਚ ਕੀਤਾ ਸੀ ਪਰ ਵਿਵਾਦ ਤੋਂ ਬਾਅਦ ਉਹ ਉਸ ਨੂੰ ਬੀਮਾਰੀ ਦਾ ਅਸਰ ਘੱਟ ਕਰਨ ਵਾਲੀ ਦਵਾਈ ਕਹਿਣ ਲੱਗੇ ਸਨ। ਰਾਮਦੇਵ ਨੇ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ ਸੀ ਕਿ ਮੰਤਰਾਲਾ ਨੇ ਉਨ੍ਹਾਂ ਤੋਂ ਕੋਵਿਡ ਦਾ ਇਲਾਜ ਦੀ ਜਗ੍ਹਾ ਕੋਵਿਡ ਪ੍ਰਬੰਧਨ ਸ਼ਬਦ ਦੀ ਵਰਤੋਂ ਕਰਨ ਲਈ ਕਿਹਾ ਹੈ।'' 23 ਜੂਨ 2020 ਨੂੰ ਰਾਮਦੇਵ ਨੇ 'ਕੋਰੋਨਿਲ' ਲਾਂਚ ਕਰਦੇ ਹੋਏ ਇਸ ਨਾਲ ਕੋਵਿਡ-19 ਮਰੀਜ਼ਾਂ ਨੂੰ ਠੀਕ ਕਰਨ ਦਾ ਦਾਅਵਾ ਕੀਤਾ ਸੀ। ਇਸ ਦੇ ਲਾਂਚ ਹੁੰਦੇ ਹੀ ਦੇਸ਼ 'ਚ ਵਿਵਾਦ ਛਿੜ ਗਿਆ। ਉਤਰਾਖੰਡ ਵਿਭਾਗ ਨੇ ਵੀ ਕੋਰੋਨਾ ਦੀ ਦਵਾਈ ਬਣਾਉਣ ਦੀ ਕੋਈ ਮਨਜ਼ੂਰੀ ਜਾਂ ਲਾਇਸੈਂਸ ਨਹੀਂ ਲਏ ਜਾਣ ਦੀ ਗੱਲ ਕਹਿੰਦੇ ਹੋਏ ਪਤੰਜਲੀ ਆਯੂਰਵੈਦ ਨੂੰ ਨੋਟਿਸ ਜਾਰੀ ਕੀਤਾ ਸੀ।


DIsha

Content Editor

Related News