ਬਿਜਲੀ ਚੋਰੀ ਮਾਮਲੇ ''ਚ ਆਜ਼ਮ ਖਾਨ ਦੀ ਪਤਨੀ ਨੂੰ ਰਾਹਤ, ਮਿਲੀ ਅਗਾਉਂ ਜ਼ਮਾਨਤ

Saturday, Sep 21, 2019 - 07:27 PM (IST)

ਬਿਜਲੀ ਚੋਰੀ ਮਾਮਲੇ ''ਚ ਆਜ਼ਮ ਖਾਨ ਦੀ ਪਤਨੀ ਨੂੰ ਰਾਹਤ, ਮਿਲੀ ਅਗਾਉਂ ਜ਼ਮਾਨਤ

ਲਖਨਊ — ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਆਜ਼ਮ ਖਾਨ ਨੂੰ ਕਈ ਮੁਸ਼ਕਿਲਾਂ ਵਿਚਾਲੇ ਥੋੜ੍ਹੀ ਰਾਹਤ ਮਿਲੀ ਹੈ। ਉਨ੍ਹਾਂ ਦੀ ਪਤਨੀ ਨੂੰ ਕੋਰਟ ਤੋਂ ਅਗਾਉਂ ਜ਼ਮਾਨਤ ਮਿਲ ਗਈ ਹੈ। ਰਾਮਪੁਰ ਕੋਰਟ ਨੇ ਆਜ਼ਮ ਖਾਨ ਦੀ ਪਤਨੀ ਅਤੇ ਸਮਾਜਵਾਦੀ ਪਾਰਟੀ ਦੀ ਰਾਜ ਸਭਾ ਸੰਸਦ ਮੈਂਬਰ ਤੰਜੀਮ ਫਾਤਿਮਾ ਦੀ ਅਗਾਉਂ ਜ਼ਮਾਨਤ ਨੂੰ ਮਨਜ਼ੂਰ ਕਰ ਲਿਆ ਹੈ।
ਦਰਅਸਲ ਆਜ਼ਮ ਖਾਨ ਦੀ ਪਤਨੀ 'ਤੇ ਹਮਸਫਰ ਰਿਸਾਰਟ 'ਚ ਬਿਜਲੀ ਚੋਰੀ ਦੇ ਮਾਮਲੇ 'ਚ ਮੁਕੱਦਮਾ ਦਰਜ ਹੋਇਆ ਸੀ। ਇਸ ਮਾਮਲੇ 'ਚ 30 ਲੱਖ ਰੁਪਏ ਦਾ ਭਾਰੀ ਜ਼ੁਰਮਾਨਾ ਵੀ ਵਿਭਾਗ ਵੱਲੋਂ ਲਗਾਇਆ ਗਿਆ ਸੀ। ਇਸ ਦੇ ਚੱਲਦੇ ਆਜ਼ਮ ਖਾਨ ਦੀ ਪਤਨੀ 'ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਸੀ।
ਇਸ ਮਾਮਲੇ ਤੋਂ ਇਲਾਵਾ ਆਜ਼ਮ ਦੀ ਪਤਨੀ ਤੰਜੀਮ ਫਾਤਿਮਾ ਤੇ ਬੇਟਿਆਂ ਅਜ਼ੀਬ ਤੇ ਅਬਦੁੱਲਾ ਨੂੰ ਧਾਰਾ 107 ਤੇ 91 ਦੇ ਤਹਿਤ ਨੋਟਿਸ ਦਿੱਤਾ ਗਿਆ ਹੈ। ਇਨ੍ਹਾਂ 'ਤੇ ਕਿਸਾਨਾਂ ਦੀ ਜ਼ਮੀਨ 'ਤੇ ਜ਼ਬਰਦਸਤੀ ਕਬਜ਼ਾ ਕਰਕੇ ਉਸ ਨੂੰ ਮੁਹੰਮਦ ਅਲੀ ਜ਼ੌਹਰ ਯੂਨਿਵਰਸਿਟੀ ਦੇ ਬੰਦ ਕਮਰੇ 'ਚ ਮਿਲਣ ਦਾ ਦੋਸ਼ ਹੈ।


author

Inder Prajapati

Content Editor

Related News