ਰਾਮ ਮੰਦਰ ਦਾ ਗੁੰਬਦ ਵਾਸਤੂਕਲਾ ਦਾ ਅਦਭੁੱਤ ਨਮੂਨਾ, ਮੜ੍ਹਿਆ ਜਾਵੇਗਾ ਸੋਨਾ
Monday, Dec 09, 2024 - 10:47 AM (IST)
ਨੈਸ਼ਨਲ ਡੈਸਕ- ਅਯੁੱਧਿਆ 'ਚ ਸ਼ਾਨਦਾਰ ਰਾਮ ਮੰਦਰ ਦਾ ਨਿਰਮਾਣ ਕਾਰਜ ਪੂਰਾ ਹੋਣ ਦੀ ਦਿਸ਼ਾ 'ਚ ਮਹੱਤਵਪੂਰਨ ਕਦਮ ਵਧਾ ਰਿਹਾ ਹੈ, ਨਾਲ ਹੀ ਇਸ ਦੀ ਤਰੱਕੀ ’ਤੇ ਜ਼ਿਕਰਯੋਗ ਅਪਡੇਟ ਸਾਹਮਣੇ ਆ ਰਹੇ ਹਨ। ਮੰਦਰ ਦੀ ਵਾਸਤੂਕਲਾ ’ਚ 161 ਫੁੱਟ ਉੱਚਾ ਗੁਬੰਦ ਸ਼ਾਮਲ ਹੋਵੇਗਾ, ਜੋ ਇਕ ਪ੍ਰਮੁੱਖ ਵਾਸਤੂਸ਼ਿਲਪ ਦਾ ਅਦਭੁੱਤ ਨਮੂਨਾ ਹੋਵੇਗਾ, ਜੋ ਖਿੱਚ ਦਾ ਕੇਂਦਰ ਬਣੇਗਾ। ਗੁਬੰਦ ਸੋਨੇ ਨਾਲ ਮੜ੍ਹਿਆ ਜਾਵੇਗਾ। ਰਾਮ ਮੰਦਰ ਦੇ ਗੁਬੰਦ ਦਾ ਡਿਜ਼ਾਈਨ ਅਤੇ ਕਾਰੀਗਰੀ ਵੇਖਦਿਆਂ ਹੀ ਬਣੇਗੀ। ਮੰਦਰ ਨਿਰਮਾਣ ਕਮੇਟੀ ਦੇ ਪ੍ਰਧਾਨ ਨਰਪੇਂਦਰ ਮਿਸ਼ਰਾ ਨੇ ਨਿਰਮਾਣ ਕਾਰਜ ਦੀ ਤਰੱਕੀ ਦੀ ਅਪਡੇਟ ਦਿੰਦਿਆਂ ਕਿਹਾ ਕਿ ਰਾਮ ਮੰਦਰ ਦੇ ਗੁਬੰਦ ਨੂੰ ਸੋਨੇ ਨਾਲ ਸਜਾਇਆ ਜਾਵੇਗਾ। ਨਰਪੇਂਦਰ ਮਿਸ਼ਰਾ ਨੇ ਕਿਹਾ ਕਿ ਮਾਰਚ ਦੇ ਅੱਧ ਤੱਕ ਮੰਦਰ ਦਾ ਨਿਰਮਾਣ ਪੂਰਾ ਕਰਨਾ ਸਾਡੀ ਸਭ ਤੋਂ ਪਹਿਲੀ ਤਰਜੀਹ ਹੈ।
ਮਿਸ਼ਰਾ ਨੇ ਮਜ਼ਦੂਰਾਂ ਦੀ ਗਿਣਤੀ ’ਚ ਕਮੀ ਅਤੇ ਕੁਝ ਹੋਰ ਚੁਣੌਤੀਆਂ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਨਿਰਮਾਣ ਤੈਅ ਸਮਾਂ ਹੱਦ ’ਚ ਪੂਰਾ ਕਰਨਾ ਨਿਰਮਾਣ ਏਜੰਸੀਆਂ ਅਤੇ ਮਜ਼ਦੂਰਾਂ ਦੇ ਸਮਰਪਣ ਭਾਵ ਨੂੰ ਉਜਾਗਰ ਕਰਦਾ ਹੈ। ਦੱਸ ਦੇਈਏ ਕਿ ਸ਼੍ਰੀ ਰਾਮ ਜਨਮ ਭੂਮੀ ਕੰਪਲੈਕਸ ’ਚ ਮੰਦਰ ਤੋਂ ਇਲਾਵਾ, 7 ਛੋਟੇ ਮੰਦਰ, ਜਿਨ੍ਹਾਂ ਨੂੰ ਸਮੂਹਿਕ ਤੌਰ ’ਤੇ ਸਪਤ ਮੰਡਪ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਵੀ ਇਸ ਸਮਾਂ ਹੱਦ ਦੇ ਅੰਦਰ ਪੂਰੇ ਹੋਣਗੇ। ਮਿਸ਼ਰਾ ਨੇ ਦੱਸਿਆ ਕਿ ਇਸ ਪੜਾਅ ਤੱਕ ਲੱਗਭਗ 75 ਫ਼ੀਸਦੀ ਪੱਥਰ ਦੀ ਨੱਕਾਸ਼ੀ ਅਤੇ ਮੁਕੰਮਲ ਹੋਣ ਦਾ ਕੰਮ ਪੂਰਾ ਹੋ ਜਾਣਾ ਚਾਹੀਦਾ ਹੈ। ਸਭ ਤੋਂ ਮੁਸ਼ਕਿਲ ਤੱਤਾਂ ’ਚੋਂ ਰਾਮ ਕਥਾ ਨੂੰ ਦਰਸਾਉਂਦੀ 500 ਫੁੱਟ ਲੰਮੀ ਨੱਕਾਸ਼ੀ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ ਅਤੇ ਹੁਣ ਇਸ ਨੂੰ ਲਗਾਉਣ ਲਈ ਤਿਆਰ ਕੀਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8