ਰਾਮਨੌਮੀ ''ਤੇ 18 ਘੰਟੇ ਦਰਸ਼ਨ ਦੇਣਗੇ ਰਾਮਲੱਲਾ, ਆਰਤੀ ਦੇ ਸਮੇਂ ’ਚ ਵੀ ਹੋਵੇਗੀ ਤਬਦੀਲੀ
Friday, Apr 04, 2025 - 11:02 AM (IST)

ਅਯੁੱਧਿਆ- ਅਯੁੱਧਿਆ ’ਚ ਰਾਮਨੌਮੀ ਬਹੁਤ ਧੂਮ-ਧਾਮ ਨਾਲ ਮਨਾਈ ਜਾਵੇਗੀ। ਚੇਤ ਦੇ ਨਰਾਤਿਆਂ ਅਤੇ ਰਾਮਨੌਮੀ ਕਾਰਨ ਰਾਮ ਮੰਦਰ ਵਿਚ ਰੋਜ਼ਾਨਾ ਭਾਰੀ ਗਿਣਤੀ ਵਿਚ ਸ਼ਰਧਾਲੂ ਪਹੁੰਚ ਰਹੇ ਹਨ ਅਤੇ ਰਾਮਲੱਲਾ ਦੇ ਦਰਸ਼ਨ ਕਰ ਰਹੇ ਹਨ। ਇਸੇ ਨੂੰ ਵੇਖਦੇ ਹੋਏ ਮੰਦਰ ਪ੍ਰਸ਼ਾਸਨ ਰਾਮ ਜਨਮ ਉਤਸਵ ’ਤੇ ਰਾਮਲੱਲਾ ਦੇ ਦਰਸ਼ਨ ਦੀ ਮਿਆਦ ਵਧਾਉਣ ਦੀ ਤਿਆਰੀ ਕਰ ਰਿਹਾ ਹੈ। ਰਾਮਨੌਮੀ ’ਤੇ ਰਾਮਲੱਲਾ 18 ਘੰਟੇ ਭਗਤਾਂ ਨੂੰ ਦਰਸ਼ਨ ਦੇਣਗੇ। ਅਯੁੱਧਿਆ ਵਿਚ ਭਗਵਾਨ ਸ਼੍ਰੀ ਰਾਮ ਦਾ ਸੂਰੀਆ ਤਿਲਕ ਹੋਵੇਗਾ।
ਰਾਮਨੌਮੀ ’ਤੇ ਰਾਮਲੱਲਾ ਦੇ ਦਰਸ਼ਨਾਂ ਦਾ ਸਮਾਂ ਵਧਾਉਣ ਦੀ ਜਾਣਕਾਰੀ ਮਿਲੀ ਹੈ ਪਰ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਅਜੇ ਤਕ ਇਸ ਦਾ ਅਧਿਕਾਰਤ ਐਲਾਨ ਨਹੀਂ ਕੀਤਾ। ਅਨੁਮਾਨ ਲਾਇਆ ਗਿਆ ਹੈ ਕਿ ਰਾਮਨੌਮੀ ਮੇਲੇ ’ਤੇ 20 ਲੱਖ ਤੋਂ ਵੱਧ ਸ਼ਰਧਾਲੂਆਂ ਦੇ ਆਉਣ ਦੀ ਸੰਭਾਵਨਾ ਹੈ। ਆਖਰੀ 3 ਦਿਨਾਂ ’ਚ ਭਾਰੀ ਗਿਣਤੀ ’ਚ ਭਗਤਾਂ ਦੇ ਆਉਣ ਦੀ ਉਮੀਦ ਹੈ। ਇਸੇ ਨੂੰ ਵੇਖਦੇ ਹੋਏ 3 ਦਿਨਾਂ ਦੌਰਾਨ ਰਾਮਲੱਲਾ ਦੀ ਦਰਸ਼ਨ ਮਿਆਦ ’ਚ ਤਬਦੀਲੀ ਕੀਤੇ ਜਾਣ ਦੀ ਤਿਆਰੀ ਹੈ ਤਾਂ ਜੋ ਵੱਧ ਤੋਂ ਵੱਧ ਸ਼ਰਧਾਲੂ ਦਰਸ਼ਨ ਕਰ ਸਕਣ ਅਤੇ ਕਿਸੇ ਨੂੰ ਵੀ ਬਿਨਾਂ ਦਰਸ਼ਨ ਕੀਤੇ ਵਾਪਸ ਨਾ ਜਾਣਾ ਪਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8