ਅਯੁੱਧਿਆ : 500 ਸਾਲ ਬਾਅਦ ਪੱਗੜੀ ਅਤੇ ਚਮੜੇ ਦੇ ਬੂਟ ਪਹਿਨਣਗੇ 105 ਪਿੰਡਾਂ ਦੇ ਠਾਕੁਰ

11/19/2019 1:15:54 PM

ਅਯੁੱਧਿਆ— ਅਯੁੱਧਿਆ 'ਚ ਰਾਮ ਜਨਮ ਭੂਮੀ-ਬਾਬਰੀ ਮਸਜਿਦ ਜ਼ਮੀਨ ਵਿਵਾਦ ਨੂੰ ਲੈ ਕੇ ਸੁਪਰੀਮ ਕੋਰਟ ਨੇ 9 ਨਵੰਬਰ ਨੂੰ ਇਤਿਹਾਸਕ ਫੈਸਲਾ ਸੁਣਾਇਆ। ਕੋਰਟ ਨੇ ਵਿਵਾਦਿਤ ਜ਼ਮੀਨ ਨੂੰ ਰਾਮ ਲੱਲਾ ਬਿਰਾਜਮਾਨ ਨੂੰ ਦੇਣ ਲਈ ਕਿਹਾ। ਇਸ ਤਰ੍ਹਾਂ ਕੋਰਟ ਨੇ ਰਾਮ ਮੰਦਰ ਦੇ ਨਿਰਮਾਣ ਦਾ ਰਾਹ ਸਾਫ ਕਰ ਦਿੱਤਾ। ਮੁਸਲਿਮ ਪੱਖ ਨੂੰ ਦੂਜੀ ਥਾਂ 'ਤੇ 5 ਏਕੜ ਜ਼ਮੀਨ ਦੇਣ ਦਾ ਫੈਸਲਾ ਸੁਣਾਇਆ। ਕੋਰਟ ਦੇ ਇਸ ਫੈਸਲੇ ਮਗਰੋਂ ਹਿੰਦੂ ਪੱਖ 'ਚ ਖੁਸ਼ੀ ਹੈ। ਉੱਥੇ ਹੀ ਅਯੁੱਧਿਆ ਨਾਲ ਲੱਗਦੇ ਪੂਰੇ ਬਲਾਕ ਅਤੇ ਆਲੇ-ਦੁਆਲੇ ਦੇ 105 ਪਿੰਡਾਂ ਦੇ ਸੂਰਿਆਵੰਸ਼ੀ ਖੱਤਰੀ ਪਰਿਵਾਰ 500 ਸਾਲਾਂ ਬਾਅਦ ਸਿਰ 'ਤੇ ਪੱਗੜੀ ਬੰਨ੍ਹਣਗੇ ਅਤੇ ਚਮੜੇ ਦੇ ਬੂਟ ਪਹਿਨਗੇ। ਇਸ ਦੇ ਪਿੱਛੇ ਦਾ ਕਾਰਨ 'ਰਾਮ ਮੰਦਰ ਨਿਰਮਾਣ' ਦਾ ਸੰਕਲਪ ਪੂਰਾ ਹੋਇਆ। ਸੂਰਿਆਵੰਸ਼ੀ ਸਮਾਜ ਦੇ ਪੂਰਵਜਾਂ ਨੇ ਮੰਦਰ 'ਤੇ ਹਮਲੇ ਤੋਂ ਬਾਅਦ ਇਸ ਗੱਲ ਦੀ ਸਹੁੰ ਖਾਧੀ ਸੀ ਕਿ ਜਦੋਂ ਤਕ ਮੰਦਰ ਮੁੜ ਤੋਂ ਨਹੀਂ ਬਣ ਜਾਂਦਾ, ਉਹ ਸਿਰ 'ਤੇ ਪੱਗੜੀ ਨਹੀਂ ਬੰਨ੍ਹਣਗੇ ਅਤੇ ਚਮੜੇ ਦੇ ਬੂਟ ਨਹੀਂ ਪਹਿਨਣਗੇ। ਸੂਰਿਆਵੰਸ਼ੀ ਖੱਤਰੀ ਅਯੁੱਧਿਆ ਤੋਂ ਇਲਾਵਾ ਗੁਆਂਢੀ ਬਸਤੀ ਜ਼ਿਲੇ ਦੇ 105 ਪਿੰਡਾਂ ਵਿਚ ਨਿਵਾਸ ਕਰਦੇ ਹਨ। ਇਹ ਸਾਰੇ ਠਾਕੁਰ ਪਰਿਵਾਰ ਖੁਦ ਨੂੰ ਭਗਵਾਨ ਰਾਮ ਦਾ ਵੰਸ਼ਜ ਮੰਨਦੇ ਹਨ।

ਸੁਪਰੀਮ ਕੋਰਟ ਵਲੋਂ ਸੁਣਾਏ ਗਏ ਰਾਮ ਮੰਦਰ ਨਿਰਮਾਣ ਦੇ ਹੁਕਮ ਤੋਂ ਬਾਅਦ ਅਯੁੱਧਿਆ ਦੇ ਇਨ੍ਹਾਂ ਪਿੰਡਾਂ 'ਚ ਗਜਬ ਦਾ ਉਤਸ਼ਾਹ ਹੈ। ਇਨ੍ਹਾਂ ਪਿੰਡਾਂ ਵਿਚ ਘਰ-ਘਰ ਜਾ ਕੇ ਅਤੇ ਜਨਤਕ ਸਭਾਵਾਂ 'ਚ ਖੱਤਰੀਆਂ ਨੂੰ ਪੱਗੜੀਆਂ ਵੰਡੀਆਂ ਜਾ ਰਹੀਆਂ ਹਨ। ਕੋਰਟ ਦੇ ਫੈਸਲੇ ਤੋਂ ਬਾਅਦ ਹੁਣ ਤਕ 400 ਪੱਗੜੀਆਂ ਵੰਡੀਆਂ ਜਾ ਚੁੱਕੀਆਂ ਹਨ। ਸਮਾਜ ਦਾ ਹਰ ਪਰਿਵਾਰ ਤਿਉਹਾਰ ਦੇ ਰੰਗ ਵਿਚ ਰੰਗਿਆ ਗਿਆ ਹੈ। ਉਨ੍ਹਾਂ ਮੁਤਾਬਕ ਸਾਡੇ ਪੂਰਵਜਾਂ ਦਾ ਸੰਕਲਪ ਪੂਰਾ ਹੋਇਆ ਹੈ। ਜਦੋਂ ਉਨ੍ਹਾਂ ਨੇ ਬੂਟ ਅਤੇ ਚੱਪਲ ਨਾ ਪਹਿਨਣ ਦਾ ਸੰਕਲਪ ਲਿਆ ਸੀ, ਤਾਂ ਉਹ ਚਮੜੇ ਦੇ ਬਣੇ ਹੁੰਦੇ ਸਨ। ਲਿਹਾਜ਼ਾ ਪੈਰਾਂ ਦੀ ਸੁਰੱਖਿਆ ਲਈ ਖੜਾਊ ਪਹਿਨਣ ਲੱਗੇ ਪਰ ਚਮੜੇ ਦੇ ਬੂਟ ਕਦੇ ਨਹੀਂ ਪਹਿਨੇ। ਇੰਨੇ ਸਾਲਾਂ ਤਕ ਸੂਰਿਆਵੰਸ਼ੀ ਖੱਤਰੀਆਂ ਨੇ ਵਿਆਹ-ਸ਼ਾਦੀ ਵਿਚ ਵੀ ਪੱਗੜੀ ਨਹੀਂ ਬੰਨ੍ਹੀ। ਸੁਰਿਆਵੰਸ਼ੀ ਖੱਤਰੀ ਦੇ ਪਰਿਵਾਰ ਕੋਰਟ ਦੇ ਫੈਸਲੇ ਤੋਂ ਖੁਸ਼ ਹਨ ਅਤੇ ਉਨ੍ਹਾਂ ਨੂੰ ਮੰਦਰ ਬਣਨ ਦੀ ਉਡੀਕ ਹੈ।


Tanu

Content Editor

Related News