ਅਯੁੱਧਿਆ ''ਚ ਅੱਤਵਾਦੀ ਹਮਲੇ ਮਾਮਲੇ ਦਾ 18 ਜੂਨ ਨੂੰ ਆ ਸਕਦਾ ਫੈਸਲਾ

Wednesday, Jun 12, 2019 - 05:59 PM (IST)

ਅਯੁੱਧਿਆ ''ਚ ਅੱਤਵਾਦੀ ਹਮਲੇ ਮਾਮਲੇ ਦਾ 18 ਜੂਨ ਨੂੰ ਆ ਸਕਦਾ ਫੈਸਲਾ

ਪ੍ਰਯਾਗਰਾਜ (ਵਾਰਤਾ)—ਅਯੁੱਧਿਆ 'ਚ ਸਾਲ 2005 'ਚ ਹੋਏ ਅੱਤਵਾਦੀ ਹਮਲੇ ਦੇ ਸਿਲਸਿਲੇ ਵਿਚ ਵਿਸ਼ੇਸ਼ ਅਦਾਲਤ 18 ਜੂਨ ਨੂੰ ਫੈਸਲਾ ਸੁਣਾ ਸਕਦੀ ਹੈ। ਇਸ ਹਮਲੇ ਨੂੰ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨੇ ਅੰਜ਼ਾਮ ਦਿੱਤਾ ਸੀ, ਜਿਸ 'ਚ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਦੇ 7 ਜਵਾਨ ਜ਼ਖਮੀ ਹੋ ਗਏ ਸਨ। ਪੁਲਸ ਨੇ ਇਸ ਮਾਮਲੇ ਵਿਚ ਇਰਫਾਨ, ਆਸ਼ਿਕ ਇਕਬਾਲ ਊਰਫ ਫਾਰੂਕੀ, ਸ਼ਕੀਲ ਅਹਿਮਦ, ਮੁਹੰਮਦ ਨਸੀਮ ਅਤੇ ਮੁਹੰਮਦ ਅਜ਼ੀਜ਼ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਨ੍ਹਾਂ ਨੂੰ ਨੈਨੀ ਜੇਲ ਵਿਚ ਬੰਦ ਕੀਤਾ ਗਿਆ ਸੀ। ਇਰਫਾਨ ਸਹਾਰਨਪੁਰ ਜ਼ਿਲੇ ਦਾ ਵਾਸੀ ਹੈ, ਜਦਕਿ ਹੋਰ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ਦੇ ਰਹਿਣ ਵਾਲੇ ਹਨ। ਸੂਤਰਾਂ ਨੇ ਦੱਸਿਆ ਕਿ ਵਿਸ਼ੇਸ਼ ਜੱਜ ਦਿਨੇਸ਼ ਚੰਦ 18 ਜੂਨ ਨੂੰ ਇਸ ਮਾਮਲੇ ਦਾ ਫੈਸਲਾ ਸੁਣਾ ਸਕਦੇ ਹਨ।

ਜ਼ਿਕਰਯੋਗ ਹੈ ਕਿ 5 ਜੁਲਾਈ 2005 ਨੂੰ ਰਾਮ ਜਨਮ ਭੂਮੀ, ਬਾਬਰੀ ਮਸਜਿਦ ਕੰਪਲੈਕਸ 'ਚ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ। ਸੁਰੱਖਿਆ ਫੋਰਸਾਂ ਨਾਲ ਕਰੀਬ ਇਕ ਘੰਟੇ ਚੱਲੇ ਮੁਕਾਬਲੇ ਵਿਚ ਸੀ. ਆਰ. ਪੀ. ਐੱਫ. ਦੇ 7 ਜਵਾਨ ਜ਼ਖਮੀ ਹੋ ਗਏ ਸਨ। ਅੱਤਵਾਦੀਆਂ ਨੇ ਨੇਪਾਲ ਦੇ ਰਸਤਿਓਂ ਭਾਰਤ 'ਚ ਐਂਟਰੀ ਕੀਤੀ ਸੀ, ਜਦਕਿ ਉਨ੍ਹਾਂ ਨੇ ਸ਼ਰਧਾਲੂਆਂ ਦੇ ਰੂਪ 'ਚ ਅਯੁੱਧਿਆ 'ਚ ਐਂਟਰੀ ਕੀਤੀ ਸੀ।


author

Tanu

Content Editor

Related News