ਯੂਨੀਵਰਸਿਟੀ ਬਣਾਉਣ ਵਾਲੇ ਆਜ਼ਮ ਜੇਲ ’ਚ, ਕਿਸਾਨਾਂ ’ਤੇ ਜੀਪ ਚੜ੍ਹਾਉਣ ਵਾਲਾ ਬਾਹਰ: ਅਖਿਲੇਸ਼

Friday, Feb 11, 2022 - 05:46 PM (IST)

ਰਾਮਪੁਰ— ਲਖੀਮਪੁਰ ਹਿੰਸਾ ਦੇ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਮਿਲਣ ’ਤੇ ਭਾਰਤੀ ਜਨਤਾ ਪਾਰਟੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਸਮਾਜਵਾਦੀ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵਿਦਿਆਰਥੀਆਂ ਲਈ ਯੂਨੀਵਰਸਿਟੀ ਬਣਾਉਣ ਵਾਲੇ ਆਜ਼ਮ ਖਾਨ ਝੂਠੇ ਮੁਕੱਦਮਿਆਂ ਕਾਰਨ ਜੇਲ ’ਚ ਹੈ ਪਰ ਕਿਸਾਨਾਂ ਨੂੰ ਜੀਪ ਨਾਲ ਕੁੱਚਲਣ ਵਾਲਾ ਜੇਲ ਤੋਂ ਬਾਹਰ ਹੈ, ਇਹ ਭਾਜਪਾ ਦਾ ਨਿਊ ਇੰਡੀਆ ਹੈ। ਉਨ੍ਹਾਂ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਜਿਸ ਤਰ੍ਹਾਂ ਨਾਲ ਪਹਿਲੇ ਪੜਾਅ ਦੀ ਵੋਟਿੰਗ ਹੋਈ, ਉਸ ਦੇ ਕੱਲ ਸ਼ਾਮ ਤੱਕ ਨਤੀਜੇ ਆ ਗਏ ਅਤੇ ਇਸ ਵਾਰ ਭਾਜਪਾ ਦੀ ਹਵਾ ਖ਼ਰਾਬ ਹੈ, ਉਸ ਦਾ ਸਫਾਇਆ ਹੋਣ ਜਾ ਰਿਹਾ ਹੈ। ਰਾਮਪੁਰ ’ਚ ਦੂਜੇ ਪੜਾਅ ’ਚ ਹੋਣ ਵਾਲੀਆਂ ਚੋਣਾਂ ਲਈ ਸਮਾਜਵਾਦੀ ਪਾਰਟੀ ਦੇ ਉਮੀਦਵਾਰਾਂ ਦੇ ਪੱਖ ’ਚ ਜਨਸਭਾ ਕਰਦੇ ਹੋਏ ਸਪਾ ਪ੍ਰਧਾਨ ਯਾਦਵ ਨੇ ਕਿਹਾ ‘ਅਬਦੁੱਲਾ ਆਜ਼ਮ( ਆਜ਼ਮ ਖਾਨ ਦੇ ਬੇਟੇ) ਨੂੰ ਦੋ ਸਾਲ ਤੱਕ ਝੂਠੇ ਮੁਕੱਦਮਿਆਂ ਦੇ ਕਾਰਨ ਜੇਲ ’ਚ ਰਹਿਣਾ ਪਿਆ। ਆਜ਼ਮ ਖਾਨ ਨੂੰ ਵੀ ਝੂਠੇ ਮੁਕੱਦਿਆਂ ’ਚ ਜੇਲ ਭੇਜ ਦਿੱਤਾ ਗਿਆ ਅਤੇ ਉਨ੍ਹਾਂ ’ਤੇ ਮੱਝ ਚੋਰੀ, ਮੁਰਗੀ ਚੋਰੀ, ਕਿਤਾਬ ਚੋਰੀ ਦੇ ਮੁਕੱਦਮੇ ਲਗਾਏ ਗਏ। 

ਅਖਿਲੇਸ਼ ਯਾਦਵ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੀਆਂ ਚੋਣਾਂ ਹਨ, ਇਸ ਲਈ ਜੇਲ ਤੋਂ ਜ਼ਮਾਨਤ ਮਿਲ ਗਈ ਅਤੇ ਬਾਹਰ ਆ ਗਏ। ਇਲਾਹਾਬਾਦ ਹਾਈਕੋਰਟ ਦੀ ਲਖਨਊ ਬੈਂਚ ਨੇ ਵੀਰਵਾਰ ਨੂੰ ਲਖੀਮਪੁਰ ਖੇੜੀ ਦੇ ਟਿਕੁਨੀਆ ਮਾਮਲੇ ’ਚ ਦੋਸ਼ੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਉਰਫ ਮੋਨੂੰ ਦੀ ਜ਼ਮਾਨਤ ਪਟੀਸ਼ਨ ਮਨਜ਼ੂਰ ਕਰ ਦਿੱਤੀ। ਸਪਾ ਮੁੱਖੀ ਨੇ ਕਿਹਾ ਕਿ ਭਾਜਪਾ ਨੇਤਾ ਝੂਠ ਬੋਲਦੇ ਹਨ, ਪਹਿਲੀ ਵਾਰ ਝੂਠ ਬੋਲਦੇ ਹਨ ਕਿ ਜੇਕਰ ਨੋਟਬੰਦੀ ਹੋਵੇਗੀ ਤਾਂ ਭ੍ਰਿਸ਼ਟਾਚਾਰ ਘੱਟ ਜਾਵੇਗਾ। ਪਰ ਭ੍ਰਿਸ਼ਟਾਚਾਰ ਘੱਟ ਨਹੀਂ ਹੋਇਆ ਸਗੋਂ ਡਬਲ ਇੰਜਣ ਵਾਲੀ ਸਰਕਾਰ ’ਚ ਦੁੱਗਣਾ ਹੋ ਗਿਆ। ਸਪਾ ਮੁੱਖੀ ਨੇ ਸਪਾ ਦੀ ਸਰਕਾਰ ਬਣਨ ’ਤੇ ਗਰੀਬਾਂ ਨੂੰ 300 ਯੂਨਿਟ ਬਿਜਲੀ ਮੁਫ਼ਤ ਦੇਣ, ਪੁਰਾਣੀ ਪੈਨਸ਼ਨ ਬਹਾਲ ਕਰਨ, ਸਿੰਚਾਈ ਲਈ ਬਿਜਲੀ ਬਿੱਲ ਮੁਆਫ਼ ਕਰਨ, ਗੰਨਾ ਕਿਸਾਨਾਂ ਨੂੰ 15 ਦਿਨਾਂ ਦੇ ਅੰਦਰ ਅਦਾਇਗੀ ਕਰਨ, ਰੁਜ਼ਗਾਰ ਦੇ ਮੌਕੇ ਦੇਣ ਦਾ ਵਾਅਦਾ ਕੀਤਾ ਸੀ। ਸਪਾ ਉਮੀਦਵਾਰ ਆਜ਼ਮ ਖਾਨ ਰਾਮਪੁਰ ਤੋਂ ਅਤੇ ਉਨ੍ਹਾਂ ਦੇ ਬੇਟਾ ਅਬਦੁੱਲਾ ਆਜ਼ਮ ਸਵਾੜ ਤੋਂ ਚੋਣ ਮੈਦਾਨ ’ਚ ਹਨ। ਰਾਮਪੁਰ ’ਚ ਦੂਜੇ ਪੜਾਅ ’ਚ 14 ਫਰਵਰੀ ਨੂੰ ਚੋਣਾਂ ਹੋਣੀਆਂ ਹਨ।


Rakesh

Content Editor

Related News