ਕੋਰੋਨਾ ਕਾਲ 'ਚ ਅੰਤਿਮ ਸੰਸਕਾਰ ਲਈ ਵਧੀ ਲੱਕੜਾਂ ਦੀ ਕੀਮਤ, ਲੋੜਵੰਦਾਂ ਲਈ ਅਯੁੱਧਿਆ 'ਚ ਬਣਿਆ 'ਲੱਕੜੀ ਬੈਂਕ'

04/26/2021 5:29:04 PM

ਅਯੁੱਧਿਆ- ਕੋਰੋਨਾ ਕਾਲ 'ਚ ਲਗਾਤਾਰ ਹੋ ਰਹੀਆਂ ਮੌਤਾਂ ਤੋਂ ਬਾਅਦ ਅਯੁੱਧਿਆ 'ਚ ਲਾਸ਼ਾਂ ਨੂੰ ਸਾੜਨ ਲਈ ਲੱਕੜੀਆਂ ਘੱਟ ਪੈਣ ਲੱਗੀਆਂ ਹਨ, ਲਿਹਾਜਾ ਜ਼ਿਲ੍ਹਾ ਪ੍ਰਸ਼ਾਸਨ ਨੇ ਲੋੜਵੰਦਾਂ ਲਈ ਮੁਫ਼ਤ ਲੱਕੜ ਦੀ ਵਿਵਸਥਾ ਕੀਤੀ ਹੈ ਅਤੇ ਲੱਕੜੀ ਬੈਂਕ ਵੀ ਬਣਾਇਆ ਹੈ। ਲੱਕੜੀਆਂ ਦੀ ਕੀਮਤ ਆਸਮਾਨ ਛੂਹ ਰਹੀ ਹੈ। ਲੋਕਾਂ ਨੇ ਨਗਰ ਨਿਗਮ ਦੇ ਮਹਾਪੌਰ ਰਿਸ਼ੀਕੇਸ਼ ਉਪਾਧਿਆਏ ਨੂੰ ਸ਼ਿਕਾਇਤ ਕੀਤੀ। ਮਹਾਪੌਰ ਨੇ ਕਿਹਾ ਕਿ ਅਯੁੱਧਿਆ 'ਚ ਲੋੜਵੰਦਾਂ ਨੂੰ ਅੰਤਿਮ ਸੰਸਕਾਰ ਲਈ ਮੁਫ਼ਤ ਲੱਕੜ ਉਪਲੱਬਧ ਕਰਵਾਉਣਗੇ। ਇਸ ਲਈ ਸ਼ਮਸ਼ਾਨ ਘਾਟ 'ਤੇ ਲੱਕੜੀ ਬੈਂਕ ਦੀ ਸਥਾਪਨਾ ਕੀਤੀ ਜਾਵੇਗੀ ਅਤੇ ਲੋੜਵੰਦਾਂ ਨੂੰ ਮੁਫ਼ਤ ਲੱਕੜ ਉਪਲੱਬਧ ਕਰਵਾਈ ਜਾਵੇਗੀ, ਜਿਸ ਨਾਲ ਲੋੜਵੰਦ ਲੋਕ ਲਾਸ਼ਾਂ ਦਾ ਅੰਤਿਮ ਸੰਸਕਾਰ ਕਰ ਸਕਣਗੇ।

ਇਹ ਵੀ ਪੜ੍ਹੋ : ਮਾਮੂਲੀ ਕੋਰੋਨਾ ਲੱਛਣਾਂ ਵਾਲੇ ਲੋਕ ਘਰਾਂ ’ਚ ਇਕਾਂਤਵਾਸ ਹੋਣ: ਸਿਹਤ ਮੰਤਰਾਲਾ

ਕੋਰੋਨਾ ਲਾਗ਼ ਨੇ ਆਪਣੇ ਪੈਰ ਪਸਾਰ ਦਿੱਤੇ ਹਨ, ਅਜਿਹੇ 'ਚ ਅਯੁੱਧਿਆ ਦੇ ਸ਼ਮਸ਼ਾਨ ਘਾਟਾਂ 'ਤੇ ਲਾਸ਼ਾਂ ਦੇ ਅੰਤਿਮ ਸੰਸਕਾਰ ਲਈ ਉਪਲੱਬਧ ਲੱਕੜਾਂ ਦੀ ਜ਼ਰੂਰਤ ਅਤੇ ਮੰਗ ਦੋਵੇਂ ਵੱਧ ਗਏ ਹਨ। ਅਯੁੱਧਿਆ ਪਹੁੰਚ ਰਹੇ ਲੋਕਾਂ ਨੂੰ ਲਾਸ਼ ਦੇ ਅੰਤਿਮ ਸੰਸਕਾਰ ਲਈ ਲੱਕੜ ਖਰੀਦਣ ਲਈ ਮੋਟੀ ਰਕਮ ਚੁਕਾਉਣੀ ਪੈ ਰਹੀ ਹੈ। ਮਹਾਪੌਰ ਨੇ ਆਪਣੇ ਨਿੱਜੀ ਖਰਚ ਤੋਂ ਸ਼ਮਸ਼ਾਨ ਘਾਟ 'ਤੇ ਲੱਕੜ ਦੇ ਸਟਾਲ ਲਗਾਏ ਹਨ। ਜਿੱਥੋਂ ਲੋੜਵੰਦਾਂ ਨੂੰ ਮੁਫ਼ਤ ਲੱਕੜ ਦਿੱਤੀ ਜਾਵੇਗੀ। 

ਇਹ ਵੀ ਪੜ੍ਹੋ : ਕੋਰੋਨਾ ਦੇ ਖ਼ੌਫ਼ ਦਰਮਿਆਨ ਆਕਸੀਜਨ ਅਤੇ ਵੈਕਸੀਨ ਨੂੰ ਲੈ ਕੇ ਜਾਣੋ ਕੀ ਬੋਲੇ ਏਮਜ਼ ਡਾਇਰੈਕਟਰ ਅਤੇ ਡਾਕਟਰ

ਇੰਨਾ ਹੀ ਨਹੀਂ ਅੱਜ ਸ਼ਮਸ਼ਾਨ ਘਾਟ 'ਤੇ ਇਕ ਲੱਕੜੀ ਬੈਂਕ ਦੀ ਸਥਾਪਨਾ ਕਰ ਦਿੱਤੀ ਗਈ ਹੈ, ਜੋ ਸੰਤਾਂ ਦੇ ਸਹਿਯੋਗ ਅਤੇ ਰਾਮਾਇਣ ਸੇਵਾ ਟਰੱਸਟ ਦੀ ਇਕਜੁਟਤਾ ਨਾਲ ਸੰਚਾਲਤ ਹੋਵੇਗਾ। ਜਿਸ 'ਚ ਅਯੁੱਧਿਆ ਪਹੁੰਚਣ ਵਾਲੇ ਲੋਕਾਂ ਨੂੰ ਆਪਣੇ ਪਰਿਵਾਰ ਵਾਲਿਆਂ ਦੇ ਅੰਤਿਮ ਸੰਸਕਾਰ ਲਈ ਜ਼ਰੂਰਤ ਅਨੁਸਾਰ ਮੁਫ਼ਤ ਲੱਕੜ ਉਪਲੱਬਧ ਕਰਵਾਈ ਜਾਵੇਗੀ। ਮਹਾਪੌਰ ਨੇ ਹਾਲ ਹੀ 'ਚ ਨਗਰ ਵਿਕਾਸ ਮੰਤਰੀ ਨੂੰ ਸ਼ਿਕਾਇਤੀ ਚਿੱਠੀ ਵੀ ਦਿੱਤੀ ਸੀ। ਇਸ 'ਚ ਉਨ੍ਹਾਂ ਨੇ ਦੋਸ਼ ਲਗਾਇਆ ਸੀ ਕਿ ਕੋਰੋਨਾ ਕਾਲ 'ਚ ਸਥਾਨਕ ਪ੍ਰਸ਼ਾਸਨ ਸੈਨੀਟਾਈਜੇਸ਼ਨ ਅਤੇ ਜ਼ਰੂਰਤ ਦੀਆਂ ਚੀਜ਼ਾਂ ਨੂੰ ਨਜ਼ਰਅੰਦਾਜ ਕਰ ਰਿਹਾ ਹੈ।

ਇਹ ਵੀ ਪੜ੍ਹੋ : 105 ਸਾਲਾ ਦਾਦੀ ਨੇ 9 ਦਿਨਾਂ 'ਚ ਜਿੱਤੀ 'ਕੋਰੋਨਾ ਜੰਗ', ਡਾਕਟਰਾਂ ਨੂੰ ਬੋਲੀ - 'ਕੋਰੋਨਾ ਮੇਰਾ ਕੁਝ ਨਹੀਂ ਵਿਗਾੜ ਸਕਦਾ'


DIsha

Content Editor

Related News